ਸੈਮਸੰਗ ਗਲੈਕਸੀ S10 ਦਾ ਟੀਜ਼ਰ ਜਾਰੀ, ਸਾਹਮਣੇ ਆਈ ਲਾਂਚ ਦੀ ਤਰੀਕ

02/11/2019 10:38:50 AM

ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਸੈਮਸੰਗ 20 ਫਰਵਰੀ ਨੂੰ ਅਨਪੈਕਡ ਈਵੈਂਟ ਦਾ ਆਯੋਜਨ ਕਰਨ ਜਾ ਰਹੀ ਹੈ। ਉਮੀਦ ਹੈ ਕਿ ਇਥੇ ਕੰਪਨੀ ਆਪਣੇ ਗਲੈਕਸੀ ਐੱਸ 10 ਸੀਰੀਜ਼ ਨੂੰ ਪੇਸ਼ ਕਰੇਗੀ। ਹੁਣ ਫਲਿਪਕਾਰਟ ਨੇ ਇਸ ਦੀ ਲਾਂਚਿੰਗ ਲਈ ਟੀਜ਼ਰ ਜਾਰੀ ਕਰ ਦਿੱਤਾ ਹੈ। ਗਲੈਕਸੀ ਐੱਸ 10 ਦਾ ਲਾਂਚ ਈਵੈਂਟ 20 ਫਰਵਰੀ ਨੂੰ 11am PT ਨੂੰ ਸ਼ੁਰੂ ਹੋਵੇਗਾ ਯਾਨੀ ਭਾਰਤ ’ਚ ਇਹ ਸਮਾਂ 12:30am IST (21 ਫਰਵਰੀ) ਹੋਵੇਗਾ। ਉਮੀਦ ਹੈ ਕਿ ਕੰਪਨੀ Galaxy S10, S10e ਅਤੇ S10+ ਨੂੰ ਉਤਾਰੇਗੀ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਕ ਨਵਾਂ ਗਲੈਕਸੀ ਬਡਸ ਟਰੂਲੀ ਵਾਇਰਲੈੱਸ ਈਅਰਫੋਨਜ਼ ਅਤੇ ਇਕ ਗਲੈਕਸੀ ਵਾਚ ਐਕਟਿਵ ਸਮਾਰਟਵਾਚ ਨੂੰ ਵੀ ਲਾਂਚ ਕਰ ਸਕਦੀ ਹੈ। 

ਸੰਭਾਵਿਤ ਫੀਚਰਜ਼
ਗਲੈਕਸੀ ਐੱਸ 10 ਸੀਰੀਜ਼ ਸੈਮਸੰਗ ਦੇ ਨਵੀਂ ਇਨਫਿਨਿਟੀ-O ਡਿਸਪਲੇਅ ਦੇ ਨਾਲ ਆਏਗਾ। ਉਥੇ ਹੀ ਐੱਸ 10 ਈ ਦੀ ਫਲੈਟ ਇਨਫਿਨਿਟੀ-O ਡਿਸਪਲੇਅ ਦੇ ਨਾਲ ਆਉਣ ਦੀ ਚਰਚਾ ਹੈ। ਜਿਥੇ ਸੈਲਫੀ ਕੈਮਰੇ ਲਈ ਇਕ ਸਿੰਗਲ ਹੋਲ ਮਿਲੇਗਾ ਉਥੇ ਹੀ ਦੂਜੇ ਪਾਸੇ ਐੱਸ 10 ਅਤੇ ਐੱਸ 10+ ’ਚ ਕਰਵਡ ਇਨਫਿਨਿਟੀ-O- ਡਿਸਪਲੇਅ ਮੌਜੂਦ ਹੋਵੇਗੀ। ਹਾਲਾਂਕਿ ਐੱਸ 10+ ’ਚ ਦੋ ਸੈਲਫੀ ਕੈਮਰਿਆਂ ਲਈ ਕਟਆਊਟ ਹੋਵੇਗਾ। 

ਕੀਮਤ
ਗਲੈਕਸੀ ਐੱਸ 10 ਦੀ ਲਾਂਚਿੰਗ ਤੋਂ ਪਹਿਲਾਂ ਹੀ ਕੁਝ ਰਿਪੋਰਟਾਂ ’ਚ ਗਲੈਕਸੀ ਐੱਸ 10 ਸੀਰੀਜ਼ ਦੀ ਭਾਰਤ ’ਚ ਸੰਭਾਵਿਤ ਕੀਮਤ ਨੂੰ ਵਧਾਇਆ ਗਿਆ ਹੈ। ਨਵੇਂ ਲਾਈਨਅਪ ’ਚ ਸਭ ਤੋਂ ਸਸਤਾ ਮਾਡਲ ਐੱਸ 10 ਈ ਹੋਵੇਗਾ, ਜਿਸ ਦੀ ਕੀਮਤ 50,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਦਾ ਸਿਰਫ ਇਕ ਵੇਰੀਐਂਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲਾ ਹੋ ਸਕਦਾ ਹੈ। ਉਤੇ ਹੀ ਰੈਗੁਲਰ ਗਲੈਕਸੀ ਐੱਸ 10 ਦੀ ਸ਼ੁਰੂਆਤੀ ਕੀਮਤ 65,000 ਰੁਪਏ ਅਤੇ ਐੱਸ 10+ ਦੀ ਸ਼ੁਰੂਆਤੀ ਕੀਮਤ 75,000 ਰੁਪਏ ਹੋ ਸਕਦੀ ਹੈ। 


Related News