Secureye ਨੇ ਭਾਰਤ ’ਚ ਆਟੋਮੈਟਿਕ ਅਡਜਸਟਮੈਂਟ ਨਾਲ ਪੇਸ਼ ਕੀਤੇ 2 CCTV ਕੈਮਰੇ

09/29/2020 1:48:10 PM

ਗੈਜੇਟ ਡੈਸਕ– ਸਕਿਓਰਿਟੀ ਅਤੇ ਸਰਵਿਲਾਂਸ ਸੇਵਾ ਪ੍ਰਦਾਤਾ ਕੰਪਨੀ Secureye ਨੇ ਭਾਰਤੀ ਬਾਜ਼ਾਰ ’ਚ ਆਪਣੇ ਦੋ ਨਵੇਂ ਸੀ.ਸੀ.ਟੀ.ਵੀ. ਕੈਮਰੇ ਪੇਸ਼ ਕੀਤੇ ਹਨ ਜਿਨ੍ਹਾਂ ’ਚ S-CCI3 ਬੁਲੇਟ ਕੈਮਰਾ ਅਤੇ S-CCI2 ਡੋਮ ਕੈਮਰਾ ਸ਼ਾਮਲ ਹਨ। ਦੋਵਾਂ ਕੈਮਰਿਆਂ ’ਚ 8 ਮੈਗਾਪਿਕਸਲ ਦਾ ਲੈੱਨਜ਼ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਕੈਮਰਿਆਂ ਨੂੰ ਲੈ ਕੇ ਕੰਪਨੀ ਨੇ ਕਲੀਅਰ ਇਮੇਜ ਕੁਆਲਿਟੀ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੋਵਾਂ ਕੈਮਰਿਆਂ ’ਚ ਸਮਾਰਟ ਡਿਟੈਕਸ਼ਨ ਵੀ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਦੋਵੇਂ ਕੈਮਰੇ ਬਿਨ੍ਹਾਂ ਕਿਸੇ ਗਲਿੱਚ ਦੇ ਦਿਨ ਅਤੇ ਰਾਤ ਦੇ ਸਮੇਂ ਕੰਮ ਕਰਦੇ ਹਨ। 

ਕੈਮਰੇ ਦੇ ਸਮਾਰਟ ਫੰਕਸ਼ਨ ਨੂੰ ਕ੍ਰਾਸ ਲਾਈਨ ਡਿਟੈਕਸਨ, ਅਨਅਟੈਂਡਿਡ ਸਬਜੈਕਟ, ਮਿਸ਼ਿੰਗ ਸਬਜੈਕਟ, ਰਿਜਨ ਇੰਟ੍ਰੈਂਸ, ਰਿਜਨ ਐਗਜ਼ਿਟਿੰਗ, ਫਾਸਟ ਮੂਵਿੰਗ ਅਤੇ ਡਿਟੈਕਟ ਪਾਰਕਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਕੈਮਰਿਆਂ ਨੂੰ ਆਈਫੋਨ, ਆਈਪੈਡ ਅਤੇ ਐਂਡਰਾਇਡ ਦੇ ਹਰ ਤਰ੍ਹਾਂ ਦੇ ਡਿਵਾਈਸ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। 

ਦੋਵਾਂ ਕੈਮਰਿਆਂ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਬ੍ਰਾਈਟਨੈੱਸ, ਕੰਟ੍ਰਾਸਟ, ਸੈਚੁਰੇਸ਼ਨ, Hue ਅਤੇ ਸ਼ਾਰਪਨੈੱਸ ਨੂੰ ਆਟੋਮੈਟਿਕ ਅਡਜਸਟ ਕਰਨ ਦਾ ਫੀਚਰ ਹੈ। ਵਾਟਰ ਅਤੇ ਡਸਟ ਪਰੂਫ ਲਈ ਕੈਮਰੇ ਨੂੰ IP66 ਦੀ ਰੇਟਿੰਗ ਮਿਲੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਦੋਵੇਂ ਕੈਮਰੇ -22 ਡਿਗਰੀ ਤੋਂ ਲੈ ਕੇ 140 ਡਿਗਰੀ ਤਕ ਦੇ ਤਾਪਮਾਨ ਨੂੰ ਸਹਿ ਸਕਦੇ ਹਨ। ਕੈਮਰੇ ’ਚ ਊਰਜਾ ਦੀ ਖ਼ਪਤ 8.5 ਵਾਟ ਹੈ। ਇਨ੍ਹਾਂ ’ਚੋਂ S-CCI3 ਬੁਲੇਟ ਕੈਮਰੇ ਦੀ ਕੀਮਤ 12,000 ਰੁਪਏ ਅਤੇ S-CCI2 ਡੋਮ ਕੈਮਰੇ ਦੀ ਕੀਮਤ 11,000 ਰੁਪਏ ਹੈ। ਦੱਸ ਦੇਈਏ ਕਿ ਇਸੇ ਸਾਲ ਫਰਵਰੀ ਮਹੀਨੇ ’ਚ ਸਕਿਓਰਆਈ ਨੇ ਭਾਰਤ ’ਚ ਵਾਈ-ਫਾਈ ਇਨੇਬਲ ਕੈਮਰੇ, ਐੱਸ-ਐੱਫ 40 ਅਤੇ ਐੱਸ-ਸੀ 20 ਲਾਂਚ ਕੀਤੇ ਹਨ। ਦੋਵਾਂ ਕੈਮਰਿਆਂ ’ਚ ਟੂ-ਵੇਅ ਆਡੀਓ ਮਾਨੀਟਰਿੰਗ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕੈਮਰਿਆਂ ’ਚ ਵਾਈ-ਫਾਈ ਕੁਨੈਕਟੀਵਿਟੀ, 128 ਜੀ.ਬੀ. ਤਕ ਮੈਮਰੀ ਕਾਰਡ ਅਤੇ ਐਂਡਰਾਇਡ ਦੇ ਨਾਲ ਆਈ.ਓ.ਐੱਸ. ਦੀ ਵੀ ਸੁਪੋਰਟ ਮਿਲੇਗੀ। 


Rakesh

Content Editor

Related News