ਵਿਗਿਆਨ ਨੇ ਖੋਜੀਆਂ ਮਿਲਕੀ ਵੇ ਪਿੱਛੇ ਲੁਕੀਆਂ ਸੈਂਕੜੇ ਗਲੈਕਸੀਆਂ

02/10/2016 7:32:39 PM

ਜਲੰਧਰ- ਵਿਦੇਸ਼ੀ ਵਿਗਿਆਨਿਕਾਂ ਨੇ ਧਰਤੀ ਤੋਂ 250 ਮਿਲੀਅਨ ਪ੍ਰਕਾਸ਼ ਸਾਲ ਦੂਰ ਸਥਿਤ ਇਕ ਅਜਿਹੀ ਅਕਾਸ਼ਗੰਗਾ ਦੀ ਖੋਜ਼ ਕੀਤੀ ਹੈ ਜੋ ਹੁਣ ਤੱਕ ''ਮਿਲਕੀ ਵੇ'' ਦੇ ਪਿੱਛੇ ਲੁਕੀ ਹੋਈ ਸੀ। ਇਹ ਖੋਜ ''ਗ੍ਰੇਟ ਅਟਰੈਕਟਰ'' ਵਜੋਂ ਜਾਣੀ ਜਾਣ ਵਾਲੀ ਰਹੱਸਮਈ ਗੁਰੂਤਾ ਆਕਸ਼ਣ ਦਾ ਇਕ ਖੇਤਰ ਹੈ ਜੋ ਮਿਲਕੀ ਵੇ ਨੂੰ ਇਕ ਡਰਾਇੰਗ ਦੀ ਤਰ੍ਹਾਂ ਦਰਸਾਉਂਦੀ ਹੈ ਅਤੇ ਇਸ ਨਾਲ  ਲੱਖਾਂ ਅਰਬਾਂ ਸੂਰਜ ਦੇ ਬਰਾਬਰ ਗੁਰੂਤਾ ਫੋਰਸ ਵਾਲੇ ਅਨਗਿਣਤ ਹਜਾਰਾਂ ਹੋਰ ਆਕਾਸ਼ਗੰਗਾਵਾਂ ਨੂੰ ਸਮਝਣ ''ਚ ਮਦਦ ਮਿਲੇਗੀ।

ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਜੋ ਕਿ ਇੰਟਰਨੈਸ਼ਨਲ ਸੈਂਟਰ ਫਾਰ ਰੇਡੀਓ ਐਸਟ੍ਰੋਨਾਮੀ ਰਿਸਰਚ (ICRAR) ਵਜੋਂ ਜਾਣੀ ਜਾਂਦੀ ਹੈ ਦੇ ਪ੍ਰੋਫੈਸਰ ਸਟੈਵਲੀ ਸਮਿਥ ਅਨੁਸਾਰ ਟੀਮ ਨੇ ਹੁਣ ਤੱਕ 883 ਅਕਾਸ਼ਗੰਗਾਵਾਂ ਦੀ ਖੋਜ ਕਰ ਲਈ ਹੈ ਜਿਸ ਦੀ ਇੱਕ ਤਿਹਾਈ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਵਿਗਿਆਨੀ 1970 ਅਤੇ 1980 ਦੇ ਦਸ਼ਕ ''ਚ ਬ੍ਰਹਿਮੰਡ ਵਿਸਥਾਰ ਕਾਰਨ ਹੋਏ ਪ੍ਰਮੁੱਖ ਬਦਲਾਵ ਤੋਂ ਬਾਅਦ ਰਹੱਸਮਈ ''ਗ੍ਰੇਟ ਅਟਰੈਕਟਰ'' ਦੀ ਤਹਿ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਅਸਲ ''ਚ ਲੋਕ ਹੁਣ ਤੱਕ ਇਹ ਸਮਝ ਨਹੀਂ ਸਕੇ ਕਿ ਆਕਾਸ਼ ਗੰਗਾ ''ਤੇ ਗੁਰੂਤਵਾਕਸ਼ਰਣ ''ਚ ਵਾਧਾ ਹੋਣ ਦਾ ਕਾਰਨ ਕੀ ਹੈ ਜਾਂ ਇਹ ਕਿੱਥੋ ਆਉਂਦਾ ਹੈ?

ਇਸ ਖੋਜ ਨਾਲ ਕਈ ਨਵੀਆਂ ਸੰਰਚਨਾਵਾਂ ਦਾ ਪਤਾ ਲੱਗਿਆ ਹੈ , ਜਿਸ ਨਾਲ ਨਵੇਂ ਝੁੰਡਾਂ ਸਹਿਤ ''ਮਿਲਕੀ ਵੇ'' ਦੀ ਗਤੀਵਿਧੀ ਦੇ ਬਾਰੇ ਪਤਾ ਲਗਾਉਣ ''ਚ ਮਦਦ ਮਿਲੇਗੀ । ਪਾਰਕਸ ਰੇਡੀਓ ਰਸੀਵਰ ਨੂੰ ਆਸਟ੍ਰੇਲੀਆ ਦੀ ਇਕ ਡਿਸ਼ ਵਜੋਂ ਜਾਣਿਆ ਜਾਂਦਾ ਹੈ ਅਤੇ ਕੇਪ ਟਾਊਨ ਯੂਨੀਵਰਸਿਟੀ ''ਚ ਐਸਟ੍ਰਾਨਾਮੀ ਦੇ ਪ੍ਰੋਫੈਸਰ ਰੇਨੀ ਕਰਾਨ ਕੋਰਟਵੈਗ ਨੇ ਕਿਹਾ ਕਿ ਇਹ 21cm ਮਲਟੀਬੀਨ ਰਸੀਵਰ ''ਮਿਲਕੀ ਵੇ'' ਨੂੰ 13 ਗੁਣਾਂ ਜਿਆਦਾ ਤੇਜ਼ੀ ਨਾਲ ਮਾਪਣ ''ਚ ਅਤੇ ਨਕਸ਼ਾ ਬਣਾਉਣ ''ਚ ਮਦਦ ਕਰਦਾ ਹੈ। ਉਨ੍ਹਾਂ ਦੇ ਅਨੁਮਾਨ ਅਨੁਸਾਰ ਇਕ ਔਸਤ ਆਕਾਸ਼ ਗੰਗਾ ''ਚ 100 ਅਰਬ ਤਾਰੇ ਹੁੰਦੇ ਹਨ , ਇਸ ਲਈ ''ਮਿਲਕੀ ਵੇ''  ਦੇ ਪਿੱਛੇ ਲੁਕੀਆਂ ਅਣਗਿਣਤ ਨਵੀਆਂ ਆਕਾਸ਼ਗੰਗਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਪਾਇਆ । 


Related News