ਬਹੁਤ ਛੇਤੀ ਹਕੀਕਤ ਬਣ ਸਕਦੀ ਹੈ ਭਵਿੱਖ ਦੀ ਵਾਟਰ ਟੈਕਸੀ
Tuesday, Oct 11, 2016 - 12:15 PM (IST)

ਜਲੰਧਰ : ਜਦੋਂ ਸਾਡੀਆਂ ਸੜਕਾਂ ''ਤੇ ਟ੍ਰੈਫਿਕ ਹੱਦੋਂ ਵੱਧ ਹੋ ਜਾਵੇਗਾ ਤਾਂ ਅਸੀਂ ਕੀ ਕਰਾਂਗੇ? ਇਸ ਦਾ ਹੱਲ ਸੀ-ਬਬਲਸ ਦੇ ਨਾਲ ਹੋ ਸਕਦਾ ਹੈ, ਦਰਅਸਲ ਸੀ-ਬਬਲਸ ਇਕ ਸਟਾਰਟਅਪ ਹੈ ਜੋ ਹੋ ਸਕਦਾ ਹੈ ਕਿ ਟ੍ਰਾਂਸਪੋਰਟੇਸ਼ਨ ''ਚ ਕਮਾਲ ਦਾ ਬਦਲਾਅ ਲਿਆਵੇ। ਇਕ ਸ਼ੈੱਲ ਦੇ ਆਕਾਰ ਦਾ ਇਸ ਦਾ ਡਿਜ਼ਾਈਨ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗਾ। ਆਓ ਜਾਣਦੇ ਹਾਂ Sea Bubbles ਬਾਰੇ।
ਭਵਿੱਖ ਦੀ ਵਾਟਰ ਟੈਕਸੀ : ਅਲੇਨ ਥੀਬਲਟ, ਐਂਡ੍ਰਸ ਬ੍ਰਿੰਜਡਲ ਜੋ ਕਿ ਇਕ ਸੇਲਰ ਤੇ ਵਿੰਡ ਸਰਫਰ ਹਨ, ਨੇ ਮਿਲ ਕੇ 7 ਮਹੀਨੇ ਪਹਿਲਾਂ ਇਕ ਸਟਾਰਟਅਪ ਸ਼ੁਰੂ ਕੀਤਾ ਸੀ। ਉਨ੍ਹਾਂ 5 ਲੱਖ ਡਾਲਰ ਦਾ ਫੰਡ ਵੀ ਇਕੱਠਾ ਕਰ ਲਿਆ ਹੈ ਤੇ ਉਨ੍ਹਾਂ ਦਾ ਟੀਚਾ ਅਗਲੇ ਸਾਲ ਤੱਕ 1 ਮਿਲੀਅਨ ਡਾਲਰ ਇਕੱਠਾ ਕਰਨਾ ਹੈ। ਇਹ ਦੋਵੇਂ ਅਗਲੇ ਸਾਲ ਹੋਣ ਵਾਲੇ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ''ਚ ਆਪਣੇ ਪ੍ਰੋਟੋਟਾਈਪ ਦੀ ਪ੍ਰਦਰਸ਼ਨੀ ਕਰ ਸਕਦੇ ਹਨ ਤੇ ਹੋ ਸਕਦਾ ਹੈ ਕਿ ਪੈਰਿਸ ਦੇ ਰੀਵਰ ਸੈਨ ''ਚ 2017 ''ਚ ਦਰਜਨਾਂ Sea Bubbles ਦੇਖਣ ਨੂੰ ਮਿਲਣ।
Sea-Bubbles
ਸੀ-ਬਬਲਸ ''ਚ ਇਲੈਕਟ੍ਰਿਕ ਪਾਵਰਡ ਸ਼ਟਲ ਲੱਗੇ ਹਨ ਜੋ ਮਜ਼ਬੂਤ ਫਾਈਬਰ ਗਲਾਸ ਨਾਲ ਤਿਆਰ ਕੀਤੇ ਗਏ ਹਨ। ਫੋਇਲ ਨਾਲ ਚਿਪਕੇ ਹੁੱਲ (hull) ਇਸ ਦੀ ਰਫਤਾਰ ਨੂੰ 30 ਮੀਲ ਪ੍ਰਤੀ ਘੰਟਾ ਕਰ ਦੇਣਗੇ। ਇਸ ''ਚ 5 ਸਵਾਰੀਆਂ ਤੇ 1 ਡ੍ਰਾਈਵਰ ਨੂੰ ਲਿਜਾਇਆ ਜਾ ਸਕੇਗਾ। ਉਮੀਦ ਹੈ ਕਿ ਅਲੇਨ ਤੇ ਐਂਡ੍ਰਸ ਸੀ-ਬਬਲਸ ''ਚ ਸੈਲਫ ਡ੍ਰਾਈਵਿੰਗ ਸਿਸਟਮ ਵੀ ਐਡ ਕਰਨਗੇ। ਦੋਵਾਂ ਦਾ ਕਹਿਣਾ ਹੈ ਕਿ ਓਬਰ ਦੀ ਤਰ੍ਹਾਂ ਇਸ ਨੂੰ ਮੋਬਾਇਲ ਐਪ ਦੇ ਜ਼ਰੀਏ ਬੁੱਕ ਕੀਤਾ ਜਾ ਸਕੇਗਾ।
ਸੌਖਾਲਾ ਨਹੀਂ ਹੈ ਸਫਰ
ਅਲੇਨ ਤੇ ਐਂਡ੍ਰਸ ਲਈ ਇਸ ਨੂੰ ਤਿਆਰ ਕਰਨਾ ਸੌਖਾਲਾ ਨਹੀਂ ਹੋਵੇਗਾ ਕਿਉਂਕਿ ਇਸ ਲਈ ਉਨ੍ਹਾਂ ਨੂੰ ਫੰਡਿੰਗ ਦੇ ਨਾਲ ਇਸ ਸੁਰੱਖਿਅਤ ਪ੍ਰੋਟੋਟਾਈਪ ਤਿਆਰ ਕਰਨ ਲਈ ਰੈਗੂਲੇਟਰੀ ਅਪਰੂਵਲ ਲੈਣਾ ਹੋਵੇਗਾ ਕਿਉਂਕਿ ਅਜਿਹੇ ਸਟਾਰਟਅਪਸ ਕਈ ਵਾਰ ਫੰਡਿੰਗ ਜਾਂ ਪਲੈਨ ਦੇ ਸੁਰੱਖਿਆਤ ਨਾ ਹੋਣ ਕਰ ਕੇ ਸਿਰੇ ਨਹੀਂ ਚੜ੍ਹਦੇ। ਉਦਾਹਰਣ ਲਈ ਓਬਰ ਨੇ ਸਟਾਰਟਅਪ ਦੇ ਤੌਰ ''ਤੇ ਇਕ ਐਪ ਤਿਆਰ ਕੀਤੀ ਸੀ ਤੇ ਵ੍ਹੀਕਲਜ਼ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਮੌਜੂਦ ਸਨ ਪਰ ਅਲੇਨ ਤੇ ਐਂਡ੍ਰਸ ਨੂੰ ਇਕ ਆਈਡੀਆ ਤੋਂ ਸ਼ੁਰੂ ਹੋ ਕੇ ਇਕ ਪੂਰਾ ਟ੍ਰਾਂਸਪੋਰਟੇਸ਼ਨ ਤਿਆਰ ਕਰਨਾ ਹੋਵੇਗਾ।