ਸੈਮਸੰਗ ਭਾਰਤ ''ਚ ਸਭ ਤੋਂ ਭਰੋਸੇਯੋਗ ਬ੍ਰਾਂਡ
Thursday, Apr 06, 2017 - 12:41 PM (IST)

ਜਲੰਧਰ- ਦੱਖਣ ਕੋਰੀਆਈ ਕੰਪਨੀ ਸੈਮਸੰਗ ਭਾਰਤ ''ਚ ਸਭ ਤੋਂ ਭਰੋਸੇਯੋਗ ਬ੍ਰਾਂਡ ਦੇ ਤੌਰ ''ਤੇ ਉਭਰੀ ਹੈ। ਇਸਦੇ ਬਾਅਦ ਸੋਨੀ ਅਤੇ ਐੱਲ.ਜੀ. ਦਾ ਸਥਾਨ ਹੈ। ਚੋਟੀ ਦੀ 5 ਦੀ ਸੂਚੀ ''ਚ ਟਾਟਾ ਇਕਲੌਤੀ ਭਾਰਤੀ ਕੰਪਨੀ ਹੈ।
ਬ੍ਰਾਂਡ ਟਰੱਸਟ ਰਿਪੋਰਟ- 2017 ਅਨੁਸਾਰ ਸੈਮਸੰਗ ਨੇ ਇਸ ਸੂਚੀ ''ਚ 17ਵੇਂ ਸਥਾਨ ਤੋਂ ਛਲਾਂਗ ਮਾਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸਦੇ ਮੋਬਾਈਲ ਸੈਕਟਰ ''ਚ ਇਸ ਸੂਚੀ ''ਚ 154ਵਾਂ ਸਥਾਨ ਹਾਸਲ ਕੀਤਾ ਹੈ ਜੋ ਪਹਿਲਾਂ ਚੋਟੀ ''ਤੇ ਸੀ। ਸੋਨੀ ਅਤੇ ਐੱਲ.ਜੀ. 2016 ਦੇ ਆਪਣੇ ਸਥਾਨ ''ਤੇ ਕਾਇਮ ਰਹੇ ਹਨ ਅਤੇ ਅਮਰੀਕਾ ਦੀ ਐਪਲ ਨੇ ਇਸ ਸੂਚੀ ''ਚ ਚੌਥਾ ਸਥਾਨ ਹਾਸਲ ਕੀਤਾ । ਟਾਟਾ ਸਮੂਹ ਤੇ ਵਾਹਨ ਵਿਨਿਰਮਾਤਾ ਹਾਂਡਾ ਇਸ ਸੂਚੀ ''ਚ ਲੜੀਵਾਰ 5ਵੇਂ ਤੇ 6ਵੇਂ ਸਥਾਨ ''ਤੇ ਰਹੇ ਹਨ। ਜਦਕਿ ਮਾਰੂਤੀ ਸੁਜ਼ੂਕੀ ਨੂੰ 8ਵਾਂ ਸਥਾਨ ਮਿਲਿਆ ਹੈ। ਇਸਦੇ ਇਲਾਵਾ ਕੰਪਿਊਟਰ ਬਣਾਉਣ ਵਾਲੀ ਡੈਲ 8ਵੇਂ, ਤਕਨੀਕੀ ਕੰਪਨੀ ਲਿਨੋਵੋ 9ਵੇਂ ਤੇ ਬਜਾਜ 10ਵੇਂ ਸਥਾਨ ''ਤੇ ਰਹੀ ਹੈ।