ਵਨਪਲੱਸ 5 ਦੀ ਵਿਕਰੀ ਅੱਜ ਰਾਤ 12 ਵਜੇ ਤੋਂ, ਜਾਣੋ ਸਾਰੇ ਲਾਂਚ ਆਫਰ

Monday, Jun 26, 2017 - 10:54 PM (IST)

ਜਲੰਧਰ— ਵਨਪਲੱਸ 5 ਨੂੰ ਭਾਰਤ 'ਚ ਪਿਛਲੇ ਹਫਤੇ ਹੀ ਲਾਂਚ ਕੀਤਾ ਗਿਆ ਸੀ। ਲਾਂਚ ਦੇ ਬਾਅਦ ਇਸ ਹੈਂਡਸੈੱਟ ਨੂੰ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ 'ਤੇ ਉਪਲੱਬਧ ਕਰਵਾਇਆ ਗਿਆ ਸੀ। ਇਸ ਦੇ ਬਾਅਦ ਗਾਹਕਾਂ ਨੂੰ ਵਨਪਲੱਸ ਦੇ ਪਾਪ ਅਪ ਸਟੋਰ ਦੇ ਜ਼ਰੀਏ ਫਲੈਗਸ਼ਿਪ ਵਨਪਲੱਸ 5 ਖਰੀਦਣ ਦਾ ਵੀ ਮੌਕਾ ਮਿਲਿਆ। ਹੁਣ ਵਨਪਲੱਸ 5 ਨੂੰ ਓਪਨ ਸੇਲ 'ਚ ਐਮਾਜ਼ਾਨ ਇੰਡੀਆ, ਵਨਪਲੱਸ ਆਨਲਾਈਨ ਸਟੋਰ ਅਤੇ ਵਨਪਲੱਸ ਐਕਸਪੀਰੀਅੰਸ ਸਟੋਰ 'ਚ 26 ਜੂਨ ਦੀ ਰਾਤ 12 ਵੱਜੇ (ਜਾਨੀ 27 ਜੂਨ) ਨੂੰ ਉਪਲੱਬਧ ਕਰਵਾਇਆ ਜਾਵੇਗਾ। ਇਸ ਸਮਾਰਟਫੋਨ ਦੀ ਅਹਿਮ ਖਾਸੀਅਤਾਂ 'ਚ ਡਿਊਲ ਰਿਅਰ ਕੈਮਰਾ ਸੈਟਅਪ, ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ, ਸਲਿਮ ਪ੍ਰੋਫਾਈਲ, 8 ਜੀ.ਬੀ ਰੈਮ, ਬਿਹਤਰ ਬੈਟਰੀ ਅਤੇ ਡੈਸ਼ ਚਾਰਜਿੰਗ ਸ਼ਾਮਲ ਹੈ। 
ਭਾਰਤ 'ਚ ਵਨਪਲੱਸ 5 ਸਮਾਰਟਫੋਨ ਅਮਰੀਕੀ ਮਾਰਕੀਟ ਦੀ ਤੁਲਨਾ 'ਚ ਥੋੜਾ ਮਹਿੰਗਾ ਹੈ ਪਰ ਯੂਰੋਪ ਦੀ ਤੁਲਨਾ 'ਚ ਸਸਤਾ ਹੈ। ਭਾਰਤ 'ਚ ਵਨਪਲੱਸ 5 ਦਾ 6 ਜੀ.ਬੀ ਰੈਮ ਅਤੇ 64 ਜੀ.ਬੀ ਸਟੋਰੇਜ ਵੇਰੀਅੰਟ ਦੀ ਕੀਮਤ 32,999 ਰੁਪਏ ਹੈ ਅਤੇ ਇਸ ਦਾ 8 ਜੀ.ਬੀ ਰੈਮ ਅਤੇ 128 ਜੀ.ਬੀ ਸਟੋਰੇਜ ਵੇਰੀਅੰਟ 37,999 ਰੁਪਏ 'ਚ ਮਿਲੇਗਾ। ਲਾਂਚ ਆਫਰ ਦੀ ਗੱਲ ਕਰੀਏ ਤਾਂ ਐਮਾਜ਼ਾਨ ਵੱਲੋਂ ਐਮਾਜ਼ਾਨ ਪੇ ਕਰੇਡਿਟ, ਕਿੰਡਲ ਆਫਰ, ਐੱਸ.ਬੀ.ਆਈ. ਡੇਬਿਟ ਅਤੇ ਕਰੇਡਿਟ ਕਾਰਡ 'ਤੇ 1,500 ਰੁਪਏ ਦਾ ਕੈਸ਼ਬੈਕ ਅਤੇ ਵੋਡਾਫੋਨ ਵੱਲੋਂ ਡਾਟਾ ਦਿੱਤਾ ਜਾਵੇਗਾ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਇਕ ਸੈਂਸਰ 16 ਮੈਗਾਪਿਕਸਕਲ ਦਾ ਹੈ ਜੋ ਸੋਨੀ IMX398 ਸੈਂਸਰ, F/1.7 ਅਪਰਚਰ ਨਾਲ ਲੈਸ ਹੈ। ਪਿਛਲੇ ਹਿੱਸੇ 'ਤੇ 20 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਵੀ ਹੈ ਜੋ ਸੋਨੀ IMX 350 ਸੈਂਸਰ ਅਤੇ F/2.6 ਅਪਰਚਰ ਨਾਲ ਲੈਸ ਹੈ। ਇਸ ਹੈਂਡਸੈੱਟ 'ਚ ਕੰਪਨੀ ਨੇ ਲੈਟੇਸਟ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ ਦਿੱਤਾ ਹੈ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਆਕਟਾ-ਕੋਰ ਪ੍ਰੋਸੈਸਰ 2.45Ghz ਦੀ ਕਲਾਕ ਸਪੀਡ ਦੇਵੇਗਾ। ਇਸ ਦੀ ਡਿਸਪਲੇ ਦੀ ਗੱਲ ਕਰੀਏ ਤਾਂ ਇਸ 'ਚ ਕੰਪਨੀ ਨੇ HD (1080*1920 ਪਿਕਸਲ) ਆਪਟਿਕ ਐਮੋਲੇਡ ਡਿਸਪਲੇ ਦਿੱਤੀ ਹੈ। ਇਸ 'ਤੇ 2.5 ਡੀ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਮੌਜੂਦ ਹੈ। ਪਾਵਰ ਬੈਕਅਪ ਲਈ ਇਸ 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ।


Related News