1.48 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ Samsung Galaxy Z Fold 2 ਲਾਂਚ, ਜਾਣੋ ਫੀਚਰਸ

Wednesday, Sep 02, 2020 - 01:35 AM (IST)

1.48 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ Samsung Galaxy Z Fold 2 ਲਾਂਚ, ਜਾਣੋ ਫੀਚਰਸ

ਗੈਜੇਟ ਡੈਸਕ—ਸਾਊਥ ਕੋਰੀਆਈ ਕੰਪਨੀ ਸੈਮਸੰਗ ਨੇ ਆਪਣਾ ਲੇਟੈਸਟ ਫੋਲਡੇਬਲ ਸਮਾਰਟਫੋਨ ਗਲੈਕਸੀ ਜ਼ੈੱਡ ਫੋਲਡ 2 ਲਾਂਚ ਕਰ ਦਿੱਤਾ ਹੈ। ਇਸ ਨੂੰ ਗਲੈਕਸੀ ਅਨਪੈਕਡ 2020 ਈਵੈਂਟ ਪਾਰਟ-2 ਦੇ ਵਰਚੁਅਲ ਈਵੈਂਟ ’ਚ ਪੇਸ਼ ਕੀਤਾ ਗਿਆ ਹੈ। ਲੇਟੈਸਟ ਗਲੈਕਸੀ ਜ਼ੈੱਡ ਫੋਲਡ 2 ਸਮਾਰਟਫੋਨ ’ਚ ਵੱਡੀ ਅਤੇ ਫੋਲਡੇਬਲ ਡਿਸਪਲੇਅ ਦਿੱਤੀ ਗਈ ਹੈ, ਜੋ ਅਲਟਰਾ ਥਿਨ ਗਲਾਸ (UTG) ਪ੍ਰੋਟੈਕਸ਼ਨ ਨਾਲ ਆਉਂਦੀ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਸ ਵੱਡੀ ਡਿਸਪਲੇਅ ’ਚ ਯੂਜ਼ਰ ਨੂੰ ਟੈਬਲੇਟ ਵਰਗਾ ਐਕਸਪੀਰੀਅੰਸ ਮਿਲੇਗਾ। ਨਾਲ ਹੀ Galaxy Z Fold 2 ’ਚ ਵਾਇਰਲੈਸ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਫੋਨ ਟ੍ਰਿਪਲ ਕੈਮਰੇ ਨਾਲ ਹੀ ਵਾਇਰਲੈਸ ਪਾਵਰਸ਼ੇਅਰ ਫੀਚਰਸ ਨਾਲ ਆਉਂਦਾ ਹੈ।

PunjabKesari

ਕੀਮਤ ਤੇ ਉਪਲੱਬਧਤਾ
ਸੈਮਸੰਗ ਗਲੈਕਸੀ ਜ਼ੈੱਡ ਫੋਲਡ 2 ਨੂੰ 1,999 ਡਾਲਰ (ਕਰੀਬ 1,48,300 ਰੁਪਏ) ਦੇ ਪ੍ਰਾਈਸ ਟੈਗ ਨਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਹਾਲਾਂਕਿ ਫੋਨ ਦੀ ਭਾਰਤੀ ਕੀਮਤ ਵੱਖ ਹੋ ਸਕਦੀ ਹੈ ਜਿਸ ਦਾ ਐਲਾਨ ਬਾਅਦ ’ਚ ਹੋਵੇਗਾ। ਸੈਮਸੰਗ ਗਲੈਕਸੀ ਜ਼ੈੱਡ 2 ਫੋਲਡ 2 ਦੋ ਕਲਰ ਆਪਸ਼ਨ Mystic Black ਅਤੇ Mystic Bronze ’ਚ ਆਵੇਗਾ। ਫੋਨ ਦੀ ਸੇਲ 18 ਸਤੰਬਰ ਤੋਂ ਸ਼ੁਰੂ ਹੋਵੇਗੀ। Samsung Galaxy Z Fold 2 ਨੂੰ ਵਿਕਰੀ ਲਈ ਦੁਨੀਆਭਰ ਦੇ 40 ਮਾਰਕੀਟ ’ਚ ਉਪਲੱਬਧ ਕਰਵਾਇਆ ਜਾਵੇਗਾ। ਉੱਥੇ ਫੋਨ ਦੀ ਪ੍ਰੀ-ਬੁਕਿੰਗ ਅੱਜ ਤੋਂ ਹੀ ਕੁਝ ਚੁਨਿੰਦਾ ਮਾਰਕੀਟਸ ’ਚ ਸ਼ੁਰੂ ਹੋ ਗਈ ਹੈ।

PunjabKesari

ਡਿਸਪਲੇਅ
Samsung Galaxy Z Fold 2 ਸਮਾਰਟਫੋਨ ’ਚ 7.6 ਇੰਚ ਦੀ ਫੁਲ ਐੱਚ.ਡੀ.+ਫੋਲਡੇਬਲ ਡਾਇਨਮਿਕ ਏਮੋਲੇਡ ਇਨਫਿਨਿਟੀ ਓ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1768X2208 ਪਿਕਸਲ ਹੋਵੇਗਾ। ਫੋਨ ’ਚ 6.2 ਇੰਚ ਦੀ ਇਕ ਸੁਪਰ ਏਮੋਲੇਡ ਇਨਫਿਨਿਟੀਵ ਫਲੇਸ ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 816X2260 ਪਿਕਸਲ ਹੈ।

PunjabKesari

ਪਰਫਾਰਮੈਂਸ
Galaxy Z Fold 2 ’ਚ Octa-core Qualcomm Snapdragon 865+ SoC ਪ੍ਰੋਸੈਸਰ ਦਿੱਤਾ ਗਿਆ ਹੈ ਜੋ 12ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਵੇਗਾ। ਫੋਨ ’ਚ ਐਂਡ੍ਰਾਇਡ 10 ਆਪਰੇਟਿੰਗ ਸਿਸਟਮ ਨਾਲ One UI 2.5 ਦਿੱਤਾ ਗਿਆ ਹੈ।

PunjabKesari

ਕੈਮਰਾ
ਜੇਕਰ ਗੱਲ ਕਰੀਏ ਕੈਮਰੇ ਦੀ ਤਾਂ Samsung Galaxy Z Fold 2 ਦੇ ਰੀਅਰ ਪੈਨਲ ’ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲੇਗਾ। ਇਸ ਦਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੋਵੇਗਾ ਜਿਸ ਨੂੰ f/1.8 ਅਪਰਚਰ ਨਾਲ ਹੀ ਆਪਟੀਕਲ ਇਮੇਜ ਸਟੈਬੀਲਾਈਜੇਸ਼ਨ (OIS) ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਸ ਅਤੇ 12 ਮੈਗਾਪਿਕਸਲ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਫੋਨ 4ਕੇ ਵੀਡੀਓ ਰਿਕਾਡਿੰਗ ਅਤੇ 960 ਫ੍ਰੇਮ ’ਤੇ ਸੈਕਿੰਡ ਸਲੋਅ ਮੋਸ਼ਨ ਵੀਡੀਓ ਰਿਕਾਡਿੰਗ ਨੂੰ ਸਪੋਰਟ ਕਰੇਗਾ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ Galaxy Z Fold 2 ਦੇ ਕਵਰ ਸਕਰੀਨ ਦੇ ਨਾਲ ਹੀ ਮੇਨ ਸਕਰੀਨ ’ਤੇ 10 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ।

PunjabKesari

ਬੈਟਰੀ
Galaxy Z Fold 2 ਪਾਵਰਬੈਕਅਪ ਨਾਲ 4500mAh ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਨਾਲ ਹੀ ਫੋਨ ’ਚ ਵਾਇਰਲੈਸ ਚਾਰਜਿੰਗ ਅਤੇ ਵਾਇਰਲੈਸ ਪਾਵਰਸ਼ੇਅਰ ਦਾ ਸਪੋਰਟ ਮਿਲੇਗਾ।

PunjabKesari

ਹੋਰ ਫੀਚਰਜ਼
Samsung Galaxy Z Fold 2 ਕੁਨੈਕਟੀਵਿਟੀ ਲਈ ਫੋਨ ’ਚ 5G, 4G LTE,, ਵਾਈ-ਫਾਈ 6, ਬਲੂਟੁੱਥ v5.0, GPS/ A-GPS, UWB (ਅਲਟਰਾ ਵਾਇਡ ਬੈਂਡ) ਅਤੇ ਇਕ ਯੂ.ਐੱਸ.ਬੀ. ਟਾਈਪ ਸੀ ਪੋਰਟ ਮੌਜੂਦ ਹੈ। ਫੋਨ ’ਚ ਫਿਗਰਪਿ੍ਰੰਟ ਸੈਂਸਰ ਵੀ ਦਿੱਤਾ ਗਿਆ ਹੈ। 


author

Karan Kumar

Content Editor

Related News