ਵਿਗਿਆਨੀਆਂ ਨੇ ਸੁਣੀਆਂ ਪੁਲਾੜ ਤੋਂ ਆਉਂਦੀਆਂ ਆਵਾਜ਼ਾਂ

Sunday, Mar 06, 2016 - 01:22 PM (IST)

ਵਿਗਿਆਨੀਆਂ ਨੇ ਸੁਣੀਆਂ ਪੁਲਾੜ ਤੋਂ ਆਉਂਦੀਆਂ ਆਵਾਜ਼ਾਂ

ਜਲੰਧਰ— ਵਿਗਿਆਨੀਆਂ ਨੇ ਪੁਲਾੜ ਤੋਂ ਇਕ ਲੰਮੀ ਅਤੇ ਵਾਰ-ਵਾਰ ਆਉਂਦੀ ਆਵਾਜ਼ ਸੁਣੀ ਹੈ। ਹਾਲਾਂਕਿ ਕੋਈ ਵੀ ਇਸ ਗੱਲ ਨੂੰ ਲੈ ਕੇ ਪੱਕੇ ਤੌਰ ''ਤੇ ਕੁਝ ਨਹੀਂ ਕਹਿ ਪਾ ਰਿਹਾ ਹੈ ਕਿ ਅਖੀਰ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਸਾਡੀ ਆਕਾਸ਼ਗੰਗਾ ਦੇ ਬਾਹਰ ਤੋਂ ਆਉਣ ਵਾਲੀਆਂ ਰਹੱਸਮਈ ਰੇਡੀਓ ਤਰੰਗਾਂ ਦੇ ਸਭ ਤੋਂ ਤਾਜ਼ਾ ਉਦਾਹਰਣ ਵਿਚ ਖਗੋਲ ਵਿਗਿਆਨੀਆਂ ਨੇ 10 ਮਿਲੀ ਸਕਿੰਟ ਊਰਜਾ ਵਾਲੀਆਂ ਰੇਡੀਓ ਤਰੰਗਾਂ ਦੀ ਪਛਾਣ ਕੀਤੀ ਹੈ।
ਵਿਗਿਆਨੀਆਂ ਨੂੰ ਸ਼ੁਰੂ ਵਿਚ ਲੱਗਿਆ ਕਿ ਇਹ ਰੇਡੀਓ ਤਰੰਗ ਅਚਾਨਕ ਹੋਈ ਘਟਨਾ ਹੈ। ਪਰ ਬਾਅਦ ਵਿਚ ਖੋਜ ਤੋਂ ਪਤਾ ਲੱਗਾ ਕਿ ਸਾਡੀ ਅਕਾਸ਼ਗੰਗਾ ਦੇ ਬਾਹਰ ਕੁਝ ਸ੍ਰੋਤਾਂ ਤੋਂ ਇਹ ਸੰਦੇਸ਼ ਵਾਰ-ਵਾਰ ਆ ਰਿਹਾ ਹੈ। ਵਿਗਿਆਨੀਆਂ ਨੂੰ ਇਨ੍ਹਾਂ ਰੇਡੀਓ ਤਰੰਗਾਂ ਬਾਰੇ ਦੂਜੀਆਂ ਅਜੀਬੋ-ਗਰੀਬ ਗੱਲਾਂ ਦਾ ਵੀ ਪਤਾ ਲੱਗਾ ਹੈ ਜੋ ਇਸ਼ਾਰਾ ਕਰਦੀਆਂ ਹਨ ਕਿ ਕੁੱਝ ਅਨੋਖੀਆਂ ਘਟਨਾਵਾਂ ਕਾਰਨ ਅਜਿਹਾ ਹੋ ਸਕਦਾ ਹੈ।


Related News