ਸੈਮਸੰਗ ਦੇ ਸਮਾਰਟਫੋਨਜ਼ ਨੂੰ ਮਿਲੇਗਾ iPhone 11 ਦਾ ਕੈਮਰਾ ਫੀਚਰ

10/31/2019 12:29:33 PM

ਗੈਜੇਟ ਡੈਸਕ– ਦਿੱਗਜ ਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਦੋ ਸਮਾਰਟਫੋਨਜ਼ ਲਈ ਵਨ UI 2.0 ਬੀਟਾ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੈਮਸੰਗ ਗਲੈਕਸੀ S10 ਅਤੇ ਗਲੈਕਸੀ ਨੋਟ 10 ਲਈ ਇਹ ਪ੍ਰੋਗਰਾਮ ਲਾਂਚ ਕੀਤਾ ਸੀ। ਇਸ ਬੀਟਾ ਪ੍ਰੋਗਰਾਮ ’ਚ ਵਨ ਯੂ.ਆਈ. ਅਤੇ ਐਂਡਰਾਇਡ 10 ਆਪਰੇਟਿੰਗ ਸਿਸਟਮ ਦੇ ਕਈ ਫੀਚਰਜ਼ ਮੌਜੂਦ ਸਨ। ਹੁਣ ਇਸ ਅਪਡੇਟ ਰਾਹੀਂ ਦੋਵਾਂ ਸਮਾਰਟਫੋਨਜ਼ ’ਚ ਕਈ ਨਵੇਂ ਫੀਚਰਜ਼ ਜੁੜਨਗੇ। 

ਜੁੜਨਗੇ ਇਹ ਨਵੇਂ ਫੀਚਰਜ਼
ਇਸ ਬੀਟਾ ਪ੍ਰੋਗਰਾਮ ’ਚ ਵਨ ਹੈਂਡ ਮੋਡ, ਫੋਕਸ ਮੋਡ, ਸਿਸਟਮ ਵਾਈਡ ਡਾਰਕ ਮੋਡ ਅਤੇ ਨਵੇਂ ਜੈਸਚਰ ਕੰਟਰੋਲ ਮੋਡ ਦਿੱਤੇ ਗਏ ਹਨ। 

ਆਈਫੋਨ 11 ਦਾ ‘ਸਲੋਫੀਜ਼’ ਫੀਚਰ
SamMobile ਦੀ ਇਕ ਰਿਪੋਰਟ ਮੁਤਾਬਕ, ਇਸ ਅਪਡੇਟ ਰਾਹੀਂ ਸੈਮਸੰਗ ਦੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ’ਚ ਆਈਫੋਨ 11 ਦਾ ‘Slofies’ ਫੀਚਰ ਵੀ ਜੁੜੇਗਾ। 

ਕੀ ਹੈ ਸਲੋਫੀਜ਼ ਫੀਚਰ
ਸਲੋਫੀਜ਼ ਆਈਫੋਨ 11 ਦਾ ਇਕ ਫੀਚਰ ਹੈ ਜਿਸ ਨਾਲ ਫਰੰਟ ਕੈਮਰਾ ਰਾਹੀਂ ਸਲੋ ਮੋਸ਼ਨ ’ਚ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਰਿਪੋਰਟ ’ਚ ਇਹ ਸਾਫ ਕੀਤਾ ਗਿਆ ਹੈ ਕਿ ਇਸ ਫਰੰਟ ਕੈਮਰਾ ਸਲੋ ਮੋਸ਼ਨ ਵੀਡੀਓ ’ਚ ਕਸਟਮਾਈਜੇਸ਼ਨ ਦਾ ਆਪਸ਼ਨ ਨਹੀਂ ਮਿਲੇਗਾ। 


Related News