ਅੱਜ ਭਾਰਤ ''ਚ Samsung Galaxy S8, Galaxy S8+ ਸਮਾਰਟਫੋਨਜ਼ ਹੋਣਗੇ ਲਾਂਚ

Wednesday, Apr 19, 2017 - 10:18 AM (IST)

ਅੱਜ ਭਾਰਤ ''ਚ Samsung Galaxy S8, Galaxy S8+ ਸਮਾਰਟਫੋਨਜ਼ ਹੋਣਗੇ ਲਾਂਚ
ਜਲੰਧਰ- ਦੱਖਣੀ ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਅੱਜ ਭਾਰਤ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਨੂੰ ਲਾਂਚ ਕਰੇਗੀ। ਕੰਪਨੀ ਇਸ ਲਈ ਨਵੀਂ ਦਿੱਲੀ ''ਚ ਇਕ ਈਵੈਂਟ ਆਯੋਜਿਤ ਕਰਨ ਵਾਲੀ ਹੈ। ਹੁਣ ਸੈਮਸੰਗ ਗਲੈਕਸੀ ਐੱਸ8 ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ ''ਚ ਕੋਈ ਜਾਣਾਕਰੀ ਨਹੀਂ ਮਿਲੀ ਹੈ। ਇਨ੍ਹਾਂ ਦਾ ਖੁਲਾਸਾ ਲਾਂਚ ਈਵੈਂਟ ''ਚ ਕੀਤਾ ਜਾਵੇਗਾ।
ਇਨ੍ਹਾਂ ਦੋਵੇਂ ਹੀ ਸਮਾਰਟਫੋਨਜ਼ ਨੂੰ ਮਾਰਚ ਮਹੀਨੇ ਦੇ ਅੰਤ ''ਚ ਨਿਊਯਾਰਕ ''ਚ ਗਲੈਕਸੀ ਅਨਪੈਕਡ ਈਵੈਂਟ ''ਚ ਪੇਸ਼ ਕੀਤੇ ਸਨ। ਕੰਪਨੀ ਨੇ ਇਨ੍ ਹੈਂਡਸੈੱਟ ਨੂੰ ਭਾਰਤ ''ਚ ਆਨਲਾਈਨ ਨਾਲ ਆਫਲਾਈਨ ਪਲੇਟਫਾਰਮ ''ਤੇ ਉਪਲੱਬਧ ਕਰਵਾਏਗੀ। ਪਹਿਲਾਂ ਹੀ ਖੁਲਾਸਾ ਹੋ ਚੁੱਕਾ ਹੈ ਕਿ ਇਹ ਫੋਨ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਹੋਵੇਗਾ।
ਸਪੈਸੀਫਿਕੇਸ਼ਨ ਗੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ8 ''ਚ 5.8 ਇੰਚ ਦਾ ਕਵਾਡ ਐੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਸੈਮਸੰਗ ਗਲੈਕਸੀ ਐੱਸ8+ ''ਚ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਕੰਪਨੀ ਨੇ ਇਨ੍ਹਾਂ ਨੂੰ ਇਨਫਿਨਿਟੀ ਡਿਸਪਲੇ ਦਾ ਨਾਂ ਦਿੱਤਾ ਹੈ। ਡਿਸਪਲੇ ਦਾ ਅਸਪੈਕਟ ਅਨੁਪਤ 18:9 ਹੈ। ਸਾਨੂੰ ਐੱਲ. ਜੀ6 ''ਚ ਇਸ ਦੀ ਅਨੁਪਾਤ ਵਾਲਾ ਡਿਸਪਲੇ ਦੇਖਮ ਨੂੰ ਮਿਲਿਆ ਸੀ। ਦੋਵੇਂ ਹੀ ਸਮਾਰਟਫੋਨ ''ਚ 12 ਮੈਗਾਪਿਕਸਲ ਦੇ ਡਿਊਲ ਪਿਕਸਲ ਰਿਅਰ ਕੈਮਰੇ ਹੈ। ਇਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ।
ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ''ਚ ਕਵਾਲਕਮ ਦਾ ਲੇਟੈਸਟ ਸਮਾਰਟਫੋਨ ਸਨੈਪਡ੍ਰੈਗਨ 835 ਚਿੱਪਸੈੱਟ ਹੈ। ਭਾਰਤ ''ਚ ਐਕਸੀਨਾਸ 8895 ਚਿੱਪਸੈੱਟ ਵਾਲੇ ਮਾਡਲ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਦੋਵੇਂ ਹੀ ਸਮਾਰਟਫੋਨ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਨਾਲ ਆਉਂਦੇ ਹਨ ਅਤੇ ਦੋਵੇਂ ਹੀ ਹੈਂਡਸੈੱਟ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨੂੰ ਸਪੋਰਟ ਕਪਨਗੇ। ਸੈਮਸੰਗ ਗਲੈਕਸੀ ਐੱਸ8+ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ। ਗਲੈਕਸੀ ਐੱਸ8 ਅਤੇ ਦਲੈਕਸੀ ਐੱਸ8+ ''ਚ ਕ੍ਰਮਵਾਰ 3000 ਐੱਮ. ਏ. ਐੱਚ. ਅਤੇ 3500 ਐੱਮ. ਏ. ਐੱਚ. ਦੀ ਬੈਟਰੀ ਹੈ। ਇਹ ਫੋਨ ਨਵੇਂ ਗਿਅਰ 360 ਨਾਲ ਜਿਸ ਨੂੰ ਇਸ ਈਵੈਂਟ ''ਚ ਪੇਸ਼ ਕੀਤਾ ਗਿਆ ਹੈ। ਗੈਲਕਸੀ ਐੱਸ8 ਦਾ ਡਾਈਮੈਂਸ਼ਨ 148.9x68.1x8 ਮਿਲੀਮੀਟਰ ਅਤੇ ਵਜਨ 155 ਗ੍ਰਾਮ ਹੈ। ਗਲੈਕਸੀ ਐੱਸ8+ ਦਾ ਡਾਈਮੈਂਸ਼ਨ 159.5x73.4x8.1 ਮਿਲੀਮੀਟਰ ਹੈ ਅਤੇ ਵਜਨ 173 ਗ੍ਰਾਮ। ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਦੇ ਕਨੈਕਟੀਵਿਟੀ ਫੀਚਰ ''ਚ 4 ਜੀ. ਐੱਲ. ਟੀ. ਈ., ਵਾਈ-ਫਾਈ 802.11 ਏ. ਸੀ. (2.4 ਗੀਗਾਹਟਰਜ਼, 5 ਗੀਗਾਹਟਰਜ਼), ਬਲੂਟੁਥ ਵੀ5.0, ਯੂ. ਐੱਸ. ਬੀ. ਟਾਈਪ-ਸੀ, ਐੇੱਨ, ਐੱਫ. ਸੀ. ਅਤੇ ਜੀ. ਪੀ. ਐੱਸ. ਸ਼ਾਮਿਲ ਹੈ। ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਬੈਰੋਮੀਟਰ, ਜ਼ਾਇਰੋਸਕੋਪ, ਹਾਰਟ ਰੇਟ ਸੈਂਸਰ, ਮੈਗਨੇਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਹੈਂਡਸੈੱਟ ਦਾ ਹਿੱਸਾ ਹੈ।

Related News