PUBG Update: ਅਰੈਂਗਲ ਮੈਪ ’ਚ ਦੇਖਣ ਨੂੰ ਮਿਲੇ ਖੂਫੀਆ ਬੇਸਮੈਂਟਸ...

06/19/2019 1:40:39 PM

ਗੈਜੇਟ ਡੈਸਕ– ਬੈਟਲ ਰੋਇਲ ਗੇਮ ਪਬਜੀ ਨੂੰ ਹਾਲ ਹੀ ’ਚ ਇਕ ਨਵੀਂ ਅਪਡੇਟ ਮਿਲੀ ਸੀ, ਜਿਸ ਵਿਚ ਗੇਮ ਦੇ ਸਭ ਤੋਂ ਪੁਰਾਣੇ ਮੈਪ ’ਚ ਕਈ ਬਦਲਾਅ ਕੀਤੇ ਗਏ ਸਨ। PlayerUnknown’s Battlegrounds ਯਾਨੀ PUBG ਆਪਣੇ ਲਾਂਚ ਤੋਂ ਬਾਅਦ ਹੀ ਪਲੇਅਰਾਂ ਲਈ ਨਵੇਂ-ਨਵੇਂ ਬਦਲਾਅ ਲਿਆਉਂਦੀ ਰਹੀ ਹੈ। ਕੰਪਨੀ ਦਾ ਮਕਸਦ ਹਮੇਸ਼ਾ ਇਹ ਰਿਹਾ ਹੈ ਕਿ ਇਸ ਗੇਮ ਨਾਲ ਪਲੇਅਰ ਬੋਰ ਨਾ ਹੋਣ। ਅਜਿਹੇ ਟ੍ਰੈਂਡ ਅੱਗੇ ਵਧਾਉਂਦੇ ਹੋਏ ਹੁਣ ਗੇਮ ਡਿਵੈੱਲਪਰਾਂ ਨੇ ਗੇਮ ਦੇ ਅਰੈਂਗਲ ਮੈਪ ’ਚ ਬਦਲਾਅ ਕੀਤੇ ਹਨ। ਡਿਵੈੱਲਪਰਾਂ ਨੇ ਹਾਲ ਹੀ ’ਚ ਇਕ ਨਵੀਂ ਵੀਡੀਓ ਰਿਲੀਜ਼ ਕੀਤੀ ਸੀ, ਜਿਥੇ ਉਨ੍ਹਾਂ ਨੇ ਇਹ ਦੱਸਿਆ ਸੀ ਕਿ ਅਪਕਮਿੰਗ PUBG update ’ਚ ਗੇਮ ’ਚ ਜਲਦੀ ਹੀ ਕੁਝ ਬਦਲਾਅ ਕੀਤੇ ਜਾਣ ਵਾਲੇ ਹਨ। ਇਸ ਵੀਡੀਓ ’ਚ PUBG crop ਦੇ ਐਗਜ਼ੀਕਿਊਟਿਵ ਪ੍ਰੋਡਿਊਸਰ TS Jang ਨੇ ਗੇਮ ਦੇ PC ਵਰਜਨ ’ਤੇ ਆਉਣ ਵਾਲੇ ਇਨ੍ਹਾਂ ਬਦਲਾਵਾਂ ਬਾਰੇ ਡਿਟੇਲ ’ਚ ਦੱਸਿਆ ਸੀ। ਇਨ੍ਹਾਂ ’ਚੋਂ ਇਕ ਮੁੱਖ ਹਾਈਲਾਈਟ ਅਰੈਂਗਲ ’ਚ ਵਿਜੁਅਲ ਬਦਲਾਵਾਂ ਦਾ ਜੋੜਿਆ ਜਾਣਾ ਸੀ। 

ਅਰੈਂਗਲ ਗੇਮ ਦਾ ਸਭ ਤੋਂ ਪਹਿਲਾਂ ਮੈਪ ਹੈ, ਜੋ ਗੇਮ ਦੇ ਨਾਲ ਲਾਂਚ ਕੀਤਾ ਸੀ। ਕੰਪਨੀ ਨੇ ਇਸ ਤੋਂ ਬਾਅਦ ਕਈ ਹੋਰ ਮੈਪ ਵੀ ਜੋੜੇ ਪਰ ਅਰੈਂਗਲ ਮੈਪ ’ਚ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ। ਡਿਵੈੱਲਪਰਾਂ ਨੇ ਟਵਿਟਰ ’ਤੇ ਦੱਸਿਆ ਹੈ ਕਿ ਇਨ੍ਹਾਂ ਬਦਲਾਵਾਂ ਦੇ ਨਾਲ ਅਪਡੇਟ ਨੂੰ ਪੀਸੀ ਟੈਸਟ ਸਰਵਰ ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਟੈਸਟ ਸਰਵਰ ’ਤੇ ਰਿਲੀਜ਼ ਤੋਂ ਬਾਅਦ ਡਿਵੈੱਲਪਰ ਕਮਿਊਨਿਟੀ ਦੇ ਫੀਡਬੈਕ ਲੈ ਕੇ ਬਦਲਾਵਾਂ ਨੂੰ ਹੋਰ ਬਿਹਤਰ ਬਣਾਉਣਗੇ। 

PunjabKesari

ਇਸ ਅਪਡੇਟ ਦੇ ਸਰਵਰ ’ਤੇ ਰਿਲੀਜ਼ ਹੁੰਦੇ ਹੀ ਪਲੇਅਰਾਂ ਨੇ Reddit ’ਤੇ ਖੁਲਾਸਾ ਕੀਤਾ ਹੈ ਕਿ ਇਸ ਅਪਡੇਟ ’ਚ ਉਨ੍ਹਾਂ ਨੂੰ ਕੁਝ ਖੂਫੀਆ ਬੇਸਮੈਂਟ ਦੇਖਣ ਨੂੰ ਮਿਲੇ ਹਨ। ਇਨ੍ਹਾਂ ਬੇਸਬੈਂਟ ਦੀ ਐਂਟਰੀ ਬਿਲਡਿੰਗ ਦੇ ਬਾਹਰ ਦਿੱਤੀ ਗਈ ਹੈ, ਜੋ ਦਰਵਾਜਿਆਂ ਨਾਲ ਬੰਦ ਹੁੰਦੀ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਇਨ੍ਹਾਂ ਦਰਵਾਜਿਆਂ ਨੂੰ ਗੋਲੀਆਂ ਮਾਰ ਕੇ ਤੋੜਿਆ ਵੀ ਜਾ ਸਕਦਾ ਹੈ। ਇਹ ਬੇਸਮੈਂਟ ਵਿਦਰੋਹੀਆਂ ਦੇ ਗੜ੍ਹ ਵਰਗੇ ਲੱਗਦੇ ਹਨ ਕਿਉਂਕਿ ਇਨ੍ਹਾਂ ’ਚ ਅੰਦਰ ਲੀਡਰਾਂ ਦੀਆਂ ਤਸਵੀਰਾਂ ਅਤੇ ਪ੍ਰਚਾਰਾਂ ਦੇ ਟੈਕਸਟ ਆਦਿ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਇਥੇ ਪਲੇਅਰਾਂ ਨੂੰ ਬੰਦੂਕਾਂ ਅਤੇ ਕੁਧ ਹੋਰ ਲੂਟ ਦੇ ਸਾਮਾਨ ਵੀ ਮਿਲਦੇ ਹਨ। 

ਜਿਵੇਂ ਕਿ ਪਿਹਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਡਿਵੈੱਲਪਰਾਂ ਨੇ ਕੁਝ ਦਿਨ ਪਹਿਲਾਂ ਬਦਲਾਵਾਂ ਨੂੰ ਟੀਜ਼ ਕਰਨ ਲਈ ਇਕ ਵੀਡੀਓ ਪੋਸਟ ਕੀਤੀ ਸੀ। ਉਸ ਵੀਡੀਓ ’ਚ ਵਿਜੁਅਲ ਬਦਲਾਵਾਂ ਤੋਂ ਇਲਾਵਾ ਕੁਝ ਹੋਰ ਆਈਟਮਾਂ ਨੂੰ ਵੀ ਟੀਜ਼ ਕੀਤਾ ਗਿਆ ਸੀ। ਇਨ੍ਹਾਂ ’ਚੋਂ ਸਭ ਤੋਂ ਦਿਲਚਸਪ ਫੀਚਰ ਹੈ ਕਿ ਪਲੇਅਰ ਛੱਤ ਦੇ ਕਿਨਾਰਿਆਂ ਨੂੰ ਫੜ ਸਕਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਪਲੇਅਰ ਦੌੜਦੇ ਹੋਏ ਆਏਗਾ ਅਤੇ ਬਿਲਡਿੰਗ ਵੱਲ ਛਾਲ ਮਾਰਦਾ ਹੈ ਤਾਂ ਉਹ ਛੱਤ ਦਾ ਕਿਨਾਰਾ ਫੜ ਕੇ ਚੜ੍ਹ ਸਕਦਾ ਹੈ। 


Related News