Sennheiser ਨੇ ਲਾਂਚ ਕੀਤੇ ਨਵੇਂ ਹੈਡਫੋਨਸ, 30 ਘੰਟੇ ਦਾ ਮਿਲੇਗਾ ਬੈਟਰੀ ਬੈਕਅਪ

Tuesday, Aug 02, 2016 - 03:07 PM (IST)

Sennheiser ਨੇ ਲਾਂਚ ਕੀਤੇ ਨਵੇਂ ਹੈਡਫੋਨਸ, 30 ਘੰਟੇ ਦਾ ਮਿਲੇਗਾ ਬੈਟਰੀ ਬੈਕਅਪ
ਜਲੰਧਰ : ਗਾਰਮਿਨ ਆਡੀਏ ਕੰਪਨੀ Sennheiser ਨੇ ਨਵੇਂ ਪ੍ਰੀਮੀਅਨ ਪੀ. ਐਕਸ. ਸੀ ਸੀਰੀਜ ਨੂੰ ਐਕਸਪੈਂਡ ਕੀਤਾ ਹੈ। ਕੰਪਨੀ ਨੇ ਪੀ. ਐਕਸ. ਸੀ 550 ਵਾਇਰਲੈੱਸ ਹੈੱਡਫੋਨਸ ਨੂੰ ਲਾਂਚ ਕੀਤਾ ਹੈ। ਇਸ ਹੈੱਡਫੋਨਸ ਨੂੰ ਬਿਜ਼ਨੈੱਸ ਟਰੈਵਰਲਸ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ ਅਤੇ ਇਸ ਦੀ ਕੀਮਤ 29,990 ਰੁਪਏ ਹੈ  Sennheiser  ਦੇ ਇਹ ਹੈੱਡਫੋਨਸ ਭਾਰਤੀ ਈ- ਸਟੋਰ ''ਤੇ ਉਪਲੱਬਧ ਹੋਣਗੇ।
 
Sennheiser ਪੀ. ਐਕਸ. ਸੀ 550 ਵਾਇਰਲੈੱਸ ਹੈੱਡਫੋਨਸ ਬਲੂਟੁੱਥ ਅਤੇ  ਐੱਨ. ਐੱਫ. ਸੀ ਸਪੋਰਟ ਦੇ ਨਾਲ ਆਉਂਦੇ ਹਨ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ À''ਤੇ 30 ਘੰਟੇ ਦਾ ਬੈਟਰੀ ਬੈਕਅਪ ਦੇਣਗੇ। ਹੈਡਫੋਨਸ ''ਚ ਸੈਂਸਟਿੱਵ ਟ੍ਰੈਕਪੈਡ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਮਿਊਜ਼ਿਕ ਅਤੇ ਵਾਇਸ ਲੇਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹੈੱਡਫੋਨਸ ''ਚ ਬਿਲਟ-ਇਨ ਟਾਇਮਰ ਲਗਾ ਹੈ ਜੋ ਅਚਾਨਕ ਸਾਊਂਡ ਲੇਵਲ ਤੇਜ਼ ਹੋਣ ''ਤੇ ਕਾਬੂ ਰੱਖਦਾ ਹੈ। 

Related News