ਤਸਵੀਰ ਦੇ ਰੂਪ ''ਚ ਦਰਜ ਹੋਈ ਦਿਮਾਗ ਦੀ ਗਤੀਵਿਧੀ
Monday, Dec 05, 2016 - 09:15 AM (IST)

ਜਲੰਧਰ—ਵਿਗਿਆਨਿਕਾਂ ਨੇ ਜਲਦੀ ਹੀ ਐੱਫ. ਐੱਮ. ਆਰ. ਆਈ. ਦਾ ਇਸਤੇਮਾਲ ਕਰਦੇ ਹੋਏ ਤੇਜ਼ੀ ਨਾਲ ਬਦਲਦੇ ਦਿਮਾਗ ਦੀਆਂ ਗਤੀਵਿਧੀਆਂ ਨੂੰ ਤਸਵੀਰ ਦੇ ਰੂਪ ''ਚ ਕੈਦ ਕਰਕੇ ਪਹਿਲੀ ਵਾਰ ਵਿਅਕਤੀ ਦੀ ਸੋਚ ਦੀ ਕਾਰਵਾਈ ਨੂੰ ਸਫਲਤਾਪੂਰਵਕ ਦਰਜ ਕੀਤਾ। ਫੰਕਸ਼ਨ ਮੈਗਨੇਟਿਕ ਰੇਸੋਂਨਸ ਈਮੇਜ਼ਿੰਗ (ਐੱਫ. ਐੱਮ. ਆਰ. ਆਈ.) ਦੇ ਰਾਹੀ ਖੂਨ ''ਚ ਆਕਸੀਜਨ ਦੀ ਮਾਤਰਾ ''ਚ ਪਰਿਵਰਤਨ ਨੂੰ ਮਾਪਿਆ ਜਾਂਦਾ ਹੈ।
ਇਸ ਤਕਨੀਕ ਨੂੰ ਦਿਮਾਗ ਦੇ ਕੰਮਾਂ ਨਾਲ ਜੁੜੇ ਨਿਊਰੋਨਲ ਗਤੀਵਿਧਆਂ ਦਾ ਪਤਾ ਲੱਗਣ ਦੇ ਲਿਹਾਜ ਨਾਲ ਕਾਫੀ ਹੌਲੀ ਮੰਨਿਆਂ ਜਾਂਦਾ ਸੀ। ''ਪੀ. ਐੱਨ. ਏ. ਐੱਸ.'' ਜਰਨਲ ''ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਜਲਦੀ ਹੀ ਐੱਫ. ਐੱਮ. ਆਰ. ਆਈ. ਦੇ ਰਾਹੀ ਦਿਮਾਗ ਦੀ ਤੇਜ਼ ਹਲਚਲ ਦਾ ਪਤਾ ਲਾਇਆ ਜਾਣਾ ਨਾੜੀ ਵਿਗਿਆਨ ਅੁਨਸੰਧਾਨ ਦੇ ਪ੍ਰਮੁੱਖ ਲਕਸ਼ ਦੇ ਵੱਲ ਵੱਧਣ ਦੇ ਲਿਹਾਜ ਨਾਲ ਅਹਿਮ ਕਦਮ ਹੈ। ਨਾੜੀ ਵਿਗਿਆਨ ਅਨੁਸੰਧਾਨ ਦਾ ਲਕਸ਼ ਵਿਅਕਤੀ ਦੇ ਸੰਵੇਗਿਆਨਾਤਮਕ ਕੰਮਾਂ ਵਰਗੇ ਜਿਵੇਂ ਕਿ ਨਜ਼ਰੀਆਂ, ਸਾਵਧਾਨ ਅਤੇ ਜਾਗਰੁਕਤਾ ਲਈ ਜ਼ਿੰਮੇਵਾਰ ਦਿਮਾਗੀ ਨੈੱਟਵਰਕ ਨੂੰ ਸਮਝਾਉਣਾ ਹੈ।