ਦੁਨੀਆ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਗਲੈਕਸੀ A51 ਦਾ ਨਵਾਂ ਮਾਡਲ ਲਾਂਚ

05/27/2020 5:29:53 PM

ਗੈਜੇਟ ਡੈਸਕ— ਸੈਮਸੰਗ ਨੇ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨ ਗਲੈਕਸੀ ਏ51 ਦਾ ਨਵਾਂ ਮਾਡਲ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਸੈਮਸੰਗ ਗਲੈਕਸੀ ਏ51 ਨੂੰ ਹੁਣ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ 'ਚ ਖਰੀਦਿਆ ਜਾ ਸਕਦਾ ਹੈ। ਨਵੇਂ ਮਾਡਲ ਦੀ ਕੀਮਤ 27,999 ਰੁਪਏ ਹੈ। ਇਹ ਨਵਾਂ ਫੋਨ ਤਿੰਨ ਰੰਗਾਂ- ਪ੍ਰਿਜ਼ਮ ਕਰੱਸ਼ ਬਲੈਕ, ਪ੍ਰਿਜ਼ਮ ਕਰੱਸ਼ ਵ੍ਹਾਈਟ ਅਤੇ ਪ੍ਰਿਜ਼ ਕਰੱਸ਼ ਬਲਿਊ 'ਚ ਮਿਲੇਗਾ। ਗਲੈਕਸੀ ਏ51 ਦੇ ਨਵੇਂ ਮਾਡਲ ਦੀ ਵਿਕਰੀ ਆਫਲਾਈਨ ਅਤੇ ਆਨਲਾਈਨ ਸਟੋਰਾਂ 'ਤੇ ਸ਼ੁਰੂ ਹੋ ਗਈ ਹੈ। 

ਫੋਨ ਦੀਆਂ ਖੂਬੀਆਂ
ਇਸ ਫੋਨ 'ਚ ਦੋ-ਸਿਮ ਚਲਾਏ ਜਾ ਸਕਦੇ ਹਨ। ਫੋਨ ਐਂਡਰਾਇਡ 10 'ਤੇ ਆਧਾਰਿਤ ਵਨ ਯੂ.ਆਈ. 2.0 ਨਾਲ ਆਉਂਦਾ ਹੈ। ਫੋਨ 'ਚ 6.5 ਇੰਚ ਦੀ ਸੁਪਰ ਅਮੋਲੇਡ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਡਿਸਪਲੇਅ 'ਚ ਇਕ ਪੰਚਹੋਲ ਵੀ ਹੈ ਜਿਸ ਨੂੰ ਕੰਪਨੀ ਨੇ ਇਨਫੀਨਿਟੀ ਓ ਡਿਸਪਲੇਅ ਕਿਹਾ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਗਲੈਕਸੀ ਏ51 'ਚ ਆਕਟਾ-ਕੋਰ ਐਕਸੀਨਾਸ 9611 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਮਿਲੇਗੀ। 

ਫੋਨ 'ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ ਅਤੇ ਚੌਥਾ ਲੈੱਨਜ਼ 5 ਮੈਗਾਪਿਕਸਲ ਦਾ ਡੈੱਪਥ ਲਈ ਹੈ। ਫੋਨ 'ਚ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਸੈਮਸੰਗ ਦੇ ਇਸ ਫੋਨ 'ਚ 4ਜੀ VoLTE, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ., ਟਾਈਪ-ਸੀ ਚਾਰਜਿੰਗ ਪੋਰਟ ਅਤੇ 4500mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਨਾਲ 25 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਇਸ ਫੋਨ 'ਚ ਇਕ ਖਾਸ ਫੀਚਰ ਹੈ ਜੋ ਸਿਰਫ ਭਾਰਤੀ ਗਾਹਕਾਂ ਲਈ ਹੈ। ਇਸ ਫੀਚਰ ਦੀ ਮਦਦ ਨਾਲ ਮੈਸੇਂਜਰ ਐਪ ਮੈਸੇਜ ਨੂੰ ਲੋੜ ਦੇ ਹਿਸਾਬ ਨਾਲ ਕਸਟਮਾਈਜ਼ ਕਰੇਗਾ।


Rakesh

Content Editor

Related News