ਸੈਮਸੰਗ ਨੇ ਗਲੈਕਸੀ Note 7 ਲਈ ਛਪਵਾਇਆ ਮੁਆਫੀਨਾਮਾ

Tuesday, Nov 08, 2016 - 06:03 PM (IST)

ਸੈਮਸੰਗ ਨੇ ਗਲੈਕਸੀ Note 7 ਲਈ ਛਪਵਾਇਆ ਮੁਆਫੀਨਾਮਾ

ਜਲੰਧਰ : ਸੈਮਸੰਗ ਨੇ ਅਮਰੀਕੀ ਅਖਬਾਰ ''ਵਾਲ ਸਟ੍ਰੀਟ ਜਨਰਲ'' ''ਚ ਇਕ ਪੂਰੇ ਪੇਜ ਦੀ ਐਡ ਲਗਾ ਕੇ ਸਾਰੇ ਅਮਰੀਕਾ ਵਾਸੀਆਂ ਤੋਂ ਗਲੈਕਸੀ ਨੋਟ 7 ''ਚ ਆਈ ਖਰਾਬੀ ਤੇ ਉਸ ਕਾਰਨ ਹੋਈਆਂ ਦੁਰਘਟਨਾਵਾਂ ਲਈ ਮੁਆਫੀ ਮੰਗੀ ਹੈ। ਇਸ ''ਚ ਸੈਮਸੰਗ ਨੇ ਲਿਖਿਆ ਕਿ ''''ਸਾਡੇ ਮਿਸ਼ਨ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ ਕੁਆਲਿਟੀ ਤੇ ਸੇਫਟੀ ਦੇ ਮਾਮਲੇ ''ਚ ਬਹਿਤਰ ਪ੍ਰਾਡਕਟ ਪ੍ਰੋਵਾਈਡ ਕਰਵਾਉਣਾ। ਅਸੀਂ ਹਾਲਹੀ ''ਚ ਅਜਿਹਾ ਕਰਨ ''ਚ ਨਾਕਾਮ ਰਹੇ ਹਾਂ ਤੇ ਇਸ ਲਈ ਅਸੀਂ ਮਾਫੀ ਮੰਗਦੇ ਹਾਂ।

 

ਸੈਮਸੰਗ ਪਹਿਲਾਂ ਹੀ ਇਸ ਘਟਨਾ ਕਰਕੇ ਬਿਜ਼ਨੈੱਸ ''ਚ 30 ਫੀਸਦੀ ਦਾ ਘਾਟਾ ਖਾ ਚੁੱਕੀ ਹੈ। ਇਸ ਮੁਆਫੀਨਾਮੇ ''ਚ ਅੱਗੇ ਲਿਖਿਆ ਗਿਆ ਸੀ ਕਿ ''''ਅਸੀਂ ਇਸ ਡਿਵਾਈਸ ਦੇ ਸਾਰੇ ਪਹਿਲੁਆਂ ਜਿਨ੍ਹਾਂ ''ਚ ਹਾਰਡਵੇਅਰ, ਸਾਫਟਵੇਅਰ, ਮੈਨੁਫੈਕਚਰਿੰਗ ਤੇ ਸਾਰੇ ਬੈਟਰੀ ਸਟ੍ਰਕਚਰ ਸ਼ਾਮਿਲ ਹਨ।'''' ਹੋ ਸਕਦਾ ਹੈ ਅਗਲੇ ਸਾਲ ਸੈਮਸੰਗ ਏ. ਆਈ. ਪਾਵਰਡ ਫੋਨ ਪੇਸ਼ ਕਰੇ।


Related News