ਆਈਫੋਨ ਤੋਂ ਡਾਟਾ ਖਾਲੀ ਕਰਨ ''ਚ ਕਰੇਗੀ ਮਦਦ ਇਹ ਪੈਨ ਡ੍ਰਾਈਵ

Friday, May 13, 2016 - 10:18 AM (IST)

ਆਈਫੋਨ ਤੋਂ ਡਾਟਾ ਖਾਲੀ ਕਰਨ ''ਚ ਕਰੇਗੀ ਮਦਦ ਇਹ ਪੈਨ ਡ੍ਰਾਈਵ

ਜਲੰਧਰ :  ਸੈਨਡਿਸਕ ਨੇ ਆਈ-ਐਕਸਪੈਂਡ ਫਲੈਸ਼ ਡ੍ਰਾਈਵ ਦਾ ਨਵਾਂ ਵਰਜਨ ਪੇਸ਼ ਕੀਤਾ ਹੈ ਜੋ ਆਈ . ਓ . ਐੱਸ. ਡਿਵਾਈਸਿਸ ਲਈ ਹੈ। ਇਸ ਦੇ ਨਾਲ ਹੀ ਹੋਰ ਪੋਰਟੇਬਲ ਸਟੋਰੇਜ਼ ਪ੍ਰੋਡਕਟਸ ਨੂੰ ਲਾਂਚ ਕੀਤਾ ਗਿਆ ਹੈ। ਨਵੀਂ ਪੀੜ੍ਹੀ ਦੀ ਆਈ.ਐਕਸਪੈਂਡ ਫਲੈਸ਼ ਡ੍ਰਾਈਵ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਆਈਫੋਨ ਅਤੇ ਆਈਪੈਡ ਦੀ ਸਪੇਸ ਨੂੰ ਜਲਦੀ ਫ੍ਰੀ ਕੀਤਾ ਜਾ ਸਕਦਾ ਹੈ। 128 ਜੀ.ਬੀ ਤੱਕ ਦੀ ਸਟੋਰੇਜ ''ਚ ਉਪਲੱਬਧ ਇਹ ਫਲੈਸ਼ ਡ੍ਰਾਈਵ ਲਗਭਗ ਸਾਰੇ ਆਈਫੋਨ ਅਤੇ ਆਈਪੈਡ ਕੈਸ ਦੇ ਨਾਲ ਇਸਤੇਮਾਲ ਹੋ ਸਕੇਗੀ।

 

ਆਈ ਐਕਸਪੈਂਡ ਫਲੈਸ਼ ਡ੍ਰਾਈਵ ''ਚ ਲਾਈਟਨਿੰਗ ਕਨੈੱਕਟਰ ਅਤੇ ਯੂ.ਐੱੇਸ. ਬੀ 3.0 ਕਨੈੱਕਟਰ ਦਿੱਤਾ ਗਿਆ ਹੈ ਜੋ ਫੋਟੋਜ਼, ਵੀਡੀਓਜ਼ ਅਤੇ ਹੋਰ ਫਾਇਲਸ ਨੂੰ ਆਈ. ਓ. ਐੱਸ ਡਿਵਾਇਸ ਅਤੇ ਪੀ. ਸੀ ''ਚ ਟ੍ਰਾਂਸਫਰ ਕਰਨ ''ਚ ਮਦਦ ਕਰੇਗੀ। ਇਹ ਡ੍ਰਾਈਵ ਸੈਨਡਿਸਕ ਦੇ ਆਪਣੇ ਸਿਕਯੋਰ ਅਸੈਸ ਸਾਫਟਵੇਅਰ ਨਾਲ ਆਉਂਦਾ ਹੈ ਜੋ ਫਾਇਲਸ ਨੂੰ ਇਨਕ੍ਰੀਪਟ ਕਰਦਾ ਹੈ।

 

ਐਮਾਜ਼ਾਨ ''ਤੇ ਉਪਲੱਬਧ ਇਸ ਫਲੈਸ਼ ਡ੍ਰਾਈਵ ਦੀ ਕੀਮਤ ਦੀ ਸ਼ੁਰੂਆਤੀ (16 ਜੀ.ਬੀ) ਕੀਮਤ 3,990 ਰੁਪਏ ਹੈ। ਇਹ ਫਲੈਸ਼ ਡ੍ਰਾਈਵ ਆਈਫੋਨਸ,  ਆਈਪੈਡਸ, ਅਤੇ ਆਈਪੈਡਸ ਨਾਲ ਕਨੈੱਕਟ ਹੋ ਸਕਦੀ ਹੈ ਪਰ ਆਈ .ਓ . ਐੱਸ. ਵਰਜਨ 8. 2 ਜਾਂ ਉਸ ਤੋਂ ''ਤੇ ਵਾਲਾ ਹੋਣਾ ਚਾਹੀਦਾ ਹੈ।


Related News