ਸੈਮਸੰਗ ਨੇ ਭਾਰਤ ''ਚ ਲਾਂਚ ਕੀਤੀ ਨਵੀਂ Smart TV ਸੀਰੀਜ਼

03/12/2020 11:45:36 PM

ਗੈਜੇਟ ਡੈਸਕ—ਸੈਮਸੰਗ ਵੱਲੋਂ ਭਾਰਤ 'ਚ ਮੌਜੂਦਾ ਸਮਾਰਟ ਟੈਲੀਵਿਜ਼ਨ ਰੇਂਜ 'ਚ ਨਵੇਂ ਆਪਸ਼ੰਸ ਐਡ ਕੀਤੇ ਗਏ ਹਨ। ਸਾਊਥ ਕੋਰੀਅਨ ਟੈੱਕ ਬ੍ਰੈਂਡ ਨੇ ਹੁਣ #funbelievable ਟੀ.ਵੀ. ਸੀਰੀਜ਼ 'ਚ ਨਵੇਂ ਡਿਵਾਈਸੇਜ਼ ਪੇਸ਼ ਕੀਤੇ ਹਨ। ਨਵੇਂ ਸਮਾਰਟ ਟੀ.ਵੀ. 'ਚ ਪਰਸਨਲ ਕੰਪਿਊਟਰ ਮੋਡ, ਕੰਟੈਂਟ ਗਾਈਡ, ਮਿਊਜ਼ਿਕ ਸਿਸਟਮ ਅਤੇ ਇੰਟਰਨੈੱਟ ਬ੍ਰਾਊਜਿੰਗ ਕੈਪੇਬਿਲਿਟੀਜ਼ ਵਰਗੇ ਕਈ ਫੀਚਰਸ ਦਿੱਤੇ ਗਏ ਹਨ। ਸੈਮਸੰਗ ਦੇ ਨਵੇਂ ਲਾਈਨਅਪ 'ਚ ਦੋ ਸਕਰੀਨ ਮਾਡਲਸ 32 ਇੰਚ ਅਤੇ 43 ਇੰਚ ਸ਼ਾਮਲ ਹੈ। ਨਵੀਂ ਟੀ.ਵੀ. ਸੀਰੀਜ਼ ਦੀ ਸ਼ੁਰੂਆਤੀ ਕੀਮਤ 12,990 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਹੀ ਮਾਡਲਸ ਨੂੰ ਦੇਸ਼ਭਰ 'ਚ ਆਨਲਾਈਨ ਅਤੇ ਆਫਲਾਈਨ ਰੀਟੇਲ ਸਟੋਰਸ ਤੋਂ ਖਰੀਦਿਆਂ ਜਾ ਸਕੇਗਾ। ਸੈਮਸੰਗ ਨਵੇਂ ਸਮਾਰਟ ਟੀ.ਵੀ. ਖਰੀਦਣ ਵਾਲੇ ਬਾਇਰਸ ਨੂੰ ਦੋ ਸਾਲ ਦੀ ਵਾਰੰਟੀ ਵੀ ਆਫਰ ਕਰ ਰਿਹਾ ਹੈ।

PunjabKesari

ਨਵੇਂ ਸਮਾਰਟ ਟੀ.ਵੀ. 'ਚ ਵਰਚੁਅਲ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਸਕਿਨਸ ਦੀ ਲਾਈਬ੍ਰੇਰੀ ਨਾਲ ਆਪਣਾ ਪਸੰਦੀਦਾ ਡਾਇਨਾਮਿਕ ਇੰਟਰਫੇਸ ਸਲੈਕਟ ਕਰ ਸਕਦੇ ਹਨ। ਸੈਮਸੰਗ ਦਾ ਕਹਿਣਾ ਹੈ ਕਿ ਇਸ ਕਾਰਣ ਓਵਰਆਲ ਆਡੀਓ ਐਕਸਪੀਰੀਅੰਸ ਬਿਹਤਰ ਹੋ ਜਾਵੇਗਾ ਅਤੇ ਸਕਰੀਨ 'ਤੇ ਵਿਜ਼ੁਅਲ ਐਲੀਮੈਂਟਸ ਵੀ ਐਡ ਕੀਤੇ ਜਾ ਸਕਣਗੇ। ਸੈਮਸੰਗ ਇੰਡੀਆ ਕੰਜ਼ਿਊਮਰ ਇਲੈਕਟ੍ਰਾਨਿਕਸ ਬਿਜ਼ਨੈੱਸ ਦੇ ਸੀਨੀਅਰ ਵੀ.ਪੀ. ਰਾਜੂ ਪੁੱਲਰ ਨੇ ਕਿਹਾ ਕਿ ਕੰਪਨੀ ਦੇ ਡੀ.ਐੱਨ.ਏ. 'ਚ ਹੀ ਕਸਟਮਰ-ਸੈਂਟ੍ਰਿਕ ਇਨੋਵੇਸ਼ੰਸ ਕਰਦੇ ਰਹਿਣਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਟੀ.ਵੀ. ਸੀਰੀਜ਼ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ ਜੋ ਹਮੇਸ਼ਾ ਕੰਟੈਂਟ ਨਾਲ ਕਨੈਕਟ ਰਹਿਣਾ ਚਾਹੁੰਦੇ ਹਨ ਅਤੇ ਐਂਟਰਟੇਨਮੈਂਟ ਲਈ OTT ਸਰਵਿਸੇਜ ਦੀ ਮਦਦ ਲੈਂਦੇ ਹਨ।

ਮਿਲਣਗੀਆਂ ਕਈ ਸਟ੍ਰੀਮਿੰਗ ਐਪਸ
ਨਵੇਂ ਟੀ.ਵੀ. ਮਸ਼ਹੂਰ ਸਟ੍ਰੀਮਿੰਗ ਐਪਸ ਜਿਵੇਂ Netflix, Amazon Prime Video, Zee5, SonyLIV ਅਤੇ VOOT ਦੇ ਨਾਲ ਆਉਂਦੇ ਹਨ। ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਪਰਸਨਲ ਕੰਪਿਊਟਰ ਮੋਡ ਵੀ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਟੀ.ਵੀ. ਨੂੰ ਯੂਜ਼ਰ ਆਪਣੇ ਪਰਸਨਲ ਕੰਪਿਊਟਰ 'ਚ ਬਦਲ ਸਕਦਾ ਹੈ। ਬਿਨਾਂ ਕਿਸੇ ਇੰਟਰਨੈੱਟ ਕਨੈਕਸ਼ਨ ਦੇ ਲੈਪਟਾਪ ਸਕਰੀਨ ਨੂੰ ਵੀ ਟੀ.ਵੀ. 'ਤੇ ਮਿਰਰ ਕੀਤਾ ਜਾ ਸਕੇਗਾ।

PunjabKesari

ਨਾਨ-ਸਮਾਰਟ ਟੀ.ਵੀ. ਵੀ ਲਾਂਚ
ਟੀ.ਵੀ. 'ਤੇ ਸਕੂਲ ਜਾਂ ਆਫਿਸ ਪ੍ਰੈਜੈਂਟੇਸ਼ੰਸ ਬਣਾਉਣ ਲਈ ਕਲਾਊਡ ਸਪੋਰਟ ਵੀ ਯੂਜ਼ਰਸ ਨੂੰ ਮਿਲੇਗਾ। ਟੀ.ਵੀ. 'ਚ ਰਿਮੋਟ ਐਕਸੈੱਸ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਇੰਟਰਨੈੱਟ 'ਤੇ ਟੀ.ਵੀ. ਜਾਂ ਪਰਸਨਲ ਕੰਪਿਊਟਰ ਨੂੰ ਕੰਟਰੋਲ ਕੀਤਾ ਜਾ ਸਕੇਗਾ। ਕੰਪਨੀ 32 ਇੰਚ ਡਿਸਪਲੇਅ ਵਾਲਾ ਇਕ ਨਾਨ-ਸਮਾਰਟ ਟੀ.ਵੀ. ਵੀ ਨਵੀਂ ਟੀ.ਵੀ. ਸੀਰੀਜ਼ 'ਚ ਲੈ ਕੇ ਆਈ ਹੈ।


Karan Kumar

Content Editor

Related News