ਸੈਮਸੰਗ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਸਮਾਰਟਫੋਨਜ਼ ਚੀਨ 'ਚ ਹੋਏ ਪੇਸ਼
Wednesday, Mar 07, 2018 - 11:10 AM (IST)
ਜਲੰਧਰ-ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ MWC 2018 'ਚ ਆਪਣੇ ਫਲੈਗਸ਼ਿਪ ਸਮਾਰਟਫੋਨਜ਼ ਗਲੈਕਸੀ S9 ਅਤੇ ਗਲੈਕਸੀ S9 Plus ਨੂੰ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਕੰਪਨੀ ਨੇ ਇਹ ਸਮਾਰਟਫੋਨਜ਼ 6 ਮਾਰਚ ਨੂੰ ਭਾਰਤ 'ਚ ਲਾਂਚ ਕੀਤੇ ਹਨ। ਹੁਣ ਹਾਲ ਹੀ ਕੰਪਨੀ ਨੇ ਇਹ ਸਮਾਰਟਫੋਨਜ਼ ਚੀਨ 'ਚ ਅਧਿਕਾਰਕ ਤੌਰ 'ਤੇ ਪੇਸ਼ ਕੀਤੇ ਹਨ। ਇਹ ਦੋਵੇ ਹੀ ਫੋਨਜ਼ ਪਿਛਲੇ ਸਾਲ ਲਾਂਚ ਹੋਏ ਗਲੈਕਸੀ S8 ਅਤੇ ਗਲੈਕਸੀ S8 Plus ਦੇ ਅਪਗ੍ਰੇਡ ਵਰਜਨ ਹਨ।
ਸੈਮਸੰਗ Galaxy S9 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.8 ਇੰਚ QHD+ ਸੁਪਰ ਅਮੋਲਡ ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਸਮਾਰਟਫੋਨ 'ਚ ਅਸਪੈਕਟ 18.5:9 ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਸੈਮਸੰਗ ਨੇ ਸਮਾਰਟਫੋਨ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਹੈ। ਪਹਿਲਾਂ ਵੇਰੀਐਂਟ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ ਦੂਜਾ ਵੇਰੀਐਂਟ 4 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਅਸਪੈਕਟ 'ਤੇ ਫੋਕਸ ਕਰਦੀ ਹੈ ਅਤੇ ਅਜਿਹਾ ਗਲੈਕਸੀ S9 'ਚ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ 12 ਮੈਗਾਪਿਕਸਲ ਦਾ ਡਿਊਲ ਅਪਚਰ ਕੈਮਰਾ ਲੈੱਜ਼ f/1.5 ਅਤੇ f/2.4 ਨਾਲ ਦਿੱਤਾ ਗਿਆ ਹੈ। ਇਹ ਸੁਪਰ ਅਮੋਲਡ ਸਲੋਮੋਸ਼ਨ ਵੀਡੀਓ 960fps 'ਤੇ ਰਿਕਾਰਡ ਕਰਨ ਦੀ ਆਗਿਆ ਦਿੰਦਾ ਹੈ। ਕੈਮਰਾ ਆਪਣੇ ਹੀ ਮੋਸ਼ਨ ਅਤੇ ਸਲੋ ਮੋਸ਼ਨ ਇਫੈਕਟ ਨੂੰ ਡਿਟੇਕਟ ਕਰ ਸਕਦਾ ਹੈ।ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਅਪਚਰ f/1.7 ਨਾਲ ਆਟੋ ਫੋਕਸ ਦਿੱਤਾ ਗਿਆ ਹੈ। ਸਮਾਰਟਫੋਨ 'ਚ ਪਾਵਰ ਬੈਕਅਪ ਲਈ 3000 ਐੱਮ. ਏ. ਐੱਚ. ਦੀ ਬੈਟਰੀ ਫਾਸਟ ਚਾਰਜ਼ਿੰਗ ਅਤੇ ਵਾਇਰਲੈੱਸ ਨਾਲ ਦਿੱਤੀ ਗਈ ਹੈ।
ਸੈਮਸੰਗ Galaxy S9 Plus ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6.2 ਇੰਚ QHD+ ਸੁਪਰ ਅਮੋਲਡ ਡਿਸਪਲੇਅ ਨਾਲ 1440x2960 ਪਿਕਸਲ ਰੈਜ਼ੋਲਿਊਸ਼ਨ ਅਤੇ 18.5:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਆਉਦਾ ਹੈ। ਸੈਮਸੰਗ ਦਾ ਇਹ ਸਮਾਰਟਫੋਨ 3 ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਵੇਰੀਐਂਟ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ , ਦੂਜੇ ਵੇਰੀਐਂਟ 'ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਅਤੇ ਤੀਜੇ ਵੇਰੀਐਂਟ 'ਚ 6 ਜੀ. ਬੀ. ਰੈਮ ਨਾਲ 256 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਇਸ ਦੇ ਨਾਲ ਸਮਾਰਟਫੋਨ ਡਿਊਲ ਕੈਮਰਾ ਮੋਡੀਊਲ ਬੈਕ 'ਚ ਦਿੱਤਾ ਗਿਆ ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਸੈਂਸਰ ਡਿਊਲ ਅਪਚਰ (ਰੇਂਜ f/1.5 ਤੋਂ f/2.4) ਅਤੇ ਵਾਈਡ ਐਂਗਲ ਲੈੱਜ਼ ਹਨ। ਦੂਜੇ ਪਾਸੇ 12 ਮੈਗਾਪਿਕਸਲ ਟੈਲੀਫੋਟੋ ਲੈੱਜ਼ ਅਪਚਰ f/2.4 'ਤੇ ਕੰਮ ਕਰਦਾ ਹੈ। ਦੋਵੇ ਕੈਮਰੇ DSLR ਲਾਈਕ ਬੋਕੇਹ ਇਫੈਕਟ ਦਿੰਦਾ ਹੈ।ਵੀਡੀਓ ਕਾਲਿੰਗ ਅਤੇ ਸੈਲਫੀ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਫਾਸਟ ਚਾਰਜ਼ਿੰਗ ਅਤੇ ਵਾਇਰਲੈੱਸ ਚਾਰਜ਼ਿੰਗ ਨਾਲ ਆਉਦਾ ਹੈ।
ਕੀਮਤ-
1. ਸੈਮਸੰਗ ਗਲੈਕਸੀ S9 ਦੇ 64 ਜੀ. ਬੀ. ਵੇਰੀਐਂਟ ਦੀ ਕੀਮਤ ¥5799 (~$919) ਹੈ।
ਗਲੈਕਸੀ ਐੱਸ 9 ਦੇ 128 ਜੀ. ਬੀ. ਵਾਲੇ ਵੇਰੀਐਂਟ ਦੀ ਕੀਮਤ ¥6099 (~$966) ਹੈ।
2. ਸੈਮਸੰਗ ਗਲੈਕਸੀ S9 Plus ਦੇ 64 ਜੀ. ਬੀ. ਵੇਰੀਐਂਟ ਦੀ ਕੀਮਤ ¥6699 (~$1061) ਹੈ।
ਇਸ ਦੇ ਨਾਲ 128 ਜੀ. ਬੀ. ਵੇਰੀਐਂਟ ਦੀ ਕੀਮਤ ¥6999 (~$1109) ਅਤੇ
256 ਜੀ. ਬੀ. ਵੇਰੀਐਂਟ ਦੀ ਕੀਮਤ ¥7599 (~$1204) ਹੈ।
