ਸੈਮਸੰਗ ਗਲੈਕਸੀ Tab A8 ਜਲਦ ਹੋਵੇਗਾ ਭਾਰਤ ’ਚ ਲਾਂਚ, ਐਮਾਜ਼ੋਨ ’ਤੇ ਹੋਵੇਗੀ ਵਿਕਰੀ

Tuesday, Dec 28, 2021 - 05:43 PM (IST)

ਸੈਮਸੰਗ ਗਲੈਕਸੀ Tab A8 ਜਲਦ ਹੋਵੇਗਾ ਭਾਰਤ ’ਚ ਲਾਂਚ, ਐਮਾਜ਼ੋਨ ’ਤੇ ਹੋਵੇਗੀ ਵਿਕਰੀ

ਗੈਜੇਟ ਡੈਸਕ– ਸੈਮਸੰਗ ਗਲੈਕਸੀ ਟੈਬ ਏ8 ਦੀ ਭਾਰਤ ’ਚ ਲਾਂਚਿੰਗ ਜਲਤ ਹੋਣ ਵਾਲੀ ਹੈ। ਕੰਪਨੀ ਨੇ ਲਾਂਚਿੰਗ ਤਾਰੀਖ਼ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਐਮਾਜ਼ੋਨ ਇੰਡੀਆ ’ਤੇ ਫੋਨ ਲਿਸਟ ਕਰ ਦਿੱਤਾ ਹੈ। ਅਜਿਹੇ ’ਚ ਇਹ ਸਾਫ ਹੋ ਗਿਆ ਹੈ ਕਿ ਟੈਬ ਦੀ ਵਿਕਰੀ ਐਮਾਜ਼ੋਨ ’ਤੇ ਹੀ ਹੋਵੇਗੀ। ਇਸਤੋਂ ਪਹਿਲਾਂ ਸੈਮਸੰਗ ਇੰਡੀਆ ਦੀ ਸਾਈਟ ’ਤੇ ਵੀ ਟੈਬ ਦਾ ਸਪੋਰਟ ਪੇਜ ਲਾਈਵ ਹੋਇਆ ਸੀ। ਗਲੈਕਸੀ ਟੈਬ ਏ8 ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ 10.5 ਇੰਚ ਦੀ ਟੀ.ਐੱਫ.ਟੀ. ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਵਿਚ ਕਵਾਡ ਸਪੀਕਰ ਦਿੱਤਾ ਗਿਆ ਹੈ। 

Samsung Galaxy Tab A8 ਦੀ ਸੰਭਾਵਿਤ ਕੀਮਤ
Samsung Galaxy Tab A8 ਦੀ ਲਿਸਟ ਤੋਂ ਕੀਮਤ ਦੀ ਜਾਣਕਾਰੀ ਨਹੀਂ ਮਿਲੀ ਪਰ ਟੈਬ ਨੂੰ ਪਹਿਲਾਂ ਯੂਰਪ ’ਚ ਲਾਂਚ ਕੀਤਾ ਗਿਆ ਹੈ। ਯੂਰਪ ’ਚ ਟੈਬ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 229 ਯੂਰੋ (ਕਰੀਬ 19,300 ਰੁਪਏ) ਹੈ। ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ LTE ਮਾਡਲ ਦੀ ਕੀਮਤ 359 ਯੂਰੋ (ਕਰੀਬ 30,300 ਰੁਪਏ) ਹੈ। 

Samsung Galaxy Tab A8 ਦੇ ਫੀਚਰਜ਼
Samsung Galaxy Tab A8 ’ਚ 10.5 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 1920x1200 ਪਿਕਸਲ ਹੈ। ਇਸ ਵਿਚ One UI ਦਿੱਤਾ ਗਿਆ ਹੈ। ਇਸਤੋਂ ਇਲਾਵਾ ਸਪਲਿਟ ਸਕਰੀਨ ਦੀ ਵੀ ਸੁਵਿਧਾ ਹੈ ਯਾਨੀ ਦੋ ਸਕਰੀਨ ਨੂੰ ਤੁਸੀਂ ਇਕੱਠੇ ਐਕਸੈੱਸ ਕਰ ਸਕੋਗੇ। ਇਸ ਵਿਚ ਚਾਰ ਸਪੀਕਰ ਹਨ ਜਿਨ੍ਹਾਂ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੈ। 

ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਸ ਟੈਬ ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਉਥੇ ਹੀ ਰੀਅਰ ਪੈਨਲ ’ਤੇ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਟੈਬਲੇਟ ਨੂੰ ਫੇਸ-ਆਈ.ਡੀ. ਨਾਲ ਅਨਲਾਕ ਕੀਤਾ ਜਾ ਸਕਦਾ ਹੈ। ਇਸ ਨੂੰ 32 ਜੀ.ਬੀ., 64 ਜੀ.ਬੀ. ਅਤੇ 128 ਜੀ.ਬੀ. ’ਚ ਖਰੀਦਿਆ ਜਾ ਸਕੇਗਾ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 1 ਟੀ.ਬੀ. ਤਕ ਵਧਾਇਆ ਜਾ ਸਕੇਗਾ। 

ਇਸ ਵਿਚ 2.0GHz ਦਾ ਪ੍ਰੋਸੈਸਰ ਅਤੇ 4 ਜੀ.ਬੀ. ਤਕ ਰੈਮ ਹੈ। ਟੈਬ ’ਚ 7040mAh ਦੀ ਬੈਟਰੀ ਹੈ ਜਿਸ ਦੇ ਨਾਲ 15 ਵਾਟ ਦੀ ਟਾਈਪ-ਸੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਐੱਲ.ਟੀ.ਈ., ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5.0 ਅਤੇ 3.5mm ਦਾ ਆਡੀਓ ਜੈੱਕ ਹੈ। ਇਸਦੇ ਨਾਲ ਦੋ ਮਹੀਨਿਆਂ ਲਈ ਗਾਹਕਾਂ ਨੂੰ ਯੂਟਿਊਬ ਪ੍ਰੀਮੀਅਮ ਦਾ ਸਬਸਕ੍ਰਿਪਸ਼ਨ ਮੁਫਤ ’ਚ ਮਿਲੇਗਾ। 


author

Rakesh

Content Editor

Related News