ਵਿਗਿਆਨੀਆਂ ਨੇ ਤਿਆਰ ਕੀਤਾ ਕੀੜੇ ਦੀ ਤਰ੍ਹਾਂ ਉੱਡਣ ਵਾਲਾ ਰੋਬੋਬੀ (ਵੀਡੀਓ)

Wednesday, May 25, 2016 - 02:07 PM (IST)

ਜਲੰਧਰ-ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਰੋਬੋਟ ਵਿਕਸਿਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਸਰਜਰੀ ਤੋਂ ਲੈ ਕੇ ਸਪੇਸ ਵਿਗਿਆਨ ਤੱਕ ਕੀਤੀ ਜਾ ਰਹੀ ਹੈ । ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਕਿ ਰੋਬੋਟ ਵਿਗਿਆਨ ਨੇ ਕੀੜੇ ਦੀ ਤਰ੍ਹਾਂ ਦਿਖਣ ਵਾਲੇ ਰੋਬੋਟ ਦਾ ਵਿਕਾਸ ਕਰ ਲਿਆ ਹੈ । ਇਸ ਰੋਬੋਟ ''ਚ ਇਲੈਕਟ੍ਰੋਸਟੈਟਿਕਲੀ ਚਾਰਜ ਪੈਡ ਵਰਗੀ ਤਕਨੀਕ ਦੀ ਵਰਤੋਂ  ਕੀਤੀ ਗਈ ਹੈ , ਇਹ ਉਸੇ ਤਰ੍ਹਾਂ ਦੀ ਪ੍ਰਿਕ੍ਰਿਆ ਹੈ ਜਿਸ ਨਾਲ ਗ਼ੁਬਾਰੇ ਦੀਵਾਰ ''ਤੇ ਚਿਪਕਦੇ ਹਨ । ਇਸ ਰੋਬੋਟ ਦਾ ਆਕਾਰ ਛੋਟੇ ਸਿੱਕੇ ਦੇ ਬਰਾਬਰ ਹੁੰਦਾ ਹੈ ।ਸਾਇੰਸ ਜਰਨਲ ''ਚ ਪ੍ਰਕਾਸ਼ਿਤ ਹੋਏ ਲੇਖ ਦੇ ਅਨੁਸਾਰ ਇਸ ਸਟਡੀ ''ਚ ਇਹ ਰੋਬੋਟ ਪ੍ਰੋਗਰਾਮ ਕੀਤੇ ਹੋਏ ਡਰੋਨ ਦੀ ਤਰ੍ਹਾਂ ਹਨ ,ਜਿਨ੍ਹਾਂ ''ਚ ਹਰ ਇਕ ਦਾ ਰੂਪ ਲਗਭਗ 10 ਮਿਲੀਮੀਟਰ ਸਿੱਕੇ ਦੇ ਬਰਾਬਰ ਹੈ । 
 
ਲੰਦਨ ਇੰਪੀਰੀਅਲ ਕਾਲਜ ਦੇ ਏਰੀਅਲ ਰੋਬੋਟਿਕਸ ਲੈਬਾਰੇਟਰੀ ਦੇ ਡਾਇਰੈਕਟਰ ਡਾ. ਮਿਰਕੋ ਕੋਵਾਸ ਨੇ ਦੱਸਿਆ ਕਿ ਹਾਲ ਹੀ ''ਚ ਇਸ ਤਰ੍ਹਾਂ ਦੇ ਰੋਬੋਟ ਮਾਹੌਲ ਦੀ ਨਿਗਰਾਨੀ ਅਤੇ ਆਫਤ ਰਾਹਤ ਕੋਸ਼ਿਸ਼ਾਂ ''ਚ ਪਰਖੇ ਜਾ ਰਹੇ ਹਨ । ਇਸ ਪ੍ਰਾਜੈਕਟ ''ਚ ਮੁੱਖ ਖੋਜਕਾਰ ਅਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਪੀ.ਐੱਚ.ਡੀ. ਵਿਦਿਆਰਥੀ ਮੋਰਿਸ ਦੱਸ ਦੇ ਹਨ ਕਿ ਘੁੰਮਦੇ ਹੋਏ ਮਾਇਕ੍ਰੋ ਰੋਬੋਟ ''ਚ ਊਰਜਾ ਦੀ ਖਪਤ ਛੇਤੀ ਹੋ ਜਾਂਦੀ ਹੈ , ਅਜਿਹੇ ''ਚ ਉੱਚੇ ਸਥਾਨਾਂ ''ਤੇ ਬੈਠਣ ਵਾਲੇ ਰੋਬੋਟ ਇਸ ਸਮੱਸਿਆ ਦਾ ਬਿਹਤਰ ਸਮਾਧਾਨ ਹਨ ।ਇਸ ਛੋਟੇ ਰੋਬੋਟ ਲਈ ਪੰਛੀਆਂ ਦੇ ਪੰਜੇ ਦੀ ਤਰ੍ਹਾਂ ਟਿਕਣ ਵਾਲੇ ਮਕੈਨਿਕਲ ਔਜ਼ਾਰ ਬਣਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ ।ਇਸ ਸਮੱਸਿਆ ਨੂੰ ਸੁਲਝਾਉਣ ਲਈ ਖੋਜਕਾਰਾਂ ਨੇ ਇਲੈਕਟ੍ਰੋ ਸਟੈਟਿਕ ਚਾਰਜ  ਦੇ ਨਾਲ ਇਕ ਛੋਟਾ ਪੱਧਰਾ ਲੈਂਡਿੰਗ ਪੈਚ ਡਿਜ਼ਾਇਨ ਕੀਤਾ ਹੈ , ਜਿਸ ਨੂੰ ਸਵਿਚ ਦੇ ਜ਼ਰੀਏ ਆਨ-ਆਫ ਕੀਤਾ ਜਾ ਸਕਦਾ ਹੈ ।ਇਸ ਅਨੌਖੇ ਰੋਬੋਬੀ ਦੀ ਪ੍ਰਿਕ੍ਰਿਆ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।

Related News