Samsung Galaxy S11 ਦੀ ਸੀਰੀਜ਼ ''ਚ ਹੋਵੇਗਾ ਹੁਣ ਤਕ ਦਾ ਸਭ ਤੋਂ ਪਾਵਰਫੁਲ ਟੈਲੀਫੋਟੋ ਕੈਮਰਾ

12/21/2019 12:54:22 AM

ਗੈਜੇਟ ਡੈਸਕ—ਦਿੱਗਜ ਸਮਾਰਟਫੋਨ ਕੰਪਨੀ ਸੈਮਸੰਗ ਆਪਣੀ ਗਲੈਕਸੀ ਐੱਸ11 ਸੀਰੀਜ਼ 'ਚ ਵੱਡੇ ਬਦਲਾਅ ਕਰ ਸਕਦੀ ਹੈ। ਕੰਪਨੀ ਆਪਣੀ ਗਲੈਕਸੀ ਸੀਰੀਜ਼ ਫਰਵਰੀ 'ਚ ਲਾਂਚ ਕਰ ਸਕਦੀ ਹੈ। ਹਾਈ ਐਂਡ ਗਲੈਕਸੀ ਐੱਸ11+ 'ਚ ਪੈਂਟਾ ਕੈਮਰਾ ਸੈਟਅਪ ਭਾਵ ਰੀਅਰ 'ਚ 5 ਕੈਮਰੇ ਮੌਜੂਦ ਹਨ। ਪੈਂਟਾ ਕੈਮਰਾ ਸੈਟਅਪ 'ਚ ਮੁੱਖ ਸੈਂਸਰ 108 ਮੈਗਾਪਿਕਸਲ ਦੇ ਹੋਣ ਦੀ ਖਬਰ ਹੈ। ਹੁਣ ਮਨੇ-ਪ੍ਰਮਣੇ ਸੈਮਸੰਗ ਲੀਕਰ Ice Universe ਦੀ ਇਕ ਲੀਕ ਮੁਤਾਬਕ ਸੈਮਸੰਗ ਗਲੈਕਸੀ ਐੱਸ11, ਐੱਸ11ਈ ਅਤੇ ਐੱਸ11+ 'ਚ 48 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਵੀ ਮੌਜੂਦ ਹੋ ਸਕਦਾ ਹੈ।

ਲੀਕ ਮੁਤਾਬਕ ਸੈਮਸੰਗ ਗਲੈਕਸੀ ਐੱਸ11 ਸੀਰੀਜ਼ 'ਚ ਹੁਣ ਤਕ ਦਾ ਸਭ ਤੋਂ ਪਾਵਰਫੁਲ ਟੈਲੀਫੋਟੋ ਲੈਂਸ ਹੈ। ਇਸ ਤੋਂ ਪਹਿਲਾਂ  Huawei’s P30 Pro 'ਚ 8 ਮੈਗਾਪਿਕਸਲ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗਲੈਕਸੀ ਐੱਸ10 'ਚ 12 ਮੈਗਾਪਿਕਸਲ ਟੈਲੀਫੋਟੋ ਕੈਮਰਾ ਦਿੱਤਾ ਗਿਆ ਸੀ। Apple iPhone 11 Pro Max 'ਚ ਵੀ 12 ਮੈਗਾਪਿਕਸਲ ਟੈਲੀਫੋਟੋ ਲੈਂਸ ਦਿੱਤਾ ਗਿਆ ਸੀ।

108 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ
ਇਸ ਤੋਂ ਪਹਿਲਾਂ ਲੀਕਸ 'ਚ ਇਹ ਸਾਹਮਣੇ ਆਇਆ ਸੀ ਕਿ ਇਸ ਲਾਈਅਪ ਦੇ ਸਭ ਤੋਂ ਪ੍ਰੀਮੀਅਮ ਸਮਾਰਟਫੋਨ 'ਚ ਇੰਟੀਗ੍ਰੇਟੇਡ 108 ਮੈਗਾਪਿਕਸਲ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਇਹ ਸੈਂਸਰ ਕੁਝ ਮਹੀਨੇ ਪਹਿਲਾਂ ਸਾਹਮਣੇ ਆਏ। SOCELL HMX ਬ੍ਰਾਈਟ ਸੈਂਸਰ ਤੋਂ ਵੱਖ ਹੋਵੇਗਾ। ਟਿਪਸਟਰ Ice Universe ਨੇ ਦਾਅਵਾ ਕੀਤਾ ਹੈ ਕਿ ਗਲੈਕਸੀ ਐੱਸ11 ਦੇ ਨਵੇਂ ਪ੍ਰੀਮੀਅਮ ਵੇਰੀਐਂਟ 'ਚ ਯੂਜ਼ਰਸ ਨੂੰ 108 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਟਿਪਸਟਰ ਦਾ ਦਾਅਵਾ ਹੈ ਕਿ ਨਵੇਂ ਕਸਟਮ ਸੈਂਸਰ ਦੀ ਮਦਦ ਨਾਲ ਬਿਹਤਰ ਇਮੇਜ ਕੁਆਲਟੀ ਮਿਲੇਗੀ ਪਰ ਇਸ ਦਾ ਅਸਰ ਡਿਵਾਈਸ ਦੀ ਕੀਮਤ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।

ਬਿਹਤਰ ਨਾਈਟ ਫੋਟੋਗ੍ਰਾਫੀ
ਟਿਪਸਟਰ ਨੇ ਕਿਹਾ ਕਿ ਨਵੇਂ ਸੈਂਸਰ ਦਾ ਸਾਈਜ਼ ਵੀ 1/1.3 ਇੰਚ ਹੋ ਸਕਦਾ ਹੈ। ਹਾਲਾਂਕਿ ਨਵੇਂ ਸੁਪੀਰੀਅਰ ਕੁਆਲਟੀ ਅਤੇ ਦੋਵਾਂ ਸੈਂਸਰ ਵਿਚਾਲੇ ਕੀ ਅੰਤਰ ਹੈ ਇਹ ਗੱਲ ਸ਼ੇਅਰ ਨਹੀਂ ਕੀਤੀ ਗਈ ਹੈ। ਸੈਮਸੰਗ ਅਗਲੇ ਕੁਝ ਹਫਤਿਆਂ 'ਚ ਇਨ੍ਹਾਂ ਨਾਲ ਜੁੜੀ ਡੀਟੇਲਸ ਸ਼ੇਅਰ ਕਰ ਸਕਦਾ ਹੈ। ਬੇਸ ਗਲੈਕਸੀ ਐੱਸ11 ਦੇ ਬੇਸ ਵੇਰੀਐਂਟ 'ਚ ਵੀ ਸੈਕੰਡ ਜਨਰੇਸ਼ਨ 108 ਮੈਗਾਪਿਕਸਲ ਸੈਂਸਰ 5 ਐਕਸ ਆਪਟੀਕਲ ਜ਼ੂਮ ਨਾਲ ਦਿੱਤਾ ਜਾ ਸਕਦਾ ਹੈ। ਸੈਮਸੰਗ ਦੇ ਇਸ ਡਿਵਾਈਸ 'ਚ ਬ੍ਰਾਈਟ ਨਾਈਟ ਕੈਮਰਾ ਸੈਂਸਰ ਮਿਲ ਸਕਦਾ ਹੈ। ਕੰਪਨੀ ਦਾ ਇਹ ਸੈਂਸਰ ਗੂਗਲ, ਹੁਵਾਵੇਈ ਅਤੇ ਐਪਲ ਦੇ ਡਿਵਾਈਸ ਨੂੰ ਨਾਈਟ ਫੋਟੋਗ੍ਰਾਫੀ 'ਚ ਟੱਕਰ ਦੇ ਸਕਦਾ ਹੈ।


Karan Kumar

Content Editor

Related News