ਸੈਮਸੰਗ Galaxy S10 ’ਚ ਹੋ ਸਕਦੈ UD ਫਿੰਗਰਪ੍ਰਿੰਟ ਸਕੈਨਰ

01/18/2019 2:19:54 PM

ਗੈਜੇਟ ਡੈਸਕ– ਸੈਮਸੰਗ 20 ਫਰਵਰੀ ਨੂੰ ਇਕ ਈਵੈਂਟ ’ਚ ਗਲੈਕਸੀ ਸੀਰੀਜ਼ ਦੇ ਆਪਣੇ ਨਵੇਂ ਡਿਵਾਈਸ ਗਲੈਕਸੀ S10 ਤੋਂ ਪਰਦਾ ਚੁੱਕਣ ਵਾਲੀ ਹੈ। ਇਸ ਤੋਂ ਪਹਿਲਾਂ ਇਸ ਸਮਾਰਟਫੋਨ ਨਾਲ ਜੁੜੇ ਕਈ ਲੀਕਸ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਲਾਂਚ ਤੋਂ ਪਹਿਲਾਂ ਹੀ ਸਾਹਮਣੇ ਆ ਰਹੇ ਆਪਣੇ ਬਿਹਤਰੀਨ ਫੀਚਰਜ਼ ਅਤੇ ਇਨੋਵੇਸ਼ੰਸ ਦੇ ਚੱਲਦੇ ਇਹ ਫੋਨ ਲਗਾਤਾਰ ਸੁਰਖੀਆਂ ’ਚ ਬਣਿਆਂ ਹੋਇਆ ਹੈ। ਨਵੀਆਂ ਰਿਪੋਰਟਾਂ ਦੀ ਮੰਨੀਏ ਤਾਂ ਇਸ ਪ੍ਰੀਮੀਅਮ ਫੋਨ ’ਚ ਅਲਟਰਾ-ਸੋਨਿਕ ਇਨ-ਡਿਸਪਲੇਅ (ਯੂ.ਡੀ.) ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। 

ਰਿਪੋਰਟਾਂ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਸਕੈਨਰ ਮੌਜੂਦਾ ਆਪਟਿਕਲ ਫਿੰਗਰਪ੍ਰਿੰਟ ਸੈਂਸਰ ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼ ਅਤੇ ਭਰੋਸੇਮੰਦ ਹੋਵੇਗਾ। ਨਾਲ ਹੀ ਇਸ ਵਿਚ ਸਕੈਨਿੰਗ ਏਰੀਆ ਵੀ ਜ਼ਿਆਦਾ ਮਿਲੇਗਾ। ਇਹ ਗੱਲ ਸ਼ਾਓਮੀ ਦੇ ਕੋ-ਫਾਊਂਡਰ ਅਤੇ ਪ੍ਰੈਜ਼ੀਡੈਂਟ ਲਿਨ ਬਿਨ ਦੇ ਅਲਟਰਾ-ਸੋਨਿਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਾ ਇਕ ਪ੍ਰੋਟੋਟਾਈਪ ਸ਼ੋਅਕੇਸ ਕਰਨ ਦੇ ਇਕ ਦਿਨ ਬਾਅਦ ਸਾਹਮਣੇ ਆਇਆ ਸੀ। 

Armadilotek ਦੇ ਇਕ ਟਵੀਟ ’ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ S10 ’ਚ ਯੂ.ਡੀ. ਫਿੰਗਰਪ੍ਰਿੰਟ ਸਕੈਨਰ ਹੋਵੇਗਾ ਜੋ ਸਕਰੀਨ ਪ੍ਰੋਟੈਕਟਰ ਦੇ ਉਪਰ ਕੰਮ ਨਹੀਂ ਕਰ ਸਕੇਗਾ। Armadilotek ਦਾ ਦਾਅਵਾ ਹੈ ਕਿ ਸੈਮਸੰਗ ਦੇ ਨਵੇਂ ਫੋਨ ’ਚ ਆਉਣ ਵਾਲੀ ਸਕੈਨਰ ਟੈਕਨਾਲੋਜੀ ਨੂੰ ਉਨ੍ਹਾਂ ਟੈਸਟ ਕੀਤਾ ਹੈ। ਨਤੀਜਿਆਂ ਰਾਹੀਂ ਸਾਹਮਣੇ ਆਇਆ ਹੈ ਕਿ ਸਕੈਨਰ ’ਤੇ ਸਕਰੀਨ ਪ੍ਰੋਟੈਕਟਰ ਇਕ ਸਮੱਸਿਆ ਦੀ ਤਰ੍ਹਾਂ ਹੋਵੇਗਾ ਜਿਸ ਨਾਲ ਯੂ.ਡੀ. ਫਿੰਗਰਪ੍ਰਿੰਟ ਟੈਕਨਾਲੋਜੀ ਠੀਕ ਤਰ੍ਹਾਂ ਕੰਮ ਨਹੀਂ ਕਰ ਸਕੇਗੀ। ਹਾਲਾਂਕਿ, ਅਜਿਹਾ ਹੋਣ ਦੀ ਹਾਲਤ ’ਚ ਫੋਨ ਦੇ ਡਿੱਗਣ ’ਤੇ ਸਕਰੀਨ ਕ੍ਰੈਕ ਹੋਣ ਦਾ ਖਤਰਾ ਵਧ ਜਾਵੇਗਾ। ਖਾਸ ਕਰਕੇ ਸਕਰੀਨ ਡਾਰਡ ਨਾ ਲਗਾਅ ਸਕਣ ਦੀ ਮਜ਼ਬੂਰੀ ਇਸ ’ਤੇ ਸਕਰੈਚ ਅਤੇ ਡਸਟ ਦੀ ਚਿੰਤਾ ਵੀ ਵਧਾ ਦੇਵੇਗੀ। 


Related News