ਭਾਰਤ ''ਚ ਲਾਂਚ ਹੋਈ 3.70 ਲੱਖ ਰੁਪਏ ਦੀ Scott Spark RC 900 ਪ੍ਰੀਮੀਅਮ ਬਾਈਸਾਈਕਲ

09/21/2020 11:29:26 AM

ਆਟੋ ਡੈਸਕ- ਸਪੋਰਟਸ ਯੂਟੀਲਿਟੀ ਐਂਡ ਐਕਸੈਸਰੀਜ਼ ਕੰਪਨੀ ਸਕਾਟ ਸਪੋਰਟਸ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਪ੍ਰੀਮੀਅਮ ਬਾਈਸਾਈਕਲ Scott Spark RC 900 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਸਾਈਕਲ ਨੂੰ 3.70 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। 

PunjabKesari

ਇਸ ਕ੍ਰਾਸ ਕੰਟਰੀ ਬਾਈਸਾਈਕਲ 'ਚ ਕੰਪਨੀ ਨੇ ਬਿਹਤਰੀਨ ਕੰਪੋਨੈਂਟਸ ਦਾ ਇਸਤੇਮਾਲ ਕੀਤਾ ਹੈ। ਇਸ ਬਾਈਸਾਈਕਲ 'ਚ ਸਕਾਟਸ ਟਵਿਨਲੌਕ ਸਸਪੈਂਸ਼ਨ ਸਿਸਟਮ, 12-ਸਪੀਡ ਐੱਸ.ਆਰ.ਏ.ਐੱਮ. ਈਗਲ ਡਰਾਈਟ੍ਰੇਨ, ਸ਼ਿਮੈਨੋ ਬ੍ਰੇਕ ਅਤੇ ਸਿੰਕਰੋਸ ਦੇ ਕੰਪੋਨੈਂਟਸ ਲਗਾਏ ਗਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਸਾਰੇ ਕੰਪੋਨੈਂਟਸ ਦਾ ਇਸਤੇਮਾਲ ਇਕ ਉੱਚ ਪੱਧਰ ਦੀ ਰੇਸਿੰਗ ਬਾਈਕ ਨੂੰ ਬਣਾਉਣ 'ਚ ਕੀਤਾ ਜਾਂਦਾ ਹੈ। 

PunjabKesari

ਬਹੁਤ ਹੀ ਹਲਕੀ ਹੈ ਇਹ ਸਾਈਕਲ
ਕੰਪਨੀ ਦੀ ਮੰਨੀਏ ਤਾਂ ਇਸ ਬਾਈਸਾਈਕਲ 'ਚ ਹਲਕੇ ਅਤੇ ਸਟਿਫ ਰੇਸ-ਪਰੂਵੇਨ ਫਰੇਮ ਦੀ ਵਰਤੋਂ ਕੀਤੀ ਗਈ ਹੈ। ਸਕਾਟ ਸਪੋਰਟਸ ਇੰਡੀਆ ਦੇ ਕੰਟਰੀ ਮੈਨੇਜਰ, ਜੇਮਿਨ ਸ਼ਾਹ ਨੇ ਇਸ ਬਾਰੇ ਕਿਹਾ ਕਿ ਅਸੀਂ ਪਿਛਲੇ ਕੁਝ ਮਹੀਨਿਆਂ 'ਚ ਪ੍ਰੀਮੀਅਮ ਸਾਈਕਲਾਂ 'ਚ ਵਾਧੂ ਮੰਗ ਵੇਖੀ ਹੈ। ਫਿਟਨੈੱਸ ਲਈ ਲਗਾਤਾਰ ਫੈਲ ਰਹੀ ਜਾਗਰੂਕਤਾ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਸਾਈਕਲਾਂ ਨੂੰ ਲਿਆਇਆ ਗਿਆ ਹੈ। ਕੁਝ ਮਹੀਨਿਆਂ 'ਚ ਭਾਰਤ 'ਚ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਪਰਫਾਰਮੈਂਸ-ਓਰੀਐਂਟਿਡ ਬਾਈਸਾਈਕਲ ਪੇਸ਼ ਕਰਨ ਦੀ ਯੋਜਨਾ ਅਸੀਂ ਬਣਾ ਰਹੇ ਹਾਂ। 

PunjabKesari


Rakesh

Content Editor

Related News