Samsung ਨੇ ਭਾਰਤ ''ਚ ਲਾਂਚ ਕੀਤੇ ਦੋ ਫਲੈਗਸ਼ਿਪ ਸਮਾਰਟਫੋਨ, ਮਿਲ ਰਹੀ 3 ਸਾਲਾਂ ਦੀ ਵਾਰੰਟੀ
Thursday, Dec 12, 2024 - 06:31 PM (IST)
ਗੈਜੇਟ ਡੈਸਕ- ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਆਪਣੇ ਦੋ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ ਜਿਨ੍ਹਾਂ 'ਚ Samsung Enterprise Edition Galaxy S24 Ultra ਅਤੇ Samsung Galaxy S24 ਸ਼ਾਮਲ ਹਨ। ਇਨ੍ਹਾਂ ਦੋਵਾਂ ਫੋਨਾਂ ਦੇ ਫੀਚਰਜ਼ Galaxy S24 ਅਤੇ Galaxy S24 Ultra ਵਰਗੇ ਹੀ ਹਨ, ਹਾਲਾਂਕਿ Enterprise Edition ਨੂੰ ਇੰਟਰਪ੍ਰਾਈਜ਼ ਟੂਲ ਦੇ ਨਾਲ ਲਾਂਚ ਕੀਤਾ ਗਿਆ ਹੈ। ਦੋਵਾਂ ਫੋਨਾਂ ਦੇ ਨਾਲ 3 ਸਾਲਾਂ ਦੀ ਵਾਰੰਟੀ ਮਿਲ ਰਹੀ ਹੈ ਅਤੇ 7 ਸਾਲਾਂ ਤਕ ਫਰਮਵੇਅਰ ਅਪਡੇਟ ਮਿਲੇਗੀ।
Samsung Galaxy S24 Ultra, Galaxy S24 Enterprise Edition ਦੀ ਕੀਮਤ
Samsung Galaxy S24 Ultra ਦੇ 8 ਜੀ.ਬ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 78,999 ਰੁਪਏ ਹੈ ਅਤੇ ਇਸ ਨੂੰ Onyx ਬਲੈਕ ਕਲਰ 'ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ Enterprise Edition ਨੂੰ 96,749 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਇਹ ਕੀਮਤ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਇਸ ਨੂੰ ਟਾਈਟੇਨੀਅਮ ਬਲੈਕ ਰੰਗ 'ਚ ਖਰੀਦਿਆ ਜਾ ਸਕਦਾ ਹੈ।
Samsung Galaxy S24 Ultra, Galaxy S24 Enterprise Edition ਦੇ ਫੀਚਰਜ਼
ਕਾਰਪੋਰੇਟ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸੈਮਸੰਗ ਨੇ Galaxy S24 Ultra ਅਤੇ Galaxy S24 Enterprise Edition ਫੋਨ ਨੂੰ 3 ਸਾਲਾਂ ਦੀ ਵਾਰੰਟੀ ਦੇ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਡਿਵਾਈਸਾਂ ਦੇ ਨਾਲ ਸੈਮਸੰਗ ਦੀ Knox Suite ਸਬਸਕ੍ਰਿਪਸ਼ਨ ਦਾ ਇਕ ਸਾਲ ਦਾ ਐਕਸੈਸ ਵੀ ਮਿਲੇਗਾ, ਜੋ ਸੁਰੱਖਿਆ ਅਤੇ ਐਂਟਰਪ੍ਰਾਈਜ਼ ਮੋਬਿਲਿਟੀ ਮੈਨੇਜਮੈਂਟ (EMM) ਨੂੰ ਸਮਰਥ ਬਣਾਉਂਦਾ ਹੈ। ਐਂਟਰਪ੍ਰਾਈਜ਼ ਗਾਹਕ ਦੂਜੇ ਸਾਲ ਤੋਂ Knox Suite ਸਬਸਕ੍ਰਿਪਸ਼ਨ ਨੂ 50 ਫੀਸਦੀ ਸਬਸਿਡੀ ਕੀਮਤ 'ਤੇ ਪ੍ਰਾਪਤ ਕਰ ਸਕਦੇ ਹਨ।
7 ਸਾਲਾਂ ਦੀ ਅਪਡੇਟ
ਸੈਮਸੰਗ ਨੇ ਐਂਟਰਪ੍ਰਾਈਜ਼ ਮਾਡਲਾਂ ਲਈ 7 ਸਾਲਾਂ ਲਈ ਆਪਰੇਟਿੰਗ ਸਿਸਟਮ ਅਪਡੇਟ ਅਤੇ ਸੁਰੱਖਿਆ ਮੇਂਟੇਨੈਂਸ ਰਿਲੀਜ਼ ਦਾ ਦਾਅਵਾ ਕੀਤਾ ਹੈ। Galaxy S24 और Galaxy S24 Ultra Enterprise Edition 'ਚ ਲੋਕਪ੍ਰਸਿੱਧ Galaxy AI ਫੀਚਰਜ਼ ਦਿੱਤੇ ਗਏ ਹਨ, ਜਿਨ੍ਹਾਂ 'ਚ Live Translate, Interpreter, Chat Assist, Note Assist, Transcript Assist ਅਤੇ Google ਦੇ ਨਾਲ Circle to Search ਸ਼ਾਮਲ ਹਨ।
6.8 ਇੰਚ ਦੀ ਵੱਡੀ ਡਿਸਪਲੇਅ
Galaxy S24 और Galaxy S24 Ultra Enterprise Edition ਮਾਡਲਾਂ ਦਾ ਹਾਰਡਵੇਅਰ ਸਟੈਂਡਰਡ ਵੇਰੀਐਂਟਸ ਵਰਗਾ ਹੀ ਹੈ। Galaxy S24 Ultra 'ਚ 6.8-ਇੰਚ ਦੀ Edge QHD+ Dynamic AMOLED 2X ਡਿਸਪਲੇਅ, ਜੋ 1Hz–120Hz ਤਕ ਦੀ ਅਡਾਪਟਿਵ ਰੀਫ੍ਰੈਸ਼ ਰੇਟ ਪ੍ਰਦਾਨ ਕਰਦਾ ਹੈ, ਜਦੋਂਕਿ Galaxy S24 'ਚ 6.2 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ। ਅਲਟਰਾ ਮਾਡਲ ਸਨੈਪਡ੍ਰੈਗਨ 8 Gen 3 ਮੋਬਾਇਲ ਪਲੇਟਫਾਰਮ ਫਾਰ ਗਲੈਕਸੀ 'ਤੇ ਚਲਦਾ ਹੈ, ਜਦੋਂਕਿ ਭਾਰਤ 'ਚ ਵੈਨੀਲਾ ਮਾਡਲ Exynos 2400 SoC ਦੇ ਨਾਲ ਆਉਂਦਾ ਹੈ।
200 ਮੈਗਾਪਿਕਸਲ ਦਾ ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ Galaxy S24 Ultra में 200 ਮੈਗਾਪਿਕਸਲ ਦੇ ਵਾਈਡ ਕੈਮਰੇ ਨਾਲ ਕਵਾਡ ਰੀਅਰ ਕੈਮਰਾ ਸੈੱਟਅਪ ਹੈ। Galaxy S24 'ਚ 50 ਮੈਗਾਪਿਕਸਲ ਦੇ ਵਾਈਡ ਕੈਮਰੇ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਯੂਨਿਟ ਹੈ। ਦੋਵਾਂ ਮਾਡਲਾਂ 'ਚ 12 ਮੈਗਾਪਿਕਸਲ ਦੇ ਸੈਲਫੀ ਸੈਂਸਰ ਅਤੇ IP68 ਡਸਟ ਅਤੇ ਵਾਟਰ ਰੈਜੀਸਟੈਂਟ ਰੇਟਿੰਗ ਹੈ। Galaxy S24 Ultra 'ਚ 5,000mAh ਦੀ ਬੈਟਰੀ ਅਤੇ Galaxy S24 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।