ਸੈਮਸੰਗ ਭਾਰਤ 'ਚ 4 ਨਵੇਂ ਬਜਟ ਸਮਾਰਟਫੋਨਜ਼ ਕਰੇਗੀ ਲਾਂਚ

05/08/2018 2:24:06 PM

ਜਲੰਧਰ-ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ' ਇੰਫਿਨਟੀ ਡਿਸਪਲੇਅ ' ਨਾਲ ਨਵੇਂ 4 ਸਮਾਰਟਫੋਨਜ਼ ਲਾਂਚ ਕਰੇਗੀ। ਕੰਪਨੀ ਇਹ ਸਾਰੇ ਸਮਾਰਟਫੋਨਜ਼ ਨੂੰ ਨੋਇਡਾ ਪਲਾਂਟ 'ਚ ਤਿਆਰ ਕਰ ਰਹੀਂ ਹੈ।

 

 

ਰਿਪੋਰਟ ਮੁਤਾਬਕ ਗਲੈਕਸੀ ' ਜੇ ' ਸੀਰੀਜ਼ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ। ਇਸ ਲਈ ਇਸ 'ਚ ਬੇਜ਼ਲ ਲੈੱਸ ' ਇੰਫਿਨਟੀ ਡਿਸਪਲੇਅ ' ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੈਮਸੰਗ ਨੇ ਫਲੈਗਸ਼ਿਪ ਸਮਾਰਟਫੋਨਜ਼ ਜਿਵੇਂ ਗਲੈਕਸੀ ਨੋਟ 8 ਅਤੇ ਗਲੈਕਸੀ S9 ਸੀਰੀਜ਼ 'ਚ ਇੰਫਿਨਟੀ ਡਿਸਪਲੇਅ ਦਾ ਫੀਚਰ ਦਿੱਤਾ ਜਾਂਦਾ ਸੀ ਪਰ ਹੁਣ ਸੈਮਸੰਗ ਨੇ ਆਉਣ ਵਾਲੇ ਘੱਟ ਕੀਮਤ ਵਾਲੇ ਡਿਵਾਈਸਿਜ਼ 'ਚ ਵੀ ਇਹ ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ।

 

 

ਦੱਖਣੀ ਕੋਰਿਆਈ ਕੰਪਨੀ ਨੇ ਸਭ ਤੋਂ ਪਹਿਲਾਂ ਇੰਫਿਨਟੀ ਡਿਸਪਲੇਅ ਸਾਲ 2017 'ਚ ਗਲੈਕਸੀ S8 ਸੀਰੀਜ਼ 'ਚ ਦਿੱਤਾ ਗਿਆ ਸੀ। ਇਸ ਦੌਰਾਨ ' ਮੇਕ ਇਨ ਇੰਡੀਆ ' ਪਹਿਲ ਦੇ ਤਹਿਤ ਨਵਾਂ ਗਲੈਕਸੀ J ਸਮਾਰਟਫੋਨਜ਼ ਕਈ ਤਰ੍ਹਾਂ ਦੇ ਵਿਸ਼ੇਸ ਫੀਚਰਸ ਨਾਲ ਆਉਂਦੇ ਹਨ, ਜਿਸ 'ਚ S ਬਾਈਕ ਮੋਡ, ਅਲਟਰਾਂ ਡਾਟਾ ਸੇਵਿੰਗ ਮੋਡ (UDS) ਅਤੇ ਟਰਬੋ ਸਪੀਡ ਟੈਕਨਾਲੌਜੀ ਮੌਜੂਦ ਹੈ।


Related News