ਸੈਮਸੰਗ ਦਾ 292 ਇੰਚ ਦਾ TV, ਕਰੋੜਾਂ ’ਚ ਹੋਵੇਗੀ ਕੀਮਤ

06/15/2019 1:40:05 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਐੱਲ.ਈ.ਡੀ. ਟੀਵੀ ਇੰਡਸਟਰੀ ਨੂੰ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਖਬਰ ਹੈ ਕਿ ਸੈਮਸੰਗ ਇਸ ਸਾਲ ਜੁਲਾਈ ’ਚ ਦੁਨੀਆ ਦੇ ਪਹਿਲੇ ਮਡਿਊਲਰ ਮਾਈਕ੍ਰੋ ਐੱਲ.ਈ.ਡੀ. ਟੀਵੀ ਨੂੰ ਲਾਂਚ ਕਰਨ ਵਾਲੀ ਹੈ। ਸੁਣਨ ’ਚ ਤੁਹਾਨੂੰ ਇਹ ਇਕਆਮ ਐੱਲ.ਈ.ਡੀ. ਟੀਵੀ ਵਰਗਾ ਲੱਗ ਸਕਦਾ ਹੈ ਪਰ ਤੁਸੀਂ ਇਹ ਜਾਣ ਕੇ ਜ਼ਰੂਰ ਹੈਰਾਨ ਹੋ ਜਾਓਗੇ ਕਿ ਇਸ ਟੀਵੀ ਦਾ ਸਾਈਜ਼ 292 ਇੰਚ ਯਾਨੀ ਕਰੀਬ 24 ਫੁੱਟ ਹੈ ਅਤੇ ਇਸ ਦੀ ਕੀਮਤ ਕਰੋੜਾਂ ’ਚ ਹੋ ਸਕਦੀ ਹੈ। 

PunjabKesari

ਕੀ ਹੈ ਖੂਬੀ
ਟੀਵੀ ਦਾ ਨਾਂ Samsung The Wall Luxury ਹੈ। ਸੈਮਸੰਗ ਇਸ ਨੂੰ ਅਗਲੇ ਮਹੀਨੇ ਗਲੋਬਲੀ ਲਾਂਚ ਕਰੇਗੀ। 292 ਇੰਚ ਤਕ ਕਸਟਮਾਈਜ਼ ਹੋਣ ਵਾਲੇ ਇਸ ਟੀਵੀ ਦੀ ਡਿਸਪਲੇਅ 8ਕੇ ਰੈਜ਼ੋਲਿਊਸ਼ਨ ਵਾਲੀ ਹੈ। ਇਹ ਟੀਵੀ ਸਕੇਲੇਬਲ ਅਤੇ ਮਡਿਊਲਰ ਟੈਕਨਾਲੋਜੀ ’ਤੇ ਬੇਸਡ ਹੈ। ਇਸ ਦੀ ਮਦਦ ਨਾਲ ਇਸ ਦੇ ਮਾਈਕ੍ਰੋ ਐੱਲ.ਈ.ਡੀ. ਪੈਨਲਸ ਨੂੰ ਆਪਣੀ ਪਸੰਦ ਦੇ ਸਾਈਜ਼ ਅਤੇ ਰੈਜ਼ੋਲਿਊਸ਼ਨ ਦੇ ਹਿਸਾਬ ਨਾਲ ਅਜਸਟ ਕੀਤਾ ਜਾ ਸਕਦਾ ਹੈ। ਜ਼ੀਰੋ ਬੇਜ਼ਲਸ ਦੇ ਨਾਲ ਆਉਣ ਵਾਲੇ ਇਸ ਟੀਵੀ ਦੀ ਮੋਟਾਈ ਸਿਰਫ 30 ਮਿਲੀਮੀਟਰ ਹੈ। ਟੀਵੀ ਦੇ ਸਾਈਜ਼ ਦੀ ਰੇਂਜ 73 ਇੰਚ ਅਤੇ 2ਕੇ ਰੈਜ਼ੋਲਿਊਸ਼ਨ ਤੋਂ ਲੈ ਕੇ 292 ਇੰਚ ਅਤੇ 8 ਕੇ ਰੈਜ਼ੋਲਿਊਸ਼ਨ ਤਕ ਹੈ।

ਸੈਮਸੰਗ ਦਾ ਇਹ ਦਿ ਵਾਲ ਲਗਜ਼ਰੀ ਮਾਈਕ੍ਰੋ ਐੱਲ.ਈ.ਡੀ. ਟੀਵੀ 1 ਲੱਖ ਘੰਟੇ ਦੇ ਲਾਈਫਸਪੈਨ ਦੇ ਨਾਲ ਆਉਂਦਾ ਹੈ। ਟੀਵੀ ’ਚ 120Hz ਵੀਡੀਓ ਰੇਟ ਦੇ ਨਾਲ 2,000 ਨਿਟਸ ਦੀ ਬ੍ਰਾਈਟਨੈੱਸ ਦਿੱਤੀ ਗਈ ਹੈ। ਮਡਿਊਲਰ ਸਕਰੀਨ ਰੈਜ਼ੋਲਿਊਸ਼ਨ ਨੂੰ ਮੈਚ ਕਰਨ ਲਈ ਇਸ ਵਿਚ ਸੈਮਸੰਗ ਦੇ ਕਵਾਂਟਮ ਪ੍ਰੋਸੈਸਰ ਕਲੈਕਸ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਇਕ ਏ.ਆਈ. ਬੇਸਡ ਅਪਸਕੇਲਿੰਗ ਟੈਕਨਾਲੋਜੀ ਹੈ। ਟੀਵੀ ’ਚ ਖਾਸ ਐਂਬੀਅੰਟ ਮੋਡ ਦਿੱਤਾ ਗਿਆ ਹੈ ਜੋ ਟੀਵੀ ਦੀ ਸਕਰੀਨ ਨੂੰ ਇਕ ਵਾਲਪੇਪਰ ਬਣਾ ਦਿੰਦਾ ਹੈ। 

PunjabKesari

ਕੀ ਹੁੰਦਾ ਹੈ ਮਾਈਕ੍ਰੋ ਐੱਲ.ਈ.ਡੀ. 
ਮਾਈਕ੍ਰੋ ਐੱਲ.ਈ.ਡੀ. ਇਕ ਨਵੀਂ ਤਰ੍ਹਾਂ ਦੀ ਟੈਕਨਾਲੋਜੀ ਹੈ ਜੋ ਇਕ ਇਮੇਜ ਦਿਖਾਉਣ ਲਈ ਲੱਖਾਂ ਸੈੱਲਫ ਐਮਿਸਿਵ ਐੱਲ.ਈ.ਡੀ. ਦਾ ਇਸਤੇਮਾਲ ਕਰਦਾ ਹੈ। ਇਹ OLED ਟੈਕਨਾਲੋਜੀ ਨਾਲ ਕਾਫੀ ਮਿਲਦਾ-ਜੁਲਦਾ ਹੈ ਪਰ ਇਸ ਵਿਚ ਬਰਨ-ਇਨ ਦਾ ਖਤਰਾ ਨਹੀਂ ਹੁੰਦਾ। ਨਾਲ ਹੀ ਇਸ ਵਿਚ ਐੱਲ.ਸੀ.ਡੀ. ਅਤੇ ਕੁਝ ਐੱਲ.ਈ.ਡੀ. ਡਿਸਪਲੇਅ ਵਰਗੇ ਵਿਊਇੰਗ ਐਂਗਲ ਦੀ ਸਮੱਸਿਆ ਨਹੀਂ ਹੁੰਦੀ। 

ਕਰੋੜਾਂ ’ਚ ਹੋਵੇਗੀ ਕੀਮਤ
ਕੁਝ ਮਹੀਨੇ ਪਹਿਲਾਂ ਸੈਮਸੰਗ ਨੇ 60 ਲੱਖ ਰੁਪਏ ਦੀ ਕੀਮਤ ਵਾਲਾ 98 ਇੰਚ ਦਾ QLED 8K ਟੀਵੀ ਲਾਂਚ ਕੀਤਾ ਸੀ। ਇਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਦਿ ਵਾਲ ਲਗਜ਼ਰੀ ਮਾਈਕ੍ਰੋ ਐੱਲ.ਈ.ਡੀ. ਟੀਵੀ ਦੀ ਕੀਮਤ ਕਰੋੜਾਂ ’ਚ ਹੋ ਸਕਦੀ ਹੈ। ਫਿਲਹਾਲ ਸੈਮਸੰਗ ਵਲੋਂ ਅਜੇ ਇਸ ਟੀਵੀ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 


Related News