ਸਾਲ 2018 ''ਚ ਦੋ ਸੈਲਾਨੀਆਂ ਨੂੰ ਚੰਦਰਮਾਂ ਕੋਲ ਭੇਜੇਗਾ ਸਪੇਸਐਕਸ
Wednesday, Mar 01, 2017 - 10:00 AM (IST)

ਜਲੰਧਰ- ਸਪੇਸਐਕਸ ਨੇ ਕਿਹਾ ਹੈ ਕਿ ਦੋ ਆਮ ਨਾਗਰਿਕਾਂ ਨੇ ਅਗਲੇ ਸਾਲ ਚੰਦਰਮਾਂ ਕੋਲ ਜਾਣ ਲਈ ਭੁਗਤਾਨ ਕੀਤਾ ਹੈ। ਇਸ ਨਾਲ ਇਨਸਾਲ ਦੀ ਪੁਲਾੜ ਯਾਤਰਾ ਦੇ ਅਭਿਐਨ ਨੂੰ ਗਤੀ ਮਿਲੇਗੀ। ਅਮਰੀਕਾ ਨੇ 1960 ਅਤੇ 70 ਦੇ ਦਹਾਕੇ ''ਚ ਨਾਸਾ ਦੇ ਅਪੋਲੋ ਮਿਸ਼ਨ ਤੋਂ ਬਾਅਦ ਆਪਣੇ ਪੁਲਾੜ ਯਾਤਰੀ ਚੰਦਰਮਾਂ ''ਤੇ ਨਹੀਂ ਭੇਜੇ ਹੈ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਵੱਲੋਂ ਜਾਰੀ ਬਿਆਨ ''ਚ ਕਿਹਾ ਗਿਆ ਹੈ ਕਿ ਅਸੀਂ ਇਹ ਐਲਾਨ ਕਰਨ ਲਈ ਬੇਹੱਦ ਉਤਸ਼ਾਹਿਤ ਹੈ ਕਿ ਦੋ ਆਮ ਨਾਗਰਿਕਾਂ ਨੂੰ ਅਗਲੇ ਸਾਲ ਦੇ ਅੰਤ ''ਚ ਚੰਦਰਮਾਂ ਦੇ ਕੋਲ ਦੀ ਯਾਤਰਾ ਕਰਾਉਣ ਲਈ ਸਪੇਸਐਕਸ ਨਾਲ ਸੰਪਰਕ ਕੀਤਾ ਗਿਆ ਹੈ। ਇਸ ''ਚ ਕਿਹਾ ਗਿਆ ਹੈ ਕਿ ਇਹ ਇਨਸਾਨਾਂ ਲਈ 45 ਸਾਲ ''ਚ ਪਹਿਲੀ ਵਾਰ ਪੁਲਾੜ ''ਚ ਜਾਣ ਦਾ ਮੌਕਾ ਮਿਲਦਾ ਹੈ। ਤੇਜ਼ ਗਤੀ ਨਾਲ ਯਾਤਰਾ ਕਰਨਗੇ ਅਤੇ ਸੌਰ ਮੰਡਲ ''ਚ ਪਹਿਲਾਂ ਤੋਂ ਜ਼ਿਆਦਾ ਦੂਰੀ ਤੱਕ ਸਫਰ ਕਰਨਗੇ, ਜਦ ਕਿ ਯਾਤਰੀਆਂ ਦੇ ਨਾਂ ਉਜਾਗਰ ਨਹੀਂ ਕੀਤੇ ਗਏ ਪਰ ਮਸਕ ਦੇ ਬਿਆਨ ''ਚ ਕਿਹਾ ਗਿਆ ਹੈ ਕਿ ਉਹ ਪਹਿਲਾਂ ਹੀ ਇਕ ਉਪਯੁਕਤ ਭੁਗਤਾਨ ਕਰ ਚੁੱਕੇ ਹੈ। ਫਿੱਟਨੈੱਸ ਟੈਸਟ ਅਤੇ ਟ੍ਰੇਨਿੰਗ ਇਸ ਸਾਲ ਦੇ ਅੰਤ ''ਚ ਸ਼ੁਰੂ ਹੋ ਜਾਵੇਗੀ।