ਗਲੈਕਸੀ S-10 Lite ਦੇ ਸ਼ੌਕੀਨਾਂ ਲਈ ਗੁੱਡ ਨਿਊਜ਼, ਭਾਰਤ 'ਚ ਹੋਣ ਜਾ ਰਿਹੈ ਲਾਂਚ
Sunday, Jan 05, 2020 - 12:59 PM (IST)

ਨਵੀਂ ਦਿੱਲੀ— ਸੈਮਸੰਗ ਜਲਦ ਹੀ ਭਾਰਤ ਵਿਚ ਸੈਮਸੰਗ ਗਲੈਕਸੀ ਐੱਸ-10 ਲਾਈਟ ਸਮਾਰਟ ਫੋਨ ਨੂੰ ਲਾਂਚ ਕਰਨ ਲਈ ਤਿਆਰ ਹੈ। ਈ-ਕਾਮਰਸ ਦਿੱਗਜ ਫਲਿੱਪਕਾਰਟ ਵੱਲੋਂ ਉਨ੍ਹਾਂ ਦੀ ਵੈਬਸਾਈਟ 'ਤੇ ਪੋਸਟ ਕੀਤੇ ਗਏ ਇਕ ਟੀਜ਼ਰ ਮੁਤਾਬਕ, ਜਲਦ ਹੀ ਇਹ ਸਮਾਰਟ ਫੋਨ ਲਾਂਚ ਕੀਤਾ ਜਾਣ ਵਾਲਾ ਹੈ।
ਹਾਲਾਂਕਿ, ਨਾ ਹੀ ਸੈਮਸੰਗ ਤੇ ਨਾ ਹੀ ਫਲਿੱਪਕਾਰਟ ਨੇ ਅਧਿਕਾਰਤ ਤੌਰ 'ਤੇ ਲਾਂਚ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਨਵਾਂ ਗਲੈਕਸੀ ਐੱਸ-10 ਲਾਈਟ ਸੈਮਸੰਗ ਦੇ ਗਲੈਕਸੀ ਐੱਸ-10 ਨਾਲੋਂ ਸਸਤਾ ਹੋਵੇਗਾ। ਹਾਲ ਹੀ ਵਿਚ ਸੈਮਸੰਗ ਨੇ ਗਲੋਬਲ ਪੱਧਰ 'ਤੇ ਨਵੇਂ ਗਲੈਕਸੀ ਐੱਸ-10 ਲਾਈਟ ਤੇ ਗਲੈਕਸੀ ਨੋਟ-10 ਲਾਈਟ ਸਮਾਰਟ ਫੋਨ ਨੂੰ ਪੇਸ਼ ਕੀਤਾ ਸੀ।
ਸੈਮਸੰਗ ਗਲੈਕਸੀ ਐੱਸ-10 ਲਾਈਟ 'ਚ 6.7 ਇੰਚ ਦੀ ਫੁੱਲ ਐੱਚ+ ਇਨਫਿਨਿਟੀ-ਓ ਸੁਪਰ ਐਮੋਲੇਡ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਸ਼ਨ 1080 x 2400 ਪਿਕਸਲ ਹੈ। ਇਸ 'ਚ 64-ਬਿੱਟ 7nm ਆਕਟਾ-ਕੋਰ ਪ੍ਰੋਸੈਸਰ ਹੈ, ਜਿਸ ਦੀ ਵੱਧ ਤੋਂ ਵੱਧ ਕਲਾਕ ਸਪੀਡ 2.8GHz ਹੈ। ਗਲੈਕਸੀ ਐੱਸ-10 ਲਾਈਟ ਵਿਚ 48 ਮੈਗਾਪਿਕਸਲ ਲਈ ਟ੍ਰਿਪਲ ਕੈਮਰਾ ਹਨ। ਸੈਲਫੀ ਲਈ ਇਸ 'ਚ 32 ਮੈਗਾਪਿਕਸਲ ਦਾ ਕੈਮਰਾ ਹੈ। ਫੋਨ 'ਚ 4,500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਸੁਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਨੂੰ ਵੀ ਸਪੋਰਟ ਕਰਦਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
