ਕੋਵਿਡ-19: ਸੈਮਸੰਗ ਨੇ ਕਰਨਾਟਕ ਸਰਕਾਰ ਨੂੰ 14,000 ਮੈਡੀਕਲ ਕਿੱਟਾਂ ਤੇ 24 ਆਕਸੀਜਨ ਕੰਸਨਟ੍ਰੇਟਰ ਦਿੱਤੇ

Friday, May 21, 2021 - 04:44 PM (IST)

ਕੋਵਿਡ-19: ਸੈਮਸੰਗ ਨੇ ਕਰਨਾਟਕ ਸਰਕਾਰ ਨੂੰ 14,000 ਮੈਡੀਕਲ ਕਿੱਟਾਂ ਤੇ 24 ਆਕਸੀਜਨ ਕੰਸਨਟ੍ਰੇਟਰ ਦਿੱਤੇ

ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਕੋਰੋਨਾ ਵਾਇਰਸ ਦੇ ਚਲਦੇ ਕਰਨਾਟਕ ਦੀ ਮਦਦ ਕਰਨ ਲਈ 24 ਆਕਸੀਜਨ ਕੰਸਨਟ੍ਰੇਟਰ, 14,000 ਮੈਡੀਕਟ ਕਿੱਟਾਂ ਅਤੇ 150 ਆਕਸੀਜਨ ਸਿਲੰਡਰ ਦਾਨ ਕੀਤੇ। ਸੈਮਸੰਗ ਆਰ ਐਂਡ ਡੀ ਇੰਸਟੀਚਿਊਟ ਬੈਂਗਲੁਰੂ ਨੇ ਸਰਕਾਰ ਨੂੰ ਮੈਡੀਕਲ ਕਿੱਟਾਂ ਦਾਨ ਕਰਨ ਲਈ ਸ਼੍ਰੀਮਦ ਰਾਜਚੰਦਰ ਸਰਵਮੰਗਲ ਟਰੱਸਟ ਨਾਲ ਸਹਿਯੋਗ ਕੀਤਾ। ਇਨ੍ਹਾਂ ਸਾਰਿਆਂ ਦਾ ਇਸਤੇਮਾਲ ਕੋਵਿਡ-19 ਰੋਗੀਆਂ ਦੁਆਰਾ ਹੋਮ ਆਈਸੋਲੇਸ਼ਨ ਦੌਰਾਨ ਕੀਤਾ ਜਾਵੇਗਾ। 

ਇਕ ਸਾਰਥਕ ਪਹਿਲ ਤਹਿਤ ਸੈਮਸੰਗ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਭਾਰਤ ’ਚ ਆਪਣੇ 50,000 ਤੋਂ ਜ਼ਿਆਦਾ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਨ ਦਾ ਖ਼ਰਚਾ ਚੁੱਕੇਗੀ। ਸੈਮਸੰਗ ਦਾ ਕਹਿਣਾ ਹੈ ਕਿ ਕਾਮਿਆਂ ਨੂੰ ਪੂਰਨ ਕੋਵਿਡ ਕੇਅਰ ਪ੍ਰਦਾਨ ਕੀਤੀ ਜਾ ਰਹੀ ਹੈ। ਕਾਮਿਆਂ ਨੂੰ ਜੇਕਰ ਡਾਕਟਰਾਂ ਤੋਂ ਟੈਲੀ-ਸਲਾਹ, ਆਰ.ਟੀ.-ਪੀ.ਸੀ.ਆਰ. ਟੈਸਟ, ਰਿਮੋਟ ਮੈਡੀਕਲ ਕੇਅਰ ਦੇ ਨਾਲ ਹੋਮ ਪੈਕੇਜ, ਭੋਜਨ ਅਤੇ ਮੈਡੀਕਲ ਕਿੱਟ, ਠੀਕ ਹੋਣ ਦੀ ਪੂਰੀ ਮਿਆਦ ਤਕ ਦਾ ਭੁਗਤਾਨ, ਇਕ ਟੈਲੀਫੋਨ ਕਾਲ ’ਤੇ ਐਂਬੂਲੈਂਸ, ਆਈਸੋਲੇਸ਼ਨ ਅਤੇ ਹਸਪਤਾਲ ’ਚ ਦਾਖਲ ਹੋਣ ਲਈ ਕੋਵਿਡ ਕੇਅਰ ਸੈਂਟਰ ਵਰਗੀਆਂ ਸੁਵਿਧਾਵਾਂ ਵੀ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ। 


author

Rakesh

Content Editor

Related News