ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ 35W ਦਾ ਅਡਾਪਟਰ, ਲੈਪਟਾਪ ਨੂੰ ਵੀ ਕਰੇਗਾ ਚਾਰਜ
Tuesday, Nov 30, 2021 - 05:12 PM (IST)
ਗੈਜੇਟ ਡੈਸਕ– ਸੈਮਸੰਗ ਨੇ ਭਾਰਤੀ ਬਾਜ਼ਾਰ ’ਚ ਆਪਣਾ 35 ਵਾਟ ਦਾ ਇਕ ਪਾਵਰ ਅਡਾਪਟਰ ਡੁਓ ਪੇਸ਼ ਕੀਤਾ ਹੈ। 35W Power Adapter Duo ਇਕ ਫਾਸਟ ਚਾਰਜਰ ਹੈ ਜਿਸ ਦੀ ਮਦਦ ਨਾਲ ਇਕੱਠੇ ਦੋ ਡਿਵਾਈਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਸੈਮਸੰਗ ਦਾ ਕਹਿਣਾ ਹੈ ਕਿ 35 ਵਾਟ ਦੇ ਇਸ ਅਡਾਪਟਰ ਦੀ ਮਦਦ ਨਾਲ ਆਈਫੋਨ ਤੋਂ ਇਲਾਵਾ ਐਂਡਰਾਇਡ ਫੋਨ, ਟੈਬਲੇਟ, ਲੈਪਟਾਪ ਅਤੇ ਸਮਾਰਟਵਾਚ ਨੂੰ ਵੀ ਚਾਰਜ ਕੀਤਾ ਜਾ ਸਕੇਗਾ।
ਸੈਮਸੰਗ ਦੇ ਇਸ 35 ਵਾਟ ਦੇ ਅਡਾਪਟਰ ’ਚ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੈ। ਇਸ ਅਡਾਪਟਰ ਦਾ ਵਾਇਰਲੈੱਸ ਈਅਰਬਡਸ ਦੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਪਾਵਰਬੈਂਕ ਨੂੰ ਵੀ ਚਾਰਜ ਕਰੇਗਾ। ਇਸ ਦੇ ਨਾਲ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਇਕ ਯੂ.ਐੱਸ.ਬੀ. ਟਾਈਪ-ਏ ਚਾਰਜਿੰਗ ਪੋਰਟ ਹੈ।
ਦਾਅਵਾ ਹੈ ਕਿ ਸੈਮਸੰਗ ਗਲੈਕਸੀ ਸਮਾਰਟਫੋਨ ਨੂੰ ਇਹ ਫੋਨ ਘੱਟ ਤੋਂ ਘੱਟ ਸਮੇੰ ’ਚ 50 ਫੀਸਦੀ ਤਕ ਚਾਰਜ ਕਰ ਸਕਦਾ ਹੈ। ਸੈਮਸੰਗ 35 ਵਾਟ ਪਾਵਰ ਅਡਾਪਟਰ ਡੁਓ ਦੀ ਕੀਮਤ 2,299 ਰੁਪਏ ਰੱਖੀ ਗਈ ਹੈ। ਚਾਰਜਰ ਨੂੰ ਆਨਲਾਈਨ ਅਤੇ ਆਫਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।