ਸੈਮਸੰਗ ਗਲੈਕਸੀ S20+ ਨਵੇਂ ਅਵਤਾਰ ''ਚ ਲਾਂਚ, ਜਾਣੋ ਕੀ ਹੈ ਖਾਸ
Wednesday, May 20, 2020 - 10:31 AM (IST)

ਗੈਜੇਟ ਡੈਸਕ— ਸੈਮਸੰਗ ਗਲੈਕਸੀ S20+ ਨੂੰ ਹੁਣ ਗਾਹਕ ਇਕ ਬਿਲਕੁਲ ਨਵੇਂ ਓਰਾ ਬਲਿਊ ਕਲਰ ਵੇਰੀਐਂਟ 'ਚ ਖਰੀਦ ਸਕਣਗੇ। ਨਵੇਂ ਗਲੈਕਸੀ S20+ ਓਰਾ ਬਲਿਊ ਰੰਗ ਵਾਲੇ ਮਾਡਲ ਨੂੰ ਸੈਮਸੰਗ ਨੇ ਮੰਗਲਵਾਰ ਨੂੰ ਲਾਂਚ ਕੀਤਾ ਹੈ। ਨਵੇਂ ਰੰਗ ਤੋਂ ਇਲਾਵਾ ਸਮਾਰਟਫੋਨ ਕਲਾਊਡ ਬਲਿਊ, ਕਾਸਮਿਕ ਬਲੈਕ ਅਤੇ ਕਾਸਮਿਕ ਗ੍ਰੇਅ ਆਪਸ਼ਨ 'ਚ ਉਪਲੱਬਧ ਸੀ। ਹੁਣ ਗਲੈਕਸੀ S20+ ਦੇ ਲਾਂਚ ਦੇ ਤਿੰਨ ਮਹੀਨੇ ਬਾਅਦ ਕੰਪਨੀ ਨੇ ਇਸ ਨਵੇਂ ਰੰਗ ਵਾਲੇ ਮਾਡਲ ਨੂੰ ਲਾਂਚ ਕੀਤਾ ਹੈ। ਇਹ ਮਾਡਲ ਫਿਲਹਾਲ ਨੀਦਰਲੈਂਡ 'ਚ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗਲੈਕਸੀ S20+ ਦੱਖਣ ਕੋਰੀਆ ਸਮੇਤ ਚੁਣੇ ਹੋਏ ਬਾਜ਼ਾਲਾਂ 'ਚ ਇਕ ਸਪੈਸ਼ਲ ਕਲਾਊਡ ਵਾਈਟ ਮਾਡਲ 'ਚ ਉਪਲੱਬਧ ਸੀ।
ਸੈਮਸੰਗ ਨੇ ਨਵੇਂ ਮਾਡਲ ਨੂੰ ਲੈ ਕੇ ਕਿਹਾ ਹੈ ਕਿ ਓਰਾ ਬਲਿਊ ਮਾਡਲ ਦੇ ਲਾਂਚ ਤੋਂ ਬਾਅਦ ਗਾਹਕਾਂ ਕੋਲ ਗਲੈਕਸੀ S20+ 'ਚ ਚੁਣਨ ਲਈ ਕਈ ਰੰਗਾਂ ਦੇ ਆਪਸ਼ਨ ਉਪਲੱਬਧ ਹਨ। ਜਦਕਿ ਕਾਸਮਿਕ ਗ੍ਰੇਅ, ਕਲਾਊਡ ਬਲਿਊ ਅਤੇ ਕਾਸਮਿਕ ਬਲੈਕ ਰੰਗ ਦੇ ਆਪਸ਼ਨ ਪਹਿਲਾਂ ਤੋਂ ਹੀ ਉਪਲੱਬਧ ਸਨ, ਫਰਵਰੀ 'ਚ ਸੈਮਸੰਗ ਦੀ ਵੈੱਬਸਾਈਟ 'ਤੇ ਕਲਾਊਡ ਵਾਈਟ ਕਲਰ ਆਪਸ਼ਨ ਵੀ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ S20+ 5ਜੀ ਓਲੰਪਿਕ ਐਡੀਸ਼ਨ ਸਮਾਰਟਫੋਨ ਵੀ ਹੈ, ਜੋ ਮੈਟ ਗੋਲਡ ਰੰਗ 'ਚ ਆਉਂਦਾ ਹੈ। ਇਹ ਫੋਨ ਸਿਰਫ ਜਪਾਨ 'ਚ ਉਪਲੱਬਧ ਹੈ।
ਸੈਮਸੰਗ ਗਲੈਕਸੀ S20+ ਲਈ ਨਵਾਂ ਓਰਾ ਬਲਿਊ ਰੰਗ ਫਿਲਹਾਲ ਸਿਰਫ ਨੀਦਰਲੈਂਡ 'ਚ ਉਪਲੱਬਧ ਹੈ। ਭਾਰਤ 'ਚ ਇਹ ਫੋਨ ਕਲਾਊਡ ਬਲਿਊ ਕਾਸਮਿਕ ਬਲੈਕ ਅਤੇ ਕਾਸਮਿਕ ਗ੍ਰੇਅ ਰੰਗਾਂ 'ਚ ਉਪਲੱਬਧ ਹੈ। ਇਸ ਨੂੰ ਸਿਰਫ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 'ਚ ਵੇਚਿਆ ਜਾ ਰਿਹਾ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S20+ 'ਚ 6.7 ਇੰਚ ਦੀ ਕਵਾਡ-ਐੱਚ.ਡੀ. 1440x3,200 ਪਿਕਸਲ) ਡਾਇਨਾਮਿਕ ਅਮੋਲੇਡ 2X ਡਿਸਪਲੇਅ ਮਿਲੇਗੀ। ਇਸ ਵਿਚ ਇਨਫਿਨਿਟੀ ਓ ਹੋਲ-ਪੰਚ ਹੈ। ਫੋਨ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ 7nm ਆਕਟਾ-ਕੋਰ ਪ੍ਰੋਸੈਸਰ ਹੈ। ਫੋਨ 'ਚ ਗਲੈਕਸੀ ਐਕਸੀਨਾਸ 990 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ ਅਤੇ ਫਰੰਟ 'ਚ ਹੋਲ-ਪੰਚ 10 ਮੈਗਾਪਿਕਸਲ ਸੈਲਫੀ ਕੈਮਰਾ ਸ਼ਾਮਲ ਹੈ। ਗਲੈਕਸੀ S20+ ਨੂੰ ਆਈ.ਪੀ. 68 ਦਾ ਸਰਟਿਫਿਕੇਸ਼ਨ ਮਿਲਿਆ ਹੋਇਆ ਹੈ। ਇਹ 25 ਵਾਚ ਫਾਸਟ ਚਾਰਜਿੰਗ (ਰਿਟੇਲ ਬਾਕਸ 'ਚ), ਫਾਸਟ ਵਾਰਿਲੈੱਸ ਚਾਰਜਿੰਗ 2.0 ਅਤੇ ਰਿਵਰਸ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।