ਸੈਮਸੰਗ ਦਾ ਧਮਾਕੇਦਾਰ ਆਫਰ! TV ਖ਼ਰੀਦਣ ’ਤੇ ਮੁਫ਼ਤ ਮਿਲੇਗਾ 1 ਲੱਖ ਰੁਪਏ ਦਾ ਸਾਊਂਡਬਾਰ

Saturday, Jun 19, 2021 - 04:39 PM (IST)

ਗੈਜੇਟ ਡੈਸਕ– ਸੈਮਸੰਗ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਲਈ ਇਲੈਕਟ੍ਰੋਨਿਕ ਪ੍ਰੋਡਕਟਸ ’ਤੇ ਆਫਰਜ਼ ਦੀ ਬਰਸਾਤ ਕਰ ਦਿੱਤੀ ਹੈ। ਸੈਮਸੰਗ ਇੰਡੀਆ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਦੇ ਚੁਣੇ ਹੋਏ QLED ਟੀ.ਵੀ. ਖ਼ਰੀਦਣ ’ਤੇ 99,990 ਰੁਪਏ ਦੀ ਕੀਮਤ ਤਕ ਦਾ ਸੈਮਸੰਗ ਸਾਊਂਡਬਾਰ ਮੁਫ਼ਤ ਮਿਲ ਸਕਦਾ ਹੈ। ਇਨ੍ਹਾਂ ਟੀ.ਵੀ. ਨੂੰ 990 ਰੁਪਏ ਦੀ ਸ਼ੁਰੂਆਤੀ ਕੀਮਤ ਦੀ ਈ.ਐੱਮ.ਆਈ. ’ਤੇ ਖ਼ਰੀਦਣ ਦਾ ਮੌਕਾ ਹੈ। 

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

ਸੈਮਸੰਗ ਨੇ ਪ੍ਰੈੱਸ ਰਿਲੀਜ਼ ਭੇਜ ਕੇ ਨਵੇਂ ਆਫਰਜ਼ ਦਾ ਐਲਾਨ ਕੀਤਾ ਹੈ। ਕੰਪਨੀ QLED ਟੀ.ਵੀ. ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਖ਼ਰੀਦਣ ’ਤੇ 20 ਫੀਸਦੀ ਤਕ ਕੈਸ਼ਬੈਕ ਦੇ ਰਹੀ ਹੈ। ਇਸ ਤੋਂ ਇਲਾਵਾ ਟੀ.ਵੀ. ਖ਼ਰੀਦਣ ’ਤੇ 99,999 ਰੁਪਏ ਤਕ ਦੀ ਕੀਮਤ ਵਾਲਾ ਸਾਊਂਡਬਾਰ ਮੁਫ਼ਤ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕਰਡ ਮੈਸਟਰੋ ਅਤੇ ਐੱਸ.ਬੀ.ਐੱਸ. ਰੈਫਰੀਜਰੇਟਰ ’ਤੇ 15 ਫੀਸਦੀ ਕੈਸ਼ਬੈਕ ਮਿਲ ਰਿਹਾ ਹੈ। ਦੱਖਣੀ ਕੋਰੀਆਈ ਕੰਪਨੀ ਮਾਈਕ੍ਰੋਵੇਵ ਅਤੇ ਸਾਊਂਡ ਡਿਵਾਈਸਿਜ਼ ’ਤੇ 10 ਫੀਸਦੀ ਕੈਸ਼ਬੈਕ ਦੇ ਰਹੀ ਹੈ। 

ਇਹ ਵੀ ਪੜ੍ਹੋ– ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

ਸੈਮਸੰਗ ਦੇ ਇਨ੍ਹਾਂ ਆਫਰਜ਼ ਦਾ ਫਾਇਦਾ 30 ਜੂਨ, 2021 ਤਕ ਹੀ ਲਿਆ ਜਾ ਸਕਦਾ ਹੈ। ਸੈਮਸੰਗ ਨੇ ਇਸ ਆਫਰ ਤਹਿਤ HDFC ਬੈਂਕ, ICICI ਬੈਂਕ, ਬੈਂਕ ਆਫ ਬੜੌਦਾ, ਐਕਸਿਸ ਬੈਂਕ, ਫੈਡਰਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ। ਗਾਹਕ ਇਨ੍ਹਾਂ ਕਾਰਡ ਦੇ ਨਾਲ 20 ਫੀਸਦੀ ਤਕ ਛੋਟਾ ਪਾ ਸਕਦੇ ਹਨ। 

ਇਹ ਵੀ ਪੜ੍ਹੋ– ਸਾਵਧਾਨ! ਕੋਵਿਡ ਸਬਸਿਡੀ ਦੇ ਨਾਂ ’ਤੇ ਲੋਕਾਂ ਨੂੰ ਇੰਝ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ

ਦੱਸ ਦੇਈਏ ਕਿ ਸੈਮਸੰਗ ਦੇ 75 ਇੰਚ ਅਤੇ ਇਸ ਤੋਂ ਵੱਡੇ QLED ਟੀ.ਵੀ. ਨਾਲ ਕੰਪਨੀ 99,990 ਰੁਪਏ ਦੀ ਕੀਮਤ ਵਾਲਾ ਸਾਊਂਡਬਾਰ Q900T ਅਚੇ 48.990 ਰੁਪਏ ਵਾਲਾ Q800T ਮੁਫ਼ਤ ਦੇ ਰਹੀ ਹੈ। ਗਾਹਕ ਜੇਕਰ 65 ਇੰਚ ਜਾਂ ਇਸ ਤੋਂ ਵੱਡੇ ਸਾਈਜ਼ ਵਾਲਾ ਸੈਮਸੰਗ QLED TV ਅਤੇ 75 ਇੰਚ ਜਾਂ ਇਸ ਤੋਂ ਵੱਡੀ ਸਕਰੀਨ ਵਾਲਾ ਸੈਮਸੰਗ UHD TV ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ 16,490 ਰੁਪਏ ਵਾਲਾ ਸੈਮਸੰਗ ਸਾਊਂਡਬਾਰ T450 ਮੁਫ਼ਤ ਮਿਲੇਗਾ। ਉਥੇ ਹੀ 55 ਇੰਚ ਅਤੇ ਇਸ ਤੋਂ ਵੱਡੀ ਸਕਰੀਨ ਵਾਲਾ ਸੈਮਸੰਗ QLED TV ਅਤੇ ਸੈਮਸੰਗ UHD ਟੀ.ਵੀ. ਖ਼ਰੀਦਣ ’ਤੇ 13,490 ਰੁਪਏ ਵਾਲਾ ਸੈਮਸੰਗ ਸਾਊਂਡਬਾਰ T420 ਵੀ ਮੁਫ਼ਤ ਮਿਲ ਰਿਹਾ ਹੈ।

 ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ

ਇਸ ਤੋਂ ਇਲਾਵਾ ਕੰਪਨੀ ਗਾਹਕਾਂ ਨੂੰ 36 ਮਹੀਨਿਆਂ ਦੀ ਈ.ਐੱਮ.ਆਈ. ਦੇ ਨਾਲ 990 ਰੁਪਏ ਪ੍ਰਤੀ ਮਹੀਨਾ ’ਤੇ ਵੀ ਟੀ.ਵੀ. ਖ਼ਰੀਦਣ ਦਾ ਮੌਕਾ ਦੇ ਰਹੀ ਹੈ। ਇਸ ਤੋਂ ਇਲਾਵਾ ਐਕਸਟੈਂਡਿਡ ਵਾਰੰਟੀ ਅਤੇ 20 ਫੀਸਦੀ ਤਕ ਕੈਸ਼ਬੈਕ (20 ਹਜ਼ਾਰ ਰੁਪਏ ਤਕ) ਵੀ ਦਿੱਤਾ ਜਾ ਰਿਹਾ ਹੈ। ਸੈਮਸੰਗ ਆਪਣੇ ਚੁਣੇ ਹੋਏ ਸਾਊਂਡਬਾਰ ਦੀ ਖ਼ਰੀਦ ’ਤੇ ਵੀ 10 ਫੀਸਦੀ ਵਾਧੂ ਕੈਸ਼ਬੈਕ (6000 ਰੁਪਏ ਤਕ) ਆਫਰ ਕਰ ਰਹੀ ਹੈ। 

ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ

ਸੈਮਸੰਗ ਦੇ ਸਾਈਡ-ਬਾਈ-ਸਾਈਡ, ਕਰਡ ਮੈਸਟਰੋ, ਫ੍ਰਾਸਟ ਫ੍ਰੀ ਅਤੇ ਡਾਇਰੈਕਟ ਕੂਲ ਰੈਫਰੀਜਰੇਟਰਸ ਦੀ ਖ਼ਰੀਦ ’ਤੇ 15 ਫੀਸਦੀ ਤਕ ਕੈਸ਼ਬੈਕ ਮਿਲ ਰਿਹਾ ਹੈ। ਗਾਹਕ 990 ਰੁਪਏ ਪ੍ਰਤੀ ਮਹੀਨਾ ਦੀ ਈ.ਐੱਮ.ਆਈ. ’ਤੇ ਵੀ ਫਰਿਜ ਖ਼ਰੀਦ ਸਕਦੇ ਹਨ। ਸੈਮਸੰਗ ਆਪਣੇ ਫਰਿਜ ਦੇ ਡਿਜੀਟਲ ਕੰਪ੍ਰੈਸਰ ’ਤੇ 10 ਸਾਲ ਦੀ ਵਾਰੰਟੀ ਵੀ ਆਫਰ ਕਰ ਰਹੀ ਹੈ। ਸੈਮਸੰਗ ਦੇ ਮਾਈਕ੍ਰੋਵੇਵ ਖ਼ਰੀਦਣ ਦੇ ਇੱਛੁਕ ਗਾਹਕ ਵੀ 10 ਫੀਸਦੀ ਤਕ ਕੈਸ਼ਬੈਕ ਪਾ ਸਕਦੇ ਹਨ। 


Rakesh

Content Editor

Related News