ਸੈਮਸੰਗ ਬਣਾ ਰਹੀ ਸ਼ਾਓਮੀ ਵਰਗਾ ਦੋ ਵਾਰ ਮੁੜਨ ਵਾਲਾ ਫੋਨ, ਲੈਪਟਾਪ ਦਾ ਵੀ ਕਰੇਗਾ ਕੰਮ

10/15/2020 10:56:57 AM

ਗੈਜੇਟ ਡੈਸਕ– ਬਾਜ਼ਾਰ ’ਚ ਫੋਲਡੇਬਲ ਸਮਾਰਟਫੋਨ ਨੂੰ ਮਾਨਤਾ ਦੇਣ ਦਾ ਸਿਹਰਾ ਸੈਮਸੰਗ ਦੇ ਸਿਰ ’ਤੇ ਸਜਦਾ ਹੈ। ਕੰਪਨੀ ਹੁਣ ਤਕ ਤਿੰਨ ਫੋਲਡੇਬਲ ਫੋਨ ਲਿਆ ਚੁੱਕੀ ਹੈ ਅਤੇ ਹੁਣ ਇਕ ਨਵੇਂ ਫੋਲਡੇਬਲ ਡਿਵਾਈਸ ’ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਮਸੰਗ ਜਲਦ ਹੀ ਡਿਊਲ ਫੋਲਡੇਬਲ ਫੋਨ,ਯਾਨੀ ਦੋ ਵਾਰ ਫੋਲਡ ਹੋਣ ਵਾਲਾ ਡਿਵਾਈਸ ਬਣਾਉਣ ਦੀ ਤਿਆਰੀ ’ਚ ਹੈ। ਤਕਨਾਲੋਜੀ ਵੈੱਬਸਾਈਟ LetsGoDigital ਨੂੰ ਡਿਊਲ ਫੋਲਡਿੰਗ ਫੋਨ ਲਈ ਸੈਮਸੰਗ ਦੀ ਪੇਟੈਂਟ ਐਪਲੀਕੇਸ਼ਨ ਹੱਥ ਲੱਗੀ ਹੈ। 

ਫੋਨ ਕਰੇਗਾ ਲੈਪਟਾਪ ਦਾ ਕੰਮ
ਰਿਪੋਰਟ ਦੀ ਮੰਨੀਏ ਤਾਂ ਸੈਮਸੰਗ ਫੋਨ ਦਾ ਬੇਸਿਕ ਕੰਸੈਪਟ ਸ਼ਾਓਮੀ ਵਰਗਾ ਹੀ ਰਹਿਣ ਵਾਲਾ ਹੈ। ਹਾਲਾਂਕਿ, ਇਸ ਦੇ ਮਕੈਨਿਜ਼ਮ ’ਚ ਬਦਲਾਅ ਕੀਤਾ ਜਾ ਸਕਦਾ ਹੈ। ਫੋਨ ’ਚ ਇਕ ਵੱਡੀ ਡਿਸਪਲੇਅ ਮਿਲੇਗੀ, ਜਿਸ ਨੂੰ ਦੋਵਾਂ ਕਿਨਾਰਿਆਂ ਤੋਂ ਫੋਲਡ ਕੀਤਾ ਜਾ ਸਕੇਗਾ। ਇਸ ਨਾਲ ਇਹ ਜ਼ਿਆਦਾ ਪੋਰਟੇਬਲ ਬਣਨ ਦੇ ਨਾਲ ਹੀ ਜ਼ਿਆਦਾ ਕੰਮ ਦਾ ਵੀ ਸਾਬਤ ਹੋਵੇਗਾ। ਦਰਅਸਲ, ਸੈਮਸੰਗ ਚਾਹੁੰਦੀ ਹੈ ਕਿ ਫੋਨ ਦੀ ਵਰਤੋਂ ਇਕ ਅਜਿਹੇ ਲੈਪਟਾਪ ਦੇ ਰੂਪ ’ਚ ਹੋ ਸਕੇ ਜਿਸ ਨੂੰ ਯੂਜ਼ਰਸ ਆਪਣੇ ਜੇਬ ’ਚ ਰੱਖ ਕੇ ਘੁੰਮ ਸਕਣ। 

ਹਾਲਾਂਕਿ, ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਸੈਮਸੰਗ ਅਸਲ ’ਚ ਇਸ ਫੋਨ ਨੂੰ ਬਾਜ਼ਾਰ ’ਚ ਉਤਾਰੇਗੀ ਜਾਂ ਨਹੀਂ। ਦਰਅਸਲ, ਕੰਪਨੀ ਨੇ ਕਾਫੀ ਸਮਾਂ ਪਹਿਲਾਂ ਇਸ ਪੇਟੈਂਟ ਲਈ ਅਪਲਾਈ ਕੀਤਾ ਸੀ, ਉਦੋਂ ਤੋਂ ਹੁਣ ਤਕ ਕੰਪਨੀ ਦੀ ਫੋਲਡੇਬਲ ਫੋਨ ਰਣਨੀਤੀ ’ਚ ਕਾਫੀ ਬਦਲਾਅ ਆ ਚੁੱਕਾ ਹੈ। ਨਾਲ ਹੀ ਜੇਕਰ ਅਜਿਹਾ ਫੋਲਡੇਬਲ ਫੋਨ ਬਾਜ਼ਾਰ ’ਚ ਆਉਂਦਾ ਹੈ ਤਾਂ ਗਾਹਕਾਂ ਵਲੋਂ ਉਸ ਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੇਗੀ, ਇਸ ਦੀ ਵੀ ਜ਼ਿਆਦਾ ਸੰਭਾਵਨਾ ਨਹੀਂ ਹੈ। 

ਸ਼ਾਓਮੀ ਦਾ ਦੋ ਵਾਰ ਮੁੜਨ ਵਾਲਾ ਫੋਲਡੇਬਲ ਫੋਨ
ਸੈਮਸੰਗ ਤੋਂ ਪਹਿਲਾਂ ਸ਼ਾਓਮੀ ਦੇ ਦੋ ਵਾਰ ਮੁੜਨ ਵਾਲੇ ਫੋਲਡੇਬਲ ਫੋਨ ਦੀ ਚਰਚਾ ਹੋ ਚੁੱਕੀ ਹੈ। ਪਿਛਲੇ ਸਾਲ ਸ਼ਾਓਮੀ ਦੇ ਫੋਨ ਦੀ ਇਕ ਵੀਡੀਓ ਵੀ ਸਾਹਣੇ ਆਈ ਸੀ। 10 ਸਕਿੰਟਾਂ ਦੇ ਇਸ ਟੀਜ਼ਰ ’ਚ ਫੋਨ ਦੇ ਡਿਵਾਈਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ਾਓਮੀ ਦਾ ਇਹ ਫੋਨ ਫਲੈਟ ਅਤੇ ਫੋਲਡ ਕਰਕੇ ਵੀ ਚਲਾਇਆ ਜਾ ਸਕਦਾ ਹੈ। 


Rakesh

Content Editor

Related News