Samsung galaxy S8, S8 Plus ਦੀ ਪ੍ਰੀ-ਰਜਿਸਟਰੇਸ਼ਨ ਭਾਰਤ ''ਚ ਸ਼ੁਰੂ

Wednesday, Apr 05, 2017 - 01:36 PM (IST)

Samsung galaxy S8, S8 Plus ਦੀ ਪ੍ਰੀ-ਰਜਿਸਟਰੇਸ਼ਨ ਭਾਰਤ ''ਚ ਸ਼ੁਰੂ
ਜਲੰਧਰ- ਨਿਊਯਾਰਕ ''ਚ ਲਾਂਚ ਕਰਨ ਦੇ ਇਕ ਹਫਤੇ ਬਾਅਦ ਸੈਮਸੰਗ ਨੇ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8+ ਲਈ ਭਾਰਤ ''ਚ ਪ੍ਰੀ-ਰਜਿਸਟਰੇਸ਼ਨ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਜੇ ਇਨ੍ਹਾਂ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਇਨ੍ਹਾਂ ਲਈ ਪ੍ਰੀ-ਰਜਿਸਟਰੇਸ਼ਨ ਕਰਾਈ ਜਾ ਸਕਦੀ ਹੈ ਅਤੇ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਡਿਵਾਈਸ ਨੂੰ ਦੇਸ਼ ''ਚ ਜਲਦੀ ਹੀ ਲਾਂਚ ਕੀਤਾ ਜਾਣਾ ਹੋਵੇ। 
ਪ੍ਰੀ-ਰਜਿਸਟਰੇਸ਼ਨ ਪੇਜ ''ਤੇ ਤੁਹਾਡੇ ਸੰਪਰਕ ਨਾਲ ਜੁੜੀ ਸੂਚਨਾ ਅਤੇ ਸਮਾਰਟਫੋਨ ਦੇ ਉਪਲੱਬਧ ਹੋਣ ''ਤੇ ਨੈਟੀਫਾਈ ਕਰਨ ਲਈ ਈ-ਮੇਲ ਆਈ.ਡੀ. ਪੁੱਛੀ ਜਾ ਰਹੀ ਹੈ। ਇਸ ਤੋਂ ਇਲਾਵਾ ਯੂਜ਼ਰ ਤੋਂ ਗਲੈਕਸੀ ਐੱਸ 8 ਦੇ ਉਸ ਫੀਚਰ ਬਾਰੇ ਵੀ ਪੁੱਛਿਆ ਜਾ ਰਿਹਾ ਹੈ ਜਿਸ ਲਈ ਉਹ ਸਭ ਤੋਂ ਜ਼ਿਆਦਾ ਉਤਸ਼ਾਹਿਤ ਹੈ। ਇਨਫੀਨਿਟੀ ਡਿਸਪਲੇ, ਆਈਰਿਸ ਸਕੈਨਰ ਅਤੇ ਸੈਮਸੰਗ ਬਿਕਸਬੀ ਵਰਗੇ ਵਿਕਲਪ ਚੁਣਨ ਲਈ ਦਿੱਤੇ ਗਏ ਹਨ। ਇਹ ਸਭ ਫੋਨ ਦੇ ਬਾਜ਼ਾਰ ''ਚ ਲਾਂਚ ਹੋਣ ਤੋਂ ਪਹਿਲਾਂ ਇਸ ਨੂੰ ਸੁਰਖੀਆਂ ''ਚ ਲਿਆਉਣ ਲਈ ਕੀਤੀ ਜਾਣ ਵਾਲੀ ਪ੍ਰਕਿਰਿਆ ਹੈ। ਅਜੇ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਫੋਨ ਨੂੰ ਮਈ ''ਚ ਲਾਂਚ ਕਰ ਸਕਦੀ ਹੈ। ਹੁਣ ਇਸ ਦੀ ਪ੍ਰੀ-ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ, ਇਸ ਲਈ ਹੋ ਸਕਦਾ ਹੈ ਕਿ ਸੈਮਸੰਗ ਆਪਣੇ ਇਨ੍ਹਾਂ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਨੂੰ ਪਹਿਲਾਂ ਹੀ ਲਾਂਚ ਕਰ ਦੇਵੇ। 
ਫੀਚਰਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ 8 ''ਚ 5.8-ਇੰਚ ਦੀ ਕਵਾਡ ਐੱਚ.ਡੀ. + (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਜਦਕਿ ਗਲੈਕਸੀ ਐੱਸ 8+ ''ਚ 6.2-ਇੰਚ ਕਵਾਡ ਐੱਚ.ਡੀ. + (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਸਮਰਾਟਫੋਨਜ਼ ''ਚ 12 ਮੈਗਾਪਿਕਸਲ ਦਾ ''ਡਿਊਲ ਪਿਕਸਲ'' ਰਿਅਰ ਕੈਮਰਾ ਹੈ ਜੋ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਅਤੇ ਅਪਰਚਰ ਐੱਫ/1.7 ਦੇ ਨਾਲ ਆਉਂਦਾ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਚੈਟ ਲਈ ਅਪਰਚਰ ਐੱਫ/1.7 ਅਤੇ ਆਟੋਫੋਕਸ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8+ ''ਚ 4ਜੀ.ਬੀ. ਰੈਮ ਅਤੇ 64ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ ''ਚ ਫਾਸਟ ਚਾਰਜਿੰਗ ਤੋਂ ਇਲਾਵਾ ਵਾਇਰਲੈੱਸ ਚਾਰਜਿੰਗ ਦਾ ਵਿਕਲਪ ਵੀ ਹੈ। ਗਲੈਕਸੀ ਐੱਸ 8 ''ਚ 3000ਐੱਮ.ਏ.ਐੱਚ. ਦੀ ਅਤੇ ਗਲੈਕਸੀ ਐੱਸ 8+ ''ਚ 3500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News