ਸੈਮਸੰਗ ਭਾਰਤ ਵਿਚ ਲਾਂਚ ਕਰਨ ਜਾ ਰਹੀ ਹੈ ਨਵਾਂ ਗੈਲੇਕਸੀ On8 ਸਮਾਰਟਫੋਨ
Saturday, Sep 24, 2016 - 07:30 PM (IST)

ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੀ On ਸੀਰੀਜ਼ ਵਿਚ ਨਵਾਂ ਸਮਾਰਟਫੋਨ ਐਡ ਕਰਨ ਜਾ ਰਹੀ ਹੈ ਜਿਸ ਨੂੰ ਕੰਪਨੀ ਨੇ On8 ਨਾਮ ਦਿੱਤਾ ਹੈ। ਇਸ ਫੋਨ ਨੂੰ ਲੈ ਕੇ ਫਲਿਪਕਾਰਟ ਨੇ ਇਕ ਫੇਸਬੁਕ ਪੋਸਟ ਵੀ ਜਾਰੀ ਕੀਤਾ ਹੈ ਜਿਸ ਵਿਚ #TheNextOn ਦੇ ਨਾਲ ਓਨ ਸਮਾਰਟਫੋਨ ਲਈ ਤਿਆਰ ਹੋ ਜਾਓ ਲਿਖਿਆ ਹੈ।
ਇਸ ਅਗਲੇ ਸਮਾਰਟਫੋਨ ਵਿਚ ਸੁਪਰ AMOLED ਫੁਲ HD ਡਿਸਪਲੇ ਦਿੱਤੇ ਜਾਣ ਦਾ ਜ਼ਿਕਰ ਤਸਵੀਰ ਦੇ ਮਾਧਿਅਮ ਨਾਲ ਕੀਤਾ ਗਿਆ ਹੈ। ਤੁਹਾਨੂੰ ਦਸ ਦਿਈਏ ਕਿ ਫਲਿਪਕਾਰਟ 2 ਤੋਂ 6 ਅਕਤੂਬਰ ਦੇ ਵਿਚ ਇਕ Big Million Day ਇਵੈਂਟ ਆਯੋਜਿਤ ਕਰਨ ਜਾ ਰਹੀ ਹੈ, ਜਿਸ ਵਿਚ ਇਸ ਫੋਨ ਨੂੰ ਲਾਂਚ ਕੀਤੇ ਜਾਣ ਦੀਆਂ ਖਬਰਾਂ ਹਨ।