Galaxy A5 ''ਚ ਆਇਆ ਨਵਾਂ ਸਕਿਓਰਿਟੀ ਅਪਡੇਟ

Sunday, Oct 09, 2016 - 05:07 PM (IST)

Galaxy A5 ''ਚ ਆਇਆ ਨਵਾਂ ਸਕਿਓਰਿਟੀ ਅਪਡੇਟ

ਜਲੰਧਰ : ਸੈਮਸੰਗ ਨੇ ਗਲੈਕਸੀ ਏ5 (2016) ਲਈ ਨਵੀਂ ਅਪਡੇਟ ਪੇਸ਼ ਕੀਤੀ ਹੈ। ਇਸ ਅਪਡੇਟ ਨੂੰ ਯੂਰਪ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਫ੍ਰੇਮਵੇਅਰ ਵਰਜ਼ਨ XXS3BPI8 ਹੈ ਅਤੇ ਇਸ ਅਪਡੇਟ ਵਿਚ ਸਿਤੰਬਰ ਮਹੀਨੇ ਦੇ ਸਕਿਓਰਿਟੀ ਅਪਡੇਟ ਨੂੰ ਐਡ ਕੀਤਾ ਹੈ। ਗਲੈਕਸੀ ਏ5 (2016) ਨੂੰ ਓ. ਟੀ. ਏ. ਅਪਡੇਟ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ ਅਤੇ ਜੇਕਰ ਤੁਹਾਡੇ ਫੋਨ ਵਿਚ ਇਹ ਅਪਡੇਟ ਨਹੀਂ ਆਇਆ ਹੈ ਤਾਂ ਛੇਤੀ ਹੀ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗੀ। ਇਸ ਦੇ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਹੈਂਡਸੈੱਟ ਦੀ ਸੈਟਿੰਗਸ ਵਿਚ ਜਾ ਕੇ ਨਵੇਂ ਅਪਡੇਟ ਨੂੰ ਚੈੱਕ ਵੀ ਕਰ ਸਕਦੇ ਹੋ ।


Related News