ਸੈਮਸੰਗ ਨੇ ਭਾਰਤ ’ਚ ਲਾਂਚ ਕੀਤੀ ਆਪਣੀ ਸਭ ਤੋਂ ਪਾਵਰਫੁਲ Galaxy S22 ਸੀਰੀਜ਼, ਜਾਣੋ ਕੀਮਤ

02/17/2022 5:57:21 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੀ ਫਲੈਗਸ਼ਿਪ ਗਲੈਕਸੀ S22 ਸੀਰੀਜ਼ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫਲੈਗਸ਼ਿਪ ਸੀਰੀਜ਼ ਤਹਿਤ Samsung Galaxy S22, Galaxy S22+ ਅਤੇ Galaxy S22 Ultra ਨੂੰ ਲਿਆਇਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ Galaxy S22 ਦੇ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 72,999 ਰੁਪਏ ਰੱਖੀ ਗਈ ਹੈ ਜਦਕਿ ਇਸਦੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 76,999 ਰੁਪਏ ਹੈ। Samsung Galaxy S22 Plus ਦੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 88,999 ਰੁਪਏ ਰੱਖੀ ਗਈ ਹੈ। ਚਾਰੇ ਮਾਡਲਾਂ ’ਚ 8 ਜੀ.ਬੀ. ਰੈਮ ਮਿੇਲਗੀ। Samsung Galaxy S22 Plus Ultra ਅਲਟਰਾ ਦੀ ਗੱਲ ਕਰੀਏ ਤਾਂ ਇਸਦੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,09,999 ਰੁਪਏ ਰੱਖੀ ਗਈ ਹੈ। S22 Plus Ultra ਦੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,18,999 ਰੁਪਏ ਹੈ। Samsung Galaxy S22 Plus Ultra ਦੇ ਦੋਵਾਂ ਸਟੋਰੇਜ ਮਾਡਲਾਂ ’ਚ 12 ਜੀ.ਬੀ. ਰੈਮ ਦਿੱਤੀ ਗਈ ਹੈ।

Samsung Galaxy S22 ਦੇ ਫੀਚਰਜ਼

ਡਿਸਪਲੇਅ    - 6.1 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ    - 4nm ਦਾ ਆਕਟਾ-ਕੋਰ 
ਓ.ਐੱਸ.    - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ    - 50MP (ਪ੍ਰਾਈਮਰੀ)  + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ    - 10MP
ਬੈਟਰੀ    - 3700 mAh (25W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ

Samsung Galaxy S22+ ਦੇ ਫੀਚਰਜ਼

ਡਿਸਪਲੇਅ    - 6.6 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ    - 4nm ਦਾ ਆਕਟਾ-ਕੋਰ 
ਓ.ਐੱਸ.    - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ    - 50MP (ਪ੍ਰਾਈਮਰੀ)  + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ    - 10MP
ਬੈਟਰੀ    - 4500 mAh (45W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ

Samsung Galaxy S22 Ultra ਦੇ ਫੀਚਰਜ਼

ਡਿਸਪਲੇਅ    - 6.8 ਇੰਚ ਦੀ FHD, ਡਾਈਨਾਮਿਕ AMOLED, 120Hz ਰਿਫ੍ਰੈਸ਼ ਰੇਟ, ਗੋਰਿਲਾ ਗਲਾਸ Victus+ ਦੀ ਸਪੋਰਟ
ਪ੍ਰੋਸੈਸਰ    - 4nm ਦਾ ਆਕਟਾ-ਕੋਰ 
ਓ.ਐੱਸ.    - ਐਂਡਰਾਇਡ 12 ’ਤੇ ਆਧਾਰਿਤ One UI 4.1
ਰੀਅਰ ਕੈਮਰਾ    - 108MP (ਪ੍ਰਾਈਮਰੀ)  + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 10MP (ਟੈਲੀਫੋਟੋ ਲੈੱਨਜ਼) + 10MP (ਆਪਟਿਕਲ ਜ਼ੂਮ)
ਫਰੰਟ ਕੈਮਰਾ    - 140MP
ਬੈਟਰੀ    - 5000 mAh (45W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ v5.2, GPS/A-GPS, NFC ਅਤੇ ਟਾਈਪ-ਸੀ ਪੋਰਟ


Rakesh

Content Editor

Related News