ਸੈਮਸੰਗ ਨੇ ਲਾਂਚ ਕੀਤਾ Galaxy Note 7

Thursday, Aug 04, 2016 - 11:12 AM (IST)

ਸੈਮਸੰਗ ਨੇ ਲਾਂਚ ਕੀਤਾ Galaxy Note 7

ਜਲੰਧਰ : ਅਸੀਂ ਆਪਣੇ ਪਾਠਕਾਂ ਨੂੰ ਪਿਛਲੀ ਲੜੀ ''ਚ ਦੱਸਿਆ ਸੀ ਕਿ ਸੈਮਸੰਗ ਆਪਣੀ ਨੋਟ ਸੀਰੀਜ਼ ਦਾ ਨਵਾਂ ਮਾਡਲ ਨੋਟ 7 ਲਾਂਚ ਕਰਨ ਜਾ ਰਹੀ ਹੈ ਤੇ ਅਸੀਂ ਬਹੁਤ ਛੇਤੀ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸੈਮਸੰਗ ਵੱਲੋਂ 2 ਅਗਸਤ ਨੂੰ ਨੋਟ 7 ਨੂੰ ਗਲੋਬਲੀ ਲਾਂਚ ਕਰ ਦਿੱਤਾ ਗਿਆ ਹੈ ਤੇ ਇਸ ''ਚ ਬਹੁਤ ਸਾਰੇ ਅਜਿਹੇ ਫੀਚਰ ਹਨ, ਜੋ ਤੁਹਾਡੀ ਐਕਸਾਈਟਮੈਂਟ ਨੂੰ ਵਧਾ ਦੇਣਗੇ। ਉਂਝ ਤਾਂ ਸੀਨੈਟ ਦੇ ਕ੍ਰਿਟਿਕਸ ਦਾ ਕਹਿਣਾ ਹੈ ਕਿ ਅਦਰ ਨੋਟ-7 ''ਚੋਂ ਸਟਾਈਲਿਸ ਨੂੰ ਹਟਾ ਦਿੱਤਾ ਜਾਵੇ ਤਾਂ ਨੋਟ 7 ਸੈਮਸੰਗ ਗਲੈਕਸੀ ਐੱਸ 7ਐੱਜ ਦਾ ਅਪਗ੍ਰੇਡਿਡ ਵਰਜ਼ਨ ਲੱਗਦਾ ਹੈ ਪਰ ਨੋਟ 6 ਨੂੰ ਪੂਰੀ ਤਰ੍ਹਾਂ ਸਕਿੱਪ ਕਰ ਕੇ ਲਾਂਚ ਹੋਏ ਨੋਟ 7 ''ਚ ਕਈ ਵਿਸ਼ੇਸ਼ਤਾਵਾਂ ਹਨ, ਜੋ ਇਸ ਨੂੰ ਨੋਟ 5 ਤੋਂ ਬਿਲਕੁਲ ਵੱਖ ਬਣਾਉਂਦੀਆਂ ਹਨ। ਆਓ ਜਾਣਦੇ ਹਾਂ ਸੈਮਸੰਗ ਦੇ ਨਵੇਂ ਗਲੈਕਸੀ ਨੋਟ 7 ਬਾਰੇ :


ਨੈਕਸਟ ਲੈਵਲ ਐੱਸ ਪੈੱਨ 
0.7 ਐੱਮ. ਐੱਮ. ਦੀ ਟਿੱਪ ਦੇ ਨਾਲ ਐੱਸ ਪੈੱਨ ''ਚ ਕਮਾਲ ਦੇ ਸੁਧਾਰ ਕੀਤੇ ਗਏ ਹਨ। ਪ੍ਰੈਸ਼ਰ ਸੈਂਸਰਜ਼ ''ਚ ਸੁਧਾਰ ਹੋਣ ਕਰਕੇ ਐੱਸ ਪੈੱਨ ਤੁਹਾਨੂੰ ਅਸਲੀ ਪੈੱਨ ਵਰਗਾ ਐਕਸਪੀਰੀਐਂਸ ਦੇਵੇਗਾ। ਹੋਰ ਤਾਂ ਹੋਰ ਤੁਸੀਂ ਲਾਕ ਸਕ੍ਰੀਨ ''ਤੇ ਵੀ ਸਕ੍ਰੀਨ ਆਫ ਮੈਮੋ ਦੀ ਮਦਦ ਨਾਲ ਨੋਟਸ ਲੈ ਸਕਦੇ ਹੋ। ਐੱਸ ਪੈੱਨ ਤੁਹਾਨੂੰ ਵੀਡੀਓਜ਼ ''ਚੋਂ ਜੀ. ਆਈ. ਐੱਫ. ਫਾਈਲਾਂ ਤਿਆਰ ਕਰਨ ''ਚ ਮਦਦ ਕਰਦਾ ਹੈ।  

ਸਕਿਓਰ ਫੋਲਡਰ 
ਸੈਮਸੰਗ ਵੱਲੋਂ ਸਕਿਓਰਿਟੀ ਨੂੰ ਧਿਆਨ ''ਚ ਰੱਖਦੇ ਹੋਏ ਨੋਟ 7 ''ਚ ਸਕਿਓਰ ਫੋਲਡਰ ਐਡ ਕੀਤਾ ਗਿਆ ਹੈ, ਜਿਸ ''ਚ ਤੁਸੀਂ ਆਪਣੀ ਨਿੱਜੀ ਜਾਣਕਾਰੀ ਜਿਵੇਂ ਡਾਕਿਊਮੈਂਟਸ, ਪਾਸਪੋਰਟ ਦੀ ਕਾਪੀ ਆਦਿ ਨੂੰ ਸਟੋਰ ਕਰ ਕੇ ਰੱਖ ਸਕਦੇ ਹੋ। ਸਕਿਓਰ ਫੋਲਡਰ ਨੂੰ ਆਇਰਿਸ਼ ਸਕੈਨਰ ਨਾਲ ਪ੍ਰੋਟੈਕਟ ਕੀਤਾ ਗਿਆ ਹੈ।

ਡਿਊਲ ਐੱਜ ਡਿਸਪਲੇ 
ਨੋਟ 7 ਪਹਿਲਾ ਅਜਿਹਾ ਫੈਬਲੇਟ ਹੈ, ਜਿਸ ''ਚ ਡੁਅਲ ਐੱਜ ਡਿਸਪਲੇ ਦਿੱਤੀ ਗਈ ਹੈ। ਇਸ ਕੁਆਰਡ ਐੱਚ. ਡੀ. ਡੁਅਲ ਐੱਜ ਸੁਪਰ ਐਮੁਲੈੱਡ ਡਿਸਪਲੇ ਦਾ ਰੈਜ਼ੋਲਿਊਸ਼ਨ 1440x2560 ਪਿਕਸਲਜ਼ ਹੈ। 

ਆਇਰਿਸ ਸਕੈਨਰ

ਇਹ ਪਹਿਲਾ ਗਲੈਕਸੀ ਨੋਟ ਫੈਬਲੇਟ ਹੈ, ਜਿਸ ''ਚ ਆਇਰਿਸ਼ ਸਕੈਨਰ ਇੰਟ੍ਰੋਡਿਊਸ ਕੀਤਾ ਗਿਆ ਹੈ। ਯੂਜ਼ਰ ਇਸ ਸਕੈਨਰ ਦੀ ਮਦਦ ਨਾਲ ਅੱਖਾਂ ਨੂੰ ਸਕੈਨ ਕਰ ਕੇ ਫੋਨ ਦੀ ਸਕਿਓਰਿਟੀ ਨੂੰ ਹੋਰ ਪੱਕਾ ਕਰ ਸਕਦਾ ਹੈ। ਇਸ ਤੋਂ ਇਲਾਵਾ ਫਿੰਗਰ ਪਿੰ੍ਟ ਸੈਂਸਰ ਵੀ ਦਿੱਤਾ ਗਿਆ ਹੈ।

ਵਾਟਰ ਐਂਡ ਡਸਟ ਪਰੂਫ 
ਸੈਮਸੰਗ ਗਲੈਕਸੀ ਐੱਸ7 ਦੀ ਤਰ੍ਹਾਂ ਨੋਟ 7 ਵੀ ਆਈ. ਪੀ. 68 ਡਸਟ ਤੇ ਵਾਟਰ ਪਰੂਫ ਹੈ। ਨੋਟ-7 5 ਫੁੱਟ ਦੀ ਡੂੰਘਾਈ ''ਚ 30 ਮਿੰਟ ਤੱਕ ਤੁਹਾਡਾ ਸਾਥ ਦੇ ਸਕਦਾ ਹੈ।

ਜ਼ਿਆਦਾ ਸਟੋਰੇਜ  :
64 ਜੀ. ਬੀ. ਦੀ ਇੰਟਰਨਲ ਸਟੋਰੇਜ ਤੋਂ ਇਲਾਵਾ ਨੋਟ 7 256 ਜੀ. ਬੀ. ਦੇ ਮਾਈਕ੍ਰੋ ਐੱਸ. ਡੀ. ਕਾਰਡ ਸਟੋਰੇਜ ਨੂੰ ਵੀ ਸੁਪੋਰਟ ਕਰਦਾ ਹੈ। ਜੇ ਇੰਨੀ ਮੈਮੋਰੀ ਕਾਫੀ ਨਹੀਂ ਹੈ ਤਾਂ ਸਟੋਰੇਜ ਲਈ ਸੈਮਸੰਗ ਦੀ 15 ਜੀ. ਬੀ. ਕਲਾਊਡ ਸਟੋਰੇਜ ਵੀ ਮੁਹੱਈਆ ਹੈ।

ਪਾਵਰਫੁਲ ਹਾਰਡਵੇਅਰ : ਸੈਮਸੰਗ ਗਲੈਕਸੀ ਨੋਟ 7 ''ਚ ਕੁਆਰਡ ਕੋਰ ਕੁਆਲਕਾਮ ਸਨੈਪ ਡ੍ਰੈਗਨ 880 ਪ੍ਰੋਸੈਸਰ 4 ਜੀ. ਬੀ. ਰੈਮ ਨਾਲ ਦਿੱਤਾ ਗਿਆ ਹੈ। 4ਜੀ ਐੱਲ. ਟੀ. ਈ., ਐੱਨ. ਐੱਫ. ਸੀ., ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ. ਤੇ ਯੂ. ਐੱਸ. ਬੀ. ਟਾਈਪ ਸੀ ਕੁਨੈਕਟੀਵਿਟੀ ਆਪਸ਼ਨਜ਼ ਮਿਲਣਗੀਆਂ। ਬਾਰੋਮੀਟਰ, ਜਾਇਰੋ, ਜੀਓਮੈਗਨੈਟਿਕ, ਹਾਲ, ਪ੍ਰੋਕਸੀਮੇਟਰ, ਆਰ. ਜੀ. ਬੀ. ਲਾਈਟ ਸੈਂਸਰਜ਼ ਨੋਟ 7 ''ਚ ਐਡ ਕੀਤੇ ਗਏ ਹਨ। 

ਸਪੈਸੀਫਿਕੇਸ਼ਨਜ਼
ਨੈੱਟਵਰਕ : ਜੀ. ਐੱਸ. ਐੱਮ./ਐੱਚ. ਐੱਸ. ਪੀ. ਏ./ਐੱਲ. ਟੀ. ਈ.
ਬਾਡੀ : 153.5x73.9x7.9mm ਤੇ ਕ੍ਰੋਨਿੰਗ ਗੋਰਿੱਲਾ ਗਲਾਸ 5 
      ਬੈਕ ਪੈਨਲ ਵਜ਼ਨ : 169 ਗ੍ਰਾਮ
ਡਿਸਪਲੇ : ਸੁਪਰ ਐਮੁਲੈੱਡ ਡਿਸਪਲੇ (1440x2560) ਕ੍ਰੋਨਿੰਗ ਗੋਰਿੱਲਾ ਗਲਾਸ 5
ਪਲੇਟਫਾਰਮ : ਐਂਡ੍ਰਾਇਡ 6.1 ਮਾਰਸ਼ਮੈਲੋ ਅਪਗ੍ਰੇਡੇਬਲ v7.0 (Nougat)
ਕੈਮਰਾ : LED ਫਲੈਸ਼ ਦੇ ਨਾਲ 12 MP ਰਿਅਰ ਤੇ 5MP ਫ੍ਰੰਟ ਫੇਸਿੰਗ 
       ਕੈਮਰਾ (4k ਵੀਡੀਓ ਰਿਕਾਰਡਿੰਗ)
ਪ੍ਰੋਸੈਸਰ : 2.15+1.6GHz ਕੁਆਰਡ ਕੋਰ ਕੁਆਲਕਾਮ ਸਨੈਪ ਡ੍ਰੈਗਨ 820 ਪ੍ਰੋਸੈਸਰ
ਮੈਮੋਰੀ : 64 ਜੀ ਬੀ ਇੰਟਰਨਲ 256 ਜੀ. ਬੀ. ਐਕਸਪੈਂਡੇਬਲ, 4 ਜੀ ਬੀ ਰੈਮ।
ਬੈਟਰੀ : 3500mAh ਨਾਨ-ਰਿਮੂਵੇਬਲ ਬੈਟਰੀ
ਕੀਮਤ : ਗਲੈਕਸੀ ਨੋਟ 7 ਭਾਰਤ ''ਚ ਬਹੁਤ ਜਲਦ ਲਾਂਚ ਹੋਵੇਗਾ ਤੇ ਉਸ ਸਮੇਂ ਹੀ ਭਾਰਤੀ ਬਾਜ਼ਾਰ ''ਚ ਇਸ ਦੀ ਕੀਮਤ ਬਾਰੇ ਅਸੀਂ ਦੱਸ ਪਾਵਾਂਗੇ ਪਰ ਹੋ ਸਕਦਾ ਹੈ ਕਿ ਭਾਰਤ ''ਚ ਇਸ ਨੂੰ 60 ਤੋਂ 63 ਹਜ਼ਾਰ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਜਾਵੇ।


Related News