ਗੁਰਮੀਤ ਚੌਧਰੀ ਦੀ 'ਮਹਾਰਾਣਾ' ਦੀ ਸ਼ੂਟਿੰਗ ਬੰਦ, ਹੁਣ ਨਹੀਂ ਬਣੇਗੀ ਸੀਰੀਜ਼, ਜਾਣੋ ਕਾਰਨ

Thursday, Jun 20, 2024 - 10:23 AM (IST)

ਗੁਰਮੀਤ ਚੌਧਰੀ ਦੀ 'ਮਹਾਰਾਣਾ' ਦੀ ਸ਼ੂਟਿੰਗ ਬੰਦ, ਹੁਣ ਨਹੀਂ ਬਣੇਗੀ ਸੀਰੀਜ਼, ਜਾਣੋ ਕਾਰਨ

ਮੁੰਬਈ- ਹੌਟਸਟਾਰ 'ਤੇ ਆਉਣ ਵਾਲੀ ਸੀਰੀਜ਼ 'ਮਹਾਰਾਣਾ' ਪ੍ਰਤਾਪ ਦੇ ਜੀਵਨ 'ਤੇ ਆਧਾਰਿਤ ਸੀ, ਜਿਸ 'ਚ ਗੁਰਮੀਤ ਚੌਧਰੀ ਮੁੱਖ ਭੂਮਿਕਾ ਨਿਭਾਅ ਰਹੇ ਸਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਸੀਰੀਜ਼ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਅਤੇ ਇਹ ਹੁਣ ਨਹੀਂ ਬਣੇਗੀ। ਦਰਅਸਲ, ਸੀਰੀਜ਼ ਦੇ ਨਿਰਦੇਸ਼ਕ ਨਿਤਿਨ ਦੇਸਾਈ ਦੀ ਅਚਾਨਕ ਹੋਈ ਮੌਤ ਕਾਰਨ ਇਹ ਵੱਡਾ ਫੈਸਲਾ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਅਲਕਾ ਯਾਗਨਿਕ ਦੀ ਨਿਊਰੋ ਬਿਮਾਰੀ 'ਤੇ ਗਾਇਕ ਸੋਨੂੰ ਨਿਗਮ ਨੇ ਜਤਾਈ ਚਿੰਤਾ

ਪਿਛਲੇ ਸਾਲ ਹੌਟਸਟਾਰ ਨੇ ਵੈੱਬ ਸੀਰੀਜ਼ 'ਮਹਾਰਾਣਾ' ਦਾ ਐਲਾਨ ਕੀਤਾ ਸੀ, ਜਿਸ 'ਚ ਮਹਾਰਾਣਾ ਪ੍ਰਤਾਪ ਦੀ ਭੂਮਿਕਾ ਲਈ ਗੁਰਮੀਤ ਚੌਧਰੀ ਅਤੇ ਮਹਾਰਾਣੀ ਅਜਬਦੇ ਦੀ ਭੂਮਿਕਾ ਲਈ ਅਦਾਕਾਰਾ ਰਿਧੀਮਾ ਪੰਡਿਤ ਨੂੰ ਚੁਣਿਆ ਗਿਆ ਸੀ। ਇਸ ਦੀ ਸ਼ੂਟਿੰਗ ਅੱਧੀ ਹੋ ਚੁੱਕੀ ਸੀ। ਨਿਰਦੇਸ਼ਕ ਨਿਤਿਨ ਦੇਸਾਈ ਦੀ ਪਿਛਲੇ ਸਾਲ ਜੁਲਾਈ 'ਚ ਮੌਤ ਹੋ ਗਈ ਸੀ। ਹੁਣ ਇਹ ਸੀਰੀਜ਼ ਨਹੀਂ ਬਣੇਗੀ।

ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ 'ਤੇ ਪਿਤਾ ਸ਼ਤਰੂਘਨ ਨੇ ਕਿਹਾ 'ਖਾਮੋਸ਼'

ਇਹ ਨਿਤਿਨ ਦੇਸਾਈ ਦਾ ਡਰੀਮ ਪ੍ਰੋਜੈਕਟ ਸੀ। ਲਗਭਗ ਇਕ ਸਾਲ ਦੀ ਤਿਆਰੀ ਤੋਂ ਬਾਅਦ ਉਸ ਨੇ ਪਿਛਲੇ ਸਾਲ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਸ਼ੁਰੂਆਤੀ ਸ਼ੈਡਿਊਲ ਮੁਤਾਬਕ ਟੀਮ ਨੇ ਗੁਰਮੀਤ ਚੌਧਰੀ ਨਾਲ ਸ਼ੂਟਿੰਗ ਸ਼ੁਰੂ ਕੀਤੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਲਗਭਗ 6 ਮਹੀਨੇ ਬਾਅਦ ਨਿਤਿਨ ਜੀ ਦੀ ਮੌਤ ਹੋ ਗਈ। ਅਜਿਹੇ 'ਚ ਡਿਜ਼ਨੀ ਪਲੱਸ ਹੌਟਸਟਾਰ ਦੀ ਟੀਮ ਕੋਲ ਇਸ ਪ੍ਰੋਜੈਕਟ ਨੂੰ ਅੱਧ ਵਿਚਾਲੇ ਰੋਕਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ। ਦੱਸ ਦੇਈਏ ਕਿ ਨਿਤਿਨ ਦੀ ਮੌਤ ਦਾ ਕਾਰਨ ਖੁਦਕੁਸ਼ੀ ਸੀ। ਨਿਤਿਨ ਦੇਸਾਈ ਨੇ 2 ਜੁਲਾਈ ਦੀ ਸਵੇਰ ਨੂੰ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 4 ਜੁਲਾਈ ਨੂੰ ਐੱਨ.ਡੀ. ਸਟੂਡੀਓ 'ਚ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News