Samsung Galaxy S8 ਦੀ ਤਸਵੀਰ ਲੀਕ, ਸਾਹਮਣੇ ਆਈ ਨਵੀਂ ਜਾਣਕਾਰੀ

Wednesday, Mar 01, 2017 - 07:16 PM (IST)

Samsung Galaxy S8 ਦੀ ਤਸਵੀਰ ਲੀਕ, ਸਾਹਮਣੇ ਆਈ ਨਵੀਂ ਜਾਣਕਾਰੀ

ਜਲੰਧਰ- ਸੈਮਸੰਗ ਗਲੈਕਸੀ ਐੱਸ8 ਸਮਾਰਟਫੋਨ ਕੰਪਨੀ ਦੇ ਗਲੈਕਸੀ ਅਨਪੈਕਡ 2017 ਈਵੈਂਟ ''ਚ 29 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਦੱਖਣ ਕੋਰੀਆਈ ਕੰਪਨੀ ਵੱਲੋਂ ਗਲੈਕਸੀ ਐੱਸ8 ਸੀਰੀਜ਼ ''ਚ ਪੂਰੀ ਤਰ੍ਹਾਂ ਨਵਾਂ ਡਿਜ਼ਾਈਨ ਦਿੱਤੇ ਜਾਣ ਦੀ ਉਮੀਦ ਹੈ। ਸੈਮਸੰਗ ਦੇ ਇਨ੍ਹਾਂ ਨਵੇਂ ਸਮਾਰਟਫੋਨਜ਼ ''ਚ ਹੁਣ ਤੱਕ ਲਾਂਚ ਨਹੀਂ ਹੋਏ ਸੈਮਸੰਗ ਦੇ ਵਰਚੁਅਲ ਅਸਿਸਟੈਂਟ ਬਿਕਸਬੀ ਨੂੰ ਸਭ ਤੋਂ ਅਹਿਮ ਫੀਚਰ ਦੱਸਿਆ ਜਾ ਰਿਹਾ ਹੈ। ਹੁਣ ਗਲੈਕਸੀ ਐੱਸ8 ਦੀ ਨਵੀਂ ਲੀਕ ਤਸਵੀਰ ''ਚ ਨਵੇਂ ਬਿਕਸਬੀ ਬਟਨ ਨੂੰ ਦਿਖਾਉਣ ਦਾ ਦਾਅਵਾ ਕੀਤਾ ਹੈ। ਅਜਿਹਾ ਪਹਿਲੀ ਵਾਰੀ ਹੈ ਜਦੋਂ ਸੈਮਸੰਗ ਗਲੈਕਸੀ ਐੱਸ8 ਦੇ ਚਰਚਿਤ ਏ.ਆਈ. ਫਿਜੀਕਲ ਬਟਨ ਨੂੰ ਲੀਕ ਤਸਵੀਰ ''ਚ ਵੇਖਿਆ ਗਿਆ ਹੈ। 

ਮੰਨੇ-ਪਰਮੰਨੇ ਟਿਪਸਟਰ ਈਵਾਨ ਬਲਾਸ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਦੇ ਗਲੈਕਸੀ ਐਸ8 ਹੋਣ ਦਾ ਦਾਅਵਾ ਕੀਤਾ ਹੈ। ਇਸ ਟਵੀਟ ''ਚ ਲਿਖਿਆ ਗਿਆ ਹੈ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਸਭ ਇਸ ਦਾ ਹੀ ਇੰਤਜ਼ਾਰ ਕਰ ਰਹੇ ਹੋ ਅਤੇ ਇਸ ਦੇ ਨਾਲ ਇਕ ਤਸਵੀਰ ਹੈ, ਜਿਸ ''ਚ ਖੱਬੇ ਪਾਸੇ ਇਕ ਫਿਜੀਕਲ ਬਟਨ ਵੇਖਿਆ ਜਾ ਸਕਦਾ ਹੈ। ਕੰਪਨੀ ਵੱਲੋਂ ਬਿਕਸਬੀ ਲਈ ਇਕ ਅਲੱਗ ਬਟਨ ਦਿੱਤੇ ਜਾਣ ਦੀ ਖਬਰ ਹੈ। ਸੈਮਸੰਗ ਦਾ ਨਵਾਂ ਏ.ਆਈ. ਅਸਿਸਟੈਂਟ ਸਭ ਨੇਟਿਵ ਐਪਸ ਦੇ ਨਾਲ ਕੰਮ ਕਰੇਗਾ। ਪਰ ਹੁਣ ਤੱਕ ਇਹ ਨਹੀਂ ਪਤਾ ਕਿ ਗਲੈਕਸੀ ਐੱਸ8 ''ਚ ਬਿਕਸਬੀ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ। 29 ਮਾਰਚ ਨੂੰ ਨਵੇਂ ਫਲੈਗਸ਼ਿਪ ਫੋਨ ਦੇ ਅਧਿਕਾਰਿਤ ਤੌਰ ''ਤੇ ਲਾਂਚ ਹੋਣ ਤੱਕ ਸਾਨੂੰ ਇਸ ਦਾ ਇੰਤਜ਼ਾਰ ਕਰਨਾ ਹੋਵੇਗਾ। 

ਨਵੀਂ ਲੀਕ ਤਸਵੀਰ ''ਚ ਸੈਮਸੰਗ ਗਲੈਕਸੀ ਐੱਸ8 ''ਚ ਲੰਬੀ ਅਤੇ ਪਤਲੀ ਡਿਸਪਲੇ ਦੇਖੀ ਜਾ ਸਕਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ 18:9 ਦੀ ਰੇਸ਼ੋ ਲੈ ਸਕਦੀ ਹੈ। ਜਦੋਂਕਿ ਹੁਣ ਇੰਡਸਟਰੀ ਸਟੈਂਡਰਡ ਦੇ ਹਿਸਾਬ ਦੇ ਨਾਲ ਇਹ ਰੇਸ਼ੋ 16:9 ਦੀ ਹੈ। LG ਦੇ ਨਵੇਂ G6 ''ਚ 18:9 ਦੀ ਰੇਸ਼ੋ ਦਿੱਤੀ ਗਈ ਹੈ। ਇਸ ''ਚ 5.7 ਇੰਚ ਦੀ ਫੁੱਲ ਵਿਜ਼ਲ ਡਿਸਪਲੇ ਹੈ ਜੋ ਕਵਾਡ ਐਚ. ਡੀ. ਪਲੱਸ (1440x2880 ਪਿਕਸਲ) ਰੈਜੋਲਿਊਸ਼ਨ ਨਾਲ ਲੈਸ ਹੈ।

ਸਪੈਸੀਫਿਕੇਸ਼ਨ ਦੀ ਗਲ ਕਰੀਏ ਤਾਂ ਗਲੈਕਸੀ ਐੱਸ8 ''ਚ ਲੇਟੈਸਟ ਕਵਾਲਕਮ ਸਨੈਪਡਰੈਗਨ 835 ਪ੍ਰੋਸੈਸਰ, 4ਜੀ.ਬੀ. ਜਾਂ 6ਜੀ.ਬੀ. ਰੈਮ ਹੋਵੇਗੀ। ਇਸ ਹੈਂਡਸੈੱਟ ''ਚ 64ਜੀ.ਬੀ. ਸਟੋਰੇਜ ਦਿੱਤੀ ਜਾ ਸਕਦੀ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਐੱਸ8 ''ਚ 3250 mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਪਿਛਲੀ ਰਿਪੋਰਟ ''ਚ ਸਮਾਰਟਫੋਨ ਦੀ ਵਿਕਰੀ 21 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਖਬਰ ਆਈ ਸੀ। ਸੈਮਸੰਗ ਦੇ ਗਲੈਕਸੀ ਐੱਸ8 ਦੀ ਕੀਮਤ ਪਿਛਲੇ ਵੈਰੀਐਂਟ ਦੀ ਤੁਲਨਾ ''ਚ 100 ਯੂਰੋ (ਲਗਭਗ 7,000 ਰੁਪਏ ) ਜ਼ਿਆਦਾ ਹੋਵੇਗੀ।


Related News