ਪਿਛਲੇ ਫਲੈਗਸ਼ਿਪ ਸਮਰਾਟਫੋਨਜ਼ ਦੇ ਮੁਕਾਬਲੇ ਜ਼ਿਆਦਾ ਬਿਹਤਰ ਹੋਣਗੇ Galaxy S8 ਤੇ S8 Plus
Monday, Dec 26, 2016 - 02:50 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਹਰ ਸਾਲ ਆਪਣੀ ਗਲੈਕਸੀ ਐੱਸ ਸੀਰੀਜ਼ ਦੇ ਤਹਿਤ ਨਵੇਂ ਸਮਾਰਟਫੋਨ ਪੇਸ਼ ਕਰਦੀ ਹੈ। ਰਿਪੋਰਟ ਮੁਤਾਬਕ, ਸੈਮਸੰਗ ਅਪ੍ਰੈਲ 2017 ''ਚ ਨਿਊਯਾਰਕ ''ਚ ਆਯੋਜਿਤ ਹੋਣ ਵਾਲੇ ਇਕ ਈਵੈਂਟ ਦੌਰਾਨ ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਲਾਂਚ ਕਰੇਗੀ।
ਰਿਪੋਰਟ ਮੁਤਾਬਕ ਗਲੈਕਸੀ ਐੱਸ8 ''ਚ 5-ਇੰਚ ਅਤੇ ਗਲੈਕਸੀ ਐੱਸ8 ਪਲੱਸ ''ਚ 6-ਇੰਚ ਦੀ ਅਮੋਲੇਡ ਡਿਸਪਲੇ ਹੋਵੇਗੀ। ਦੋਵਾਂ ਫੋਨਜ਼ ਦੀ ਡਿਸਪਲੇ ਕਵਰਡ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਪਿਛਲੇ ਫਲੈਗਸ਼ਿਪ ਸਮਾਰਟਫੋਨਜ਼ ਗਲੈਕਸੀ ਐੱਸ7 ਅਤੇ ਐੱਸ7 ਐੱਜ ਤੋਂ ਬਿਹਤਰ ਬਣਾਇਆ ਜਾਵੇਗਾ। ਇਨ੍ਹਾਂ ''ਚ ਕੁਆਲਕਾਮ ਦਾ ਲੇਟੈਸਟ ਸਨੈਪਡ੍ਰੈਗਨ ਪ੍ਰੋਸੈਸਰ ਹੋਵੇਗਾ ਅਤੇ 4ਜੀ.ਬੀ. ਦੀ ਰੈਮ ਹੋਵੇਗੀ। ਫੋਨ ''ਚ ਸਟੈਂਡਰਡ ਕੁਨੈਕਟੀਵਿਟੀ ਸੁਵਿਧਾਵਾਂ ਦੇ ਨਾਲ-ਨਾਲ ਬਿਹਤਰ ਬੈਟਰੀ ਨੂੰ ਵੀ ਲਗਾਇਆ ਜਾਵੇਗਾ। ਰਿਪੋਰਟ ''ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਨੂੰ ਵੱਖ-ਵੱਖ ਸਟੋਰੇਜ ਵੇਰੀਅੰਟ ''ਚ ਲਾਂਚ ਕੀਤਾ ਜਾਵੇਗਾ।