Samsung ਨੇ ਪੇਸ਼ ਕੀਤੀ Galaxy Ring, ਰੱਖਗੀ ਤੁਹਾਡੀ ਸਿਹਤ ਦਾ ਧਿਆਨ
Tuesday, Feb 27, 2024 - 01:41 PM (IST)
ਗੈਜੇਟ ਡੈਸਕ- ਸੈਮਸੰਗ ਨੇ ਇਕ ਅਜਿਹੀ 'ਸਮਾਰਟ ਰਿੰਗ' ਪੇਸ਼ ਕੀਤੀ ਹੈ ਜੋ ਤੁਹਾਡੇ ਦਿਲ ਤੋਂ ਲੈ ਕੇ ਨੀਂਦ ਤਕ ਸਭ ਦਾ ਖਿਆਲ ਰੱਖੇਗੀ। ਮੋਬਾਇਲ ਵਰਲਡ ਕਾਂਗਰਸ 2024 (MWC 2024) 'ਚ ਸੈਮਸੰਗ ਨੇ ਅਧਿਕਾਰਤ ਤੌਰ 'ਤੇ ਆਪਣੀ 'ਗਲੈਕਸੀ ਰਿੰਗ' ਪੇਸ਼ ਕੀਤੀ ਹੈ। ਇਹ ਰਿੰਗ ਇਸ ਸਾਲ ਦੇ ਅਖੀਰ ਤਕ ਲਾਂਚ ਹੋ ਸਕਦੀ ਹੈ। ਇਹ ਰਿੰਗ ਤੁਹਾਡੀ ਸਿਹਤ ਦਾ ਧਿਆਨ ਰੱਖੇਗੀ। ਇਹ ਤੁਹਾਡੀ ਹਾਰਟ ਰੇਟ, ਨੀਂਦ ਅਤੇ ਸਾਹ ਦਾ ਵੀ ਧਿਆਨ ਰੱਖੇਗੀ। ਸੈਮਸੰਗ ਦੀ ਇਹ ਪਹਿਲੀ ਸਮਾਰਟ ਰਿੰਗ ਹੈ। ਇਸ ਰਿੰਗ ਨੂੰ 24/7 ਪਹਿਨਿਆ ਜਾ ਸਕਦਾ ਹੈ।
ਗਲੈਕਸੀ ਰਿੰਗ 'ਚ ਹੋਵੇਗੀ ਇਕ ਬੈਟਰੀ
ਇਹ ਸਮਾਰਟਫੋਨ ਰਿੰਗ ਤਿੰਨ ਰੰਗਾਂ 'ਚ- ਪਲੈਟਿਨਲ ਸਿਲਵਰ, ਸਿਰੈਮਿਕ ਬਲੈਕ ਅਤੇ ਗੋਲਡ 'ਚ ਆਏਗੀ। ਇਸ ਗਲੈਕਸੀ ਰਿੰਗ 'ਚ ਇਕ ਛੋਟੀ ਬੈਟਰੀ ਵੀ ਹੈ। ਇਹ ਰਿੰਗ 5 ਤੋਂ 13 ਸਾਈਜ਼ 'ਚ ਆਏਗੀ। ਸਭ ਤੋਂ ਛੋਟੇ ਸਾਈਜ਼ ਦੀ ਰਿੰਗ 'ਚ 14.5 mAh ਦੀ ਬੈਟਰੀ ਮਿਲੇਗੀ। ਉਥੇ ਹੀ ਸਭ ਤੋਂ ਵੱਡੇ ਸਾਈਜ਼ 'ਚ 21.5 mAh ਤਕ ਦੀ ਬੈਟਰੀ ਹੈ। ਇਸ ਰਿੰਗ ਨੂੰ ਅਜੇ ਸਿਰਫ ਗਲੈਕਸੀ ਵਾਚ ਅਤੇ ਮੌਜੂਦਾ ਸੈਮਸੰਗ ਹੈਲਥ ਈਕੋਸਿਸਟਮ ਦੇ ਨਾਲ ਪੇਅਰ ਕੀਤਾ ਜਾ ਸਕੇਗਾ। ਸ਼ੁਰੂਆਤ 'ਚ ਇਸਨੂੰ ਗਲੈਕਸੀ ਸਮਾਰਟਫੋਨ ਦੇ ਨਾਲ ਪੇਅਰ ਕੀਤਾ ਜਾ ਸਕੇਗਾ। ਇਸਤੋਂ ਬਾਅਦ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਦੇ ਨਾਲ ਵੀ ਪੇਅਰ ਕੀਤਾ ਜਾ ਸਕੇਗਾ।
ਸਾਲ ਦੇ ਅਖੀਰ ਤਕ ਹੋਵੇਗੀ ਲਾਂਚ
ਇਹ ਰਿੰਗ ਸਾਲ ਦੇ ਅਖੀਰ ਤਕ ਲਾਂਚ ਹੋ ਸਕਦੀ ਹੈ। ਇਸ ਸਮੇਂ ਸਪੇਨ 'ਚ ਮੋਬਾਇਲ ਵਰਲਡ ਕਾਂਗਰਸ 2024 ਆਯੋਜਿਤ ਹੋ ਰਹੀ ਹੈ। ਇਸ ਵਿਚ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਮਾਰਟਫੋਨ ਕੰਪਨੀਆਂ ਆਪਣੇ ਭਵਿੱਖ ਦੇ ਪ੍ਰੋਡਕਟ ਪੇਸ਼ ਕਰ ਰਹੀਆਂ ਹਨ। ਲੇਨੋਵੋ ਨੇ ਇਸ ਈਵੈਂਟ 'ਚ ਟ੍ਰਾਂਸਪੇਰੇਂਟ ਸਕਰੀਨ ਵਾਲਾ ਲੈਪਟਾਪ ਪੇਸ਼ ਕੀਤਾ ਹੈ ਅਤੇ ਹੋਰ ਵੀ ਕਈ ਡਿਵਾਈਸ ਇਸ ਈਵੈਂਟ 'ਚ ਲਾਂਚ ਹੋਏ ਹਨ।