ਪ੍ਰੀਮੀਅਮ ਸਮਾਰਟਫੋਨ ਦੀ ਜੰਗ ''ਚ ਐਪਲ ਨੂੰ ਪਛਾੜ ਸੈਮਸੰਗ ਬਣੀ ਨੰਬਰ ਵਨ
Wednesday, May 03, 2017 - 01:17 PM (IST)

ਜਲੰਧਰ- ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ ਪ੍ਰੀਮੀਅਮ ਹੈਂਡਸੈੱਟਸ ਦੇ ਮਾਮਲੇ ''ਚ ਐਪਲ ਨੂੰ ਪਛਾੜ ਦਿੱਤਾ ਹੈ। ਭਾਰਤੀ ਬਾਜ਼ਾਰ ''ਚ 2017 ਦੀ ਪਹਿਲੀ ਤਿਮਾਹੀ ''ਚ ਸੈਮਸੰਗ ਦੇ 48 ਫੀਸਦੀ ਮਾਰਕੀਟ ਸ਼ੇਅਰ ਹਨ। ਜਦਕਿ ਐਪਲ ਕੋਲ 43 ਫੀਸਦੀ ਮਾਰਕੀਟ ਸ਼ੇਅਰ ਹਨ। ਇਹ ਡਾਟਾ ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਦੇ ਆਧਾਰ ''ਤੇ ਦੱਸਿਆ ਗਿਆ ਹੈ। ਉਥੇ ਹੀ 2016 ਦੀ ਚੌਥੀ ਤਿਮਾਹੀ ਦੀ ਗੱਲ ਕਰੀਏ ਤਾਂ ਪ੍ਰੀਮੀਅਮ ਸਮਰਾਟਫੋਨ ਸੈਗਮੈਂਟ ''ਚ ਸੈਮਸੰਗ ਦੇ ਮੁਕਾਬਲੇ ਐਪਲ ਕੋਲ 62 ਫੀਸਦੀ ਮਾਰਕੀਟ ਸ਼ੇਅਰ ਸਨ. ਗਲੈਕਸੀ ਨੋਟ 7 ਦੀ ਅਸਫਲਤਾ ਤੋਂ ਬਾਅਦ ਸੈਮਸੰਗ ਕੋਲ 31 ਫੀਸਦੀ ਸ਼ੇਅਰ ਹੀ ਰਹਿ ਗਏ ਸਨ। ਜਨਵਰੀ-ਮਾਰਚ 2017 ''ਚ ਭਾਰਤ ਦਾ ਪ੍ਰੀਮੀਅਮ ਸੈਗਮੈਂਟ ਮੋਬਾਇਲ ਮਾਰਕੀਟ ''ਚ ਸਾਲਾਨਾ ਤੌਰ ''ਤੇ 35 ਫੀਸਦੀ ਦਾ ਵਾਧਾ ਹੋਇਆ ਹੈ।
ਰਿਪੋਰਟ ਮੁਤਾਬਕ, ਪ੍ਰੀਮੀਅਮ ਸੈਗਮੈਂਟ ਤੋਂ ਇਲਾਵਾ ਮਿਡ-ਐਂਡ ਸੈਗਮੈਂਟ ''ਚ ਸਾਲਾਨਾ ਆਧਾਰ ''ਤੇ 158 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਜਿਸ ਵਿਚ ਸੈਮਸੰਗ, ਓਪੋ, ਵੀਵੋ, ਜਿਓਨੀ ਅਤੇ ਮੋਟੋਰੋਲਾ ਦਾ ਜ਼ਿਆਦਾ ਯੋਗਦਾਨ ਰਿਹਾ। ਅਕਾਊਂਟ ਰਿਸਰਚ ਸਟੇਟ ਦੀ ਰਿਪੋਰਟ ਮੁਤਾਬਕ, ਮੋਬਾਇਲ ਹੈਂਡਸੈੱਟ ਮਾਰਕੀਟ ''ਚ 2017 ਦੀ ਪਹਿਲੀ ਤਿਮਾਹੀ ਦੌਰਾਨ 6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਜਿਸ ਵਿਚ ਸੈਮਸੰਗ ਦੀ ਹਿੱਸੇਦਾਰੀ 26 ਫੀਸਦੀ, ਆਈਟੈੱਲ ਦੀ 9 ਫੀਸਦੀ, ਮਾਈਕ੍ਰੋਮੈਕਸ ਦੀ 8 ਫੀਸਦੀ, ਸ਼ਿਓਮੀ ਦੀ 7 ਫੀਸਦੀ ਅਤੇ ਵੀਵੋ ਦੀ 6 ਫੀਸਦੀ ਰਹੀ।
ਰਿਪੋਰਟ ''ਚ ਇਹ ਵੀ ਕਿਹਾ ਗਿਆ ਕਿ ਇਸੇ ਤਿਮਾਹੀ ਦੇ ਆਧਾਰ ''ਤੇ ਸਮਾਰਟਫੋਨ ਅਤੇ ਫੀਚਰ ਮੋਬਾਇਲ ਹੈਂਡਸੈੱਟ ਸ਼ਿਪਮੈਂਟ ''ਚ ਬਰਾਬਰ ਦੀ ਹਿੱਸੇਦਾਰੀ ਰਹੀ। ਨਾਲ ਹੀ ਕੁਲ ਸਮਾਰਟਫੋਨ ਸ਼ਿਪਮੈਂਟ ''ਚ ਐੱਲ.ਟੀ.ਈ. ਸਮਾਰਟਫੋਨਜ਼ ਦੀ ਹਿੱਸੇਦਾਰੀ 96 ਫੀਸਦੀ ਰਹੀ। ਰਿਪੋਰਟ ਮੁਤਾਬਕ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ੀ ਨਾਲ ਵਧਦੇ ਸਮਾਰਟਫੋਨ ਬਾਜ਼ਾਰਾਂ ''ਚੋਂ ਇਕ ਹੈ। ਸਮਾਰਟਫੋਨ ਸੈਗਮੈਂਟ ''ਚ 29 ਮਿਲੀਅਨ ਯੂਨਿਟਸ ਦੇ ਨਾਲ 2017 ਦੀ ਪਹਿਲੀ ਤਿਮਾਹੀ ''ਚ 15 ਫੀਸਦੀ ਦਾ ਵਾਧਾ ਹੋਇਆ।
ਇਸੇ ਤਿਮਾਹੀ ਦੇ ਅੰਕੜਿਆਂ ਦੇ ਆਧਾਰ ''ਤੇ ਸੈਮਸੰਗ ਨੇ 26 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਿਆ ਹੈ। ਸ਼ਿਓਮੀ ਪਹਿਲੀ ਵਾਰ 13 ਫੀਸਦੀ ਦੇ ਨਾਲ ਦੂਜੇ ਨੰਬਰ ''ਤੇ, 12 ਫੀਸਦੀ ਨਾਲ ਵੀਵੋ ਤੀਜੇ ਨੰਬਰ ''ਤੇ, 10 ਫੀਸਦੀ ਦੇ ਨਾਲ ਓਪੋ ਚੌਥੇ ਨੰਬਰ ''ਤੇ ਅਤੇ 8 ਫੀਸਦੀ ਦੇ ਨਾਲ ਲਿਨੋਵੋ ਪੰਜਵੇਂ ਸਥਾਨ ''ਤੇ ਰਹੀਆਂ ਹਨ। ਇਨ੍ਹਾਂ ਟਾਪ 5 ਹੈਂਡਸੈੱਟ ਬ੍ਰਾਂਡਸ ਨੇ ਸਮਾਰਟਫੋਨ ਬਾਜ਼ਾਰ ''ਚ 70 ਫੀਸਦੀ ਦਾ ਯੋਗਦਾਨ ਦਿੱਤਾ ਹੈ।