ਵਿਗਿਆਨੀਆਂ ਨੇ ਸੁਲਝਾਇਆ ਐਕਸ-ਫਾਇਲ ਡੀ.ਐੱਨ.ਏ. ਦਾ ਰਹੱਸ

Wednesday, Jun 08, 2016 - 11:52 AM (IST)

ਵਿਗਿਆਨੀਆਂ ਨੇ ਸੁਲਝਾਇਆ ਐਕਸ-ਫਾਇਲ ਡੀ.ਐੱਨ.ਏ. ਦਾ ਰਹੱਸ
ਜਲੰਧਰ- ਵਿਗਿਆਨੀਆਂ ਨੇ ਮਨੁੱਖ  ਦੇ ਡੀ.ਐੱਨ.ਏ. ਦੁਆਰਾ ਪ੍ਰਤੀਰੂਪ ਬਣਾਉਣ ਅਤੇ ਆਪਣੀ ਮੁਰੰਮਤ ਕਰ ਲੈਣ ਨਾਲ ਜੁੜੀ ਇਕ ਅਹਿਮ ਗੁੱਥੀ ਨੂੰ ਸੁਲਝਾਉਣ ''ਚ ਸਫਲਤਾ ਹਾਸਲ ਕੀਤੀ ਹੈ ।  ਡੀ.ਐੱਨ.ਏ. ਨੂੰ ਹਰ ਕਿਸਮ ਦੇ ਜੀਵਨ ਲਈ ਜ਼ਰੂਰੀ ਮੰਨਿਆ ਜਾਂਦਾ ਹੈ ।ਬ੍ਰਿਟੇਨ ਦੀ ਸ਼ੈਫੀਲਡ ਯੂਨੀਵਰਸਿਟੀ  ਦੇ ਪ੍ਰਮੁੱਖ ਵਿਗਿਆਨੀ ਵੱਲੋਂ ਇਸ ਦੀ ਜਾਂਚ ਕੀਤੀ ਗਈ ਹੈ। ਇਸ ਜਾਂਚ ''ਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਬ੍ਰਾਂਚਡ ਡੀ.ਐੱਨ.ਏ. ਮਾਲੀਕਿਊਲਜ਼ ਆਪਣੀ ਡਬਲ-ਹੈਲੀਕਲ ਸਟ੍ਰਕਚਰ ਤੋਂ ਵੱਖ ਹੁੰਦੇ ਹਨ ।
 
ਵਿਗਿਆਨੀ 20 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਪ੍ਰਿਕਿਰਿਆ ਨੂੰ ਸਮਝਣ ''ਚ ਲੱਗੇ ਸਨ । ਸ਼ੈਫੀਲਡ ਯੂਨੀਵਰਸਿਟੀ ''ਚ ਫੰਕਸ਼ਨਲ ਜਿਨੋਮਿਕਸ ਦੇ ਪ੍ਰੋਫੈਸਰ ਅਤੇ ਇਸ ਪੜ੍ਹਾਈ ਦੇ ਪ੍ਰਮੁੱਖ ਲੇਖਕ ਜਾਨ ਸੇਇਰਸ ਨੇ ਕਿਹਾ ,ਬ੍ਰਾਂਚਡ ਡੀ.ਐੱਨ.ਏ. ਨੂੰ ਐੱਕਸ-ਫਾਇਲਜ਼ ਦੇ ਕਈ ਲਿੰਕਸ ''ਚ ਦਿਖਾਇਆ ਗਿਆ ਹੈ । ਸੇਇਰਸ ਨੇ ਕਿਹਾ, ਬ੍ਰਾਂਚਡ ਡੀ.ਐੱਨ.ਏ. ਹਰ ਰੋਜ਼ ਸਰੀਰ ''ਚ ਬਣਦਾ ਹੈ । ਇਹ ਸਾਡੇ ਸੈੱਲਾਂ ਦੀ ਵੰਡ ਦੇ ਨਾਲ ਹਰ ਸਮੇਂ ਹੁੰਦਾ ਹੈ। ਇਹ ਬ੍ਰਾਂਚਾਂ ਸਾਡੇ ਡੀ.ਐੱਨ.ਏ. ਦੀ ਪ੍ਰਤੀਰੂਪ ਬਨਣ ਦੀ ਪਰਿਕ੍ਰੀਆ ''ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ।

Related News