ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਐਕਸ-ਰੇ ਲੇਜ਼ਰ ਪਾਣੀ ''ਤੇ ਕੀ ਪ੍ਰਭਾਵ ਪਉਂਦੀ ਏ (ਦੇਖੋ ਵੀਡੀਓ)

Tuesday, May 24, 2016 - 03:25 PM (IST)

ਜਲੰਧਰ : ਸਟੈਨਫੋਰਡ ਯੂਨੀਵਰਸਿਟੀ ਦੀ ਐੱਸ. ਐੱਲ. ਏ. ਸੀ. ਨੈਸ਼ਨਲ ਐਕਸੈਲੋਰੇਟਰ ਲੈਬਾਰਟ੍ਰੀ ''ਚ ਵਿਗਿਆਨੀਆਂ ਨੇ ਐਕਸ-ਰੇ ''ਚ ਹੋਣ ਵਾਲੇ ਐਕਸਪਲੋਜ਼ਨ ਦਾ ਅਧਿਐਨ ਕਰਨ ਦੌਰਾਨ ਪਾਣੀ ਦੀਆਂ ਬੂੰਦਾ ਨੂੰ ਇਵੈਪੋਰੇਟ ਹੁੰਦੇ ਹੋਏ ਰਿਕਾਰਡ ਕੀਤਾ, ਜੋ ਕਿ ਦੇਖਣ ''ਚ ਕਾਫੀ ਕੂਲ ਲਗਦਾ ਹੈ। ਵਿਗਿਆਨੀਆਂ ਨੇ ਲਿਨਐੱਕ ਕੋਹੇਰੇਂਟ ਲਾਈਟ ਸੋਰਸ (ਸਭ ਤੋਂ ਸਕਤੀਸ਼ਾਲੀ ਐਕਸ-ਰੇ ਲੇਜ਼ਰ) ਨਾਲ ਪਾਣੀ ਨੂੰ ਵੈਪੋਰਾਈਜ਼ਡ ਕੀਤਾ। 

 

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਐਕਸਪਲੋਜ਼ਨ ਦੀ ਮਦਦ ਨਾਲ ਇਨ੍ਹਾਂ ਦੀ ਡਾਇਨੈਮਿਕਸ ਨੂੰ ਸਮਝਣ ''ਚ ਮਦਦ ਮਿਲੇਗੀ। ਇਸ ਸਭ ਨੂੰ ਪੂਰਾ ਕਰਨ ਲਈ ਟੀਮ ਨੇ ਅਲਟ੍ਰਾ ਫਾਸਟ ਆਪਟੀਕਲ ਲੇਜ਼ਰ ਦੀ ਮਦਦ ਲਈ ਜੋ ਲਾਈਟ ਸੋਰਸ ਦਾ ਕੰਮ ਕਰਦੀ ਹੈ ਤੇ ਇਸ ਸਭ ਨੂੰ ਰਿਕਾਰਡ ਕਰਨ ਲਈ ਹਾਈ ਰੈਜ਼ੋਰਿਊਸ਼ਨ ਮਾਈਕ੍ਰੋਸਕੋਪਿਕ ਕੈਮਰੇ ਦੀ ਮਦਦ ਲਈ ਗਈ ਹੈ। ਜਦੋਂ ਪਾਣੀ ਦੀ ਤੇਜ਼ ਧਾਰ ''ਚੋਂ ਐਕਸਰੇ ਲੇਜ਼ਨ ਨੂੰ ਗੁਜ਼ਾਰਿਆ ਜਾਂਦਾ ਹੈ ਤਾਂ ਇਹ ਇਸ ਨੂੰ ਇਵੈਪੋਰੇਟ ਕਰ ਦਿੰਦੀ ਹੈ, ਜਿਸ ਨੂੰ ਤੁਸੀਂ ਵੀਡੀਓ ''ਚ ਦੇਖ ਸਕਦੇ ਹੋ।


Related News