10 ਅਗਸਤ ਨੂੰ ਹੋਵੇਗਾ ਸੈਮਸੰਗ ਦਾ ਮੈਗਾ ਈਵੈਂਟ, ਲਾਂਚ ਹੋਣਗੇ ਇਹ ਪ੍ਰੋਡਕਟ

Wednesday, Jul 20, 2022 - 01:56 PM (IST)

10 ਅਗਸਤ ਨੂੰ ਹੋਵੇਗਾ ਸੈਮਸੰਗ ਦਾ ਮੈਗਾ ਈਵੈਂਟ, ਲਾਂਚ ਹੋਣਗੇ ਇਹ ਪ੍ਰੋਡਕਟ

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ 2022 ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਦਾ ਗਲੈਕਸੀ ਅਨਪੈਕਡ ਈਵੈਂਟ 2022 10 ਅਗਸਤ ਨੂੰ ਹੋਵੇਗਾ। ਈਵੈਂਟ ਦਾ ਆਯੋਜਨ ਵਰਚੁਅਲ ਹੋਵੇਗਾ ਅਤੇ ਇਸਦਾ ਪ੍ਰਸਾਰਣ ਸੈਮਸੰਗ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਸ਼ਾਮ ਨੂੰ 6:30 ਵਜੇ ਤੋਂ ਹੋਵੇਗਾ।

ਸੈਮਸੰਗ ਦੇ ਇਸ ਮੈਗਾ ਈਵੈਂਟ ’ਚ Galaxy Fold 4 ਅਤੇ Flip 4 ਤੋਂ ਇਲਾਵਾ Galaxy Watch 5 ਅਤੇ Galaxy Watch 5 Pro ਦੀ ਲਾਂਚਿੰਗ ਹੋਵੇਗੀ ਹਾਲਾਂਕਿ ਕੰਪਨੀ ਨੇ ਅਧਿਕਾਰਤ ਤੌਰ ’ਤੇ ਲਾਂਚ ਹੋਣ ਵਾਲੇ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਟ੍ਰੇਲਰ ਨੂੰ ਵੇਖ ਕੇ ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ-ਕਿਹੜੇ ਪ੍ਰੋਡਕਟ ਲਾਂਚ ਹੋਣਗੇ। 

ਸੈਮਸੰਗ ਦੀ ਅਪਕਮਿੰਗ ਸਮਾਰਟਵਾਚ ਨੂੰ ਲੈ ਕੇ ਖਬਰ ਹੈ ਕਿ ਨਵੀਂ ਵਾਚ ’ਚ ਰੋਟੇਟਿੰਗ ਡਾਇਲ ਨਹੀਂ ਮਿਲੇਗਾ। Galaxy Fold 4 ਅਤੇ Flip 4 ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਫੋਨਾਂ ਦੇ ਡਿਜ਼ਾਇਨ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਨ੍ਹਾਂ ਦਾ ਡਿਜ਼ਾਇਨ ਗਲੈਕਸੀ ਫੋਲਡ 3 ਅਤੇ ਗਲੈਕਸੀ ਫਲਿਪ 4 ਵਰਗਾ ਹੀ ਹੋਵੇਗਾ। ਸੈਮਸੰਗ ਨੇ ਈਵੈਂਟ ਨੂੰ ਲੈ ਕੇ ਟਵਿਟਰ ਹੈਂਡਲ ’ਤੇ ਇਕ ਪਜ਼ਲ ਵੀ ਸ਼ੇਅਰ ਕੀਤਾ ਹੈ। 

 

ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ਮੁਤਾਬਕ, Galaxy Z Fold 4 ’ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਲੈੱਨਜ਼ ਮਿਲੇਗਾ ਜਿਸ ਦੇ ਨਾਲ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ 3x Zoom ਸੈਂਸਰ ਵੀ ਹੋਵੇਗਾ। ਫੋਨ ’ਚ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਵੀ ਮਿਲੇਗਾ। Galaxy Z Fold 4 ਨੂੰ 512 ਜੀ.ਬੀ. ਤਕ ਦੀ ਸਟੋਰੇਜ ਨਾਲ ਪੇਸ਼ ਕੀਤਾ ਜਾਵੇਗਾ।


author

Rakesh

Content Editor

Related News