ਆਡੀ ਨੂੰ ਆਟੋ ਚਿੱਪ ਸਪਲਾਈ ਕਰੇਗੀ ਸੈਮਸੰਗ

Saturday, Jan 05, 2019 - 01:43 PM (IST)

ਆਡੀ ਨੂੰ ਆਟੋ ਚਿੱਪ ਸਪਲਾਈ ਕਰੇਗੀ ਸੈਮਸੰਗ

ਗੈਜੇਟ ਡੈਸਕ– ਸੈਮਸੰਗ ਇਲੈਕਟ੍ਰੋਨਿਕਸਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਨ-ਵ੍ਹੀਕਲ ਸੂਚਨਾ ਅਤੇ ਮਨੋਰੰਜਨ ਦੀ ਵਿਵਸਥਾ ਲਈ ਆਟੋਮੋਟਿਵ ਪ੍ਰੋਸੈਸਰਜ਼ ਮੁਹੱਈਆ ਕਰਨ ਨੂੰ ਲੈ ਕੇ ਜਰਮਨ ਕਾਰ ਨਿਰਮਾਤਾ ਆਡੀ ਏ.ਜੀ. ਦੇ ਨਾਲ ਇਕ ਸੌਦਾ ਕੀਤਾ ਹੈ। ਸਮਾਚਾਰ ਏਜੰਸੀ ‘ਯੋਨਹੈਪ’ ਦੀ ਰਿਪੋਰਟ ਮੁਤਾਬਕ, ਦੱਖਣ ਕੋਰੀਆ ਦੀ ਚਿੱਪ ਨਿਰਮਾਤਾ ਕੰਪਨੀ ਨੇ ਕਿਹਾ ਹੈ ਕਿ ਐਕਸੀਨੋਸ ਆਟੋ ਵੀ-9 ਦਾ ਇਸਤੇਮਾਲ ਆਡੀ ਕਾਰਾਂ ’ਚ ਇਨ-ਵ੍ਹੀਕਲ ਇੰਫੋਟੇਨਮੈਂਟ (ਆਈ.ਵੀ.ਆਈ.) ਲਈ ਕੀਤਾ ਜਾਵੇਗਾ, ਜਿਸ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਸੂਚਨਾਵਾਂ ਅਤੇ ਮਨੋਰੰਜਨ ਦੀ ਸਮਗਰੀ ਪ੍ਰਦਾਨ ਕੀਤੀ ਜਾਵੇਗੀ। 

ਐਕਸੀਨੋਸ ਆਟੋ ਵੀ-9 ’ਤੇ ਚੱਲਣ ਵਾਲੇ ਆਈ.ਵੀ.ਆਈ. ਰਾਹੀਂ ਚਾਲਕ ਨੂੰ ਸਹੀ ਸਮੇਂ ’ਤੇ ਆਟੋਮੋਬਾਇਲ ਦੀ ਸਥਿਤੀ ਦੀ ਜਾਣਕਾਰੀ ਮਿਲੇਗੀ। ਸੈਮਸੰਗ ਨੇ ਕਿਹਾ ਕਿ ਐਕਸੀਨੋਸ ਆਟੋ ਵੀ-9 ਨਾਲ ਆਈ.ਵੀ.ਆਈ. ਹੱਲ ਯੰਤਰ ਦੇ ਕੋਲ ਇਕ ਹੀ ਸਮੇਂ 6 ਡਿਸਪਲੇਅ ਦਾ ਕੰਟਰੋਲ ਕਰਨ ਅਤੇ 12 ਕੈਮਰਿਆਂ ਨੂੰ ਸਪੋਰਟ ਕਰਨ ਦੀ ਸਮਰੱਥਾ ਹੋਵੇਗੀ। 

ਤਿੰਨ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਦੇ ਨਾਲ ਇਹ ਇਕੱਠੇ ਕਈ ਐਪਸ ਚਲਾਉਣ ’ਚ ਸਮਰਥ ਹੋਵੇਗੀ। ਸੈਮਸੰਗ ਨੇ ਕਿਹਾ ਕਿ ਉਹ ਚਾਲਕਾਂ ਨੂੰ ਸੰਭਾਵਿਤ ਖਤਰਿਆਂ ਤੋਂ ਸਾਵਧਾਨ ਕਰਨ ਲਈ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਸਮੇਤ ਹੋਰ ਕੰਮਾਂ ਲਈਵੀ ਵੱਖ-ਵੱਖ ਤਰ੍ਹਾਂ ਦੇ ਆਟੋਮੇਟਿਵ ਚਿੱਪਸ ਲਿਆਉਣ ਦਾ ਕੰਮ ਜਾਰੀ ਰੱਖੇਗੀ। 


Related News