ਸੈਮਸੰਗ ਗਲੈਕਸੀ Xਕਵਰ 3 ਵੈਲਿਊ ਐਡੀਸ਼ਨ ਸਮਾਰਟਫੋਨ ਆਨਲਾਈਨ ਉਪਲੱਬਧ

Wednesday, Apr 20, 2016 - 02:17 PM (IST)

ਸੈਮਸੰਗ ਗਲੈਕਸੀ Xਕਵਰ 3 ਵੈਲਿਊ ਐਡੀਸ਼ਨ ਸਮਾਰਟਫੋਨ ਆਨਲਾਈਨ ਉਪਲੱਬਧ
ਜਲੰਧਰ— ਕੋਰੀਆਈ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਪਿਛਲੇ ਸਾਲ ਰੱਗਡ ਸਮਾਰਟਫੋਨ ਦੀ ਰੇਂਜ ''ਚ ਸਭ ਤੋਂ ਪਹਿਲਾਂ ਐਕਸਕਵਰ 3 ਸਮਾਰਟਫੋਨ ਲਾਂਚ ਕੀਤਾ ਸੀ ਅਤੇ ਹੁਣ ਇਸ ਸਮਾਰਟਫੋਨ ਨੂੰ ਇਕ ਵਾਰ ਫਿਰ ਨਵੇਂ ਅੰਦਾਜ਼ ਨਾਲ ''ਵੈਲਿਊ ਐਡੀਸ਼ਨ'' ਨਾਂ ਨਾਲ ਪੇਸ਼ ਕੀਤਾ ਗਿਆ ਹੈ। 
ਸੈਮਸੰਗ ਗਲੈਕਸੀ ਐਕਸਕਵਰ 3 ਵੈਲਿਊ ਐਡੀਸ਼ਨ ਨੀਦਰਲੈਂਡ ''ਚ ਇਕ ਥਰਡ-ਪਾਰਟੀ ਆਨਲਾਈਨ ਰਿਟੇਲਰ ਵੱਲੋਂ 228 ਯੂਰੋ (ਕਰੀਬ 17,700 ਰੁਪਏ) ਦੀ ਕੀਮਤ ''ਚ ਵੇਚਿਆ ਜਾ ਰਿਹਾ ਹੈ। ਹਾਲਾਂਕਿ ਸੈਮਸੰਗ ਨੇ ਹੁਣ ਤੱਕ ਅਧਿਕਾਰਤ ਤੌਰ ''ਤੇ ਇਸ ਹੈਂਡਸੈੱਟ ਨੂੰ ਪੇਸ਼ ਨਹੀਂ ਕੀਤਾ ਹੈ। 
ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਅਧਾਰਿਤ ਹੈ, ਜਦੋਂਕਿ ਇਸ ਦਾ ਪੁਰਾਣਾ ਵੇਰੀਅੰਟ ਐਂਡ੍ਰਾਇਡ 4.4 ਕਿਟਕੈਟ ਓ.ਐੱਸ. ''ਚੇ ਚਲਦਾ ਹੈ। ਇਸ ਤੋਂ ਇਲਾਵਾ ਇਹ ਆਈ.ਪੀ.67 ਸਰਟੀਫਿਕੇਸ਼ਨ ਦੇ ਨਾਲ ਡਸ਼ਟਪਰੂਫ (ਧੂੜ ਤੋਂ ਸੁਰੱਖਿਅਤ), ਸ਼ਾਕ ਅਤੇ ਅੰਡਰ ਵਾਟਰ ਰਜਿਸਟੈਂਟ ਵੀ ਹੈ ਜਿਸ ਨਾਲ ਇਸ ਨੂੰ 30 ਮਿੰਟਾਂ ਤੱਕ 1 ਮੀਟਰ ਢੁੰਘੇ ਪਾਣੀ ''ਚ ਰੱਖਣ ''ਤੇ ਵੀ ਫੋਨ ਨੂੰ ਨੁਕਸਾਨ ਨਹੀਂ ਪਹੁੰਚਦਾ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਨਵੇਂ ਗਲੈਕਸੀ ਐਕਸਕਵਰ 3 ਵੈਲਿਊ ਐਡੀਸ਼ਨ ''ਚ (480x800 ਪਿਕਸਲ) ਰੈਜ਼ੋਲਿਊਸ਼ਨ ਵਾਲੀ 4.5-ਇੰਚ ਦੀ ਡਬਲਯੂ.ਵੀ.ਜੀ.ਏ. ਡਿਸਪਲੇ ਦਿੱਤੀ ਗਈ ਹੈ, ਨਾਲ ਹੀ ਇਸ ਵਿਚ 1.3 ਗੀਗਾਹਰਟਜ਼ ''ਤੇ ਚੱਲਣ ਵਾਲਾ ਕਵਾਡ-ਕੋਰ ਪ੍ਰੋਸੈਸਰ ਸ਼ਾਮਲ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 1.5 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਦੀ ਇਨਬਿਲਟ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 
ਫੋਨ ''ਚ ਅੰਡਰ ਵਾਟਰ ਸ਼ੂਟਿੰਗ ਮੋਡ ਦੇ ਨਾਲ 5 ਮੈਗਾਪਿਕਸਲ ਰਿਅਰ ਕੈਮਰਾ ਅਤੇ 2 ਮੈਗਾਪਿਕਸ ਦਾ ਫਰੰਟ ਕੈਮਰਾ ਹੈ। 2,000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਇਹ ਹੈਂਡਸੈੱਟ 4ਜੀ ਐੱਲ.ਟੀ.ਈ., ਜੀ.ਪੀ.ਐੱਸ., ਬਲੂਟੂਥ, ਵਾਈ-ਫਾਈ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਕੁਨੈਕਟੀਵਿਟੀ ਫੀਚਰਜ਼ ਨਾਲ ਉਪਲੱਬਧ ਹੋਇਆ ਹੈ।

Related News