7400mAh ਦੀ ਦਮਦਾਰ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ ਸੈਮਸੰਗ ਦਾ ਨਵਾਂ ਟੈਬ

Thursday, Jan 13, 2022 - 04:26 PM (IST)

7400mAh ਦੀ ਦਮਦਾਰ ਬੈਟਰੀ ਨਾਲ ਭਾਰਤ ’ਚ ਲਾਂਚ ਹੋਇਆ ਸੈਮਸੰਗ ਦਾ ਨਵਾਂ ਟੈਬ

ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਲੋਹੜੀ ਦੇ ਖਾਸ ਮੌਕੇ ਆਪਣੇ Galaxy Tab A8 ਨੂੰ ਭਾਰਤ ’ਚ ਲਾਂਚ ਕਰ ਦਿੱਤਾਹੈ। ਖਾਸ ਗੱਲ ਇਹ ਹੈ ਕਿ ਇਸ ਟੈਬਲੇਟ ਨੂੰ 10.5 ਇੰਚ ਦੀ ਡਿਸਪਲੇਅ, ਯੂਨੀਸੌਸ ਟੀ618 ਪ੍ਰੋਸੈਸਰ ਅਤੇ 7400mAh ਦੀ ਬੈਟਰੀ ਨਾਲ ਲਿਆਇਆ ਗਿਆ ਹੈ। ਇਸਤੋਂ ਇਲਾਵਾ ਇਸ ਟੈਬ ’ਚ ਡਾਟਾ ਸਕਿਓਰਿਟੀ ਲਈ ਫੇਸ ਅਨਲਾਕ ਦੀ ਸੁਵਿਧਾ ਅਤੇ ਸਟੀਰੀਓ ਸਪੀਕਰ ਮਿਲਣਗੇ। 

ਕੀਮਤ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਟੈਬ ਏ8 ਦੇ 3 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਹੈ। ਗਾਹਕ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦ ਸਕਣਗੇ। ਇਸ ਨੂੰ ਕੰਪਨੀ ਗ੍ਰੇਅ, ਸਿਲਵਰ, ਗੁਲਾਬੀ ਅਤੇ ਗੋਲਡ ਰੰਗ ’ਚ ਉਪਲੱਬਧ ਕਰੇਗੀ।  

Samsung Galaxy Tab A8 ਦੇ ਫੀਚਰਜ਼

ਡਿਸਪਲੇਅ    - 10.5 ਇੰਚ ਦੀ 1920x1200 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ    - ਆਕਟਾ-ਕੋਰ Unisoc T618 
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 8MP
ਫਰੰਟ ਕੈਮਰਾ    - 5MP
ਬੈਟਰੀ    - 7400mAh (15W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 4G LTE, (ਆਪਸ਼ਨਲ), ਬਲੂਟੁੱਥ 5.0, ਵਾਈ-ਫਾਈ, ਜੀ.ਪੀ.ਐੱਸ., ਗੋਨਾਸ, 3.5mm ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


author

Rakesh

Content Editor

Related News