ਸੈਮਸੰਗ Galaxy Note 7 Refurbished ਸਮਾਰਟਫੋਨ ਦੀ ਕੀਮਤ ਦਾ ਹੋਇਆ ਖੁਲਾਸਾ
Friday, Jun 02, 2017 - 01:33 PM (IST)
ਜਲੰਧਰ-ਸੈਮਸੰਗ ਦਾ Galaxy Note 7 ਸਮਾਰਟਫੋਨ ਪਿਛਲੇ ਸਾਲ ਆਪਣੀ ਬੈਟਰੀ ਦੇ ਬਲਾਸਟ ਹੋਣ ਕਰਕੇ ਕਾਫੀ ਚਰਚਾ 'ਚ ਰਿਹਾ ਹੈ। ਜਿਸ ਦੇ ਬਾਅਦ ਕੰਪਨੀ ਨੂੰ ਇਸ ਸਮਾਰਟਫੋਨ ਦੀ ਸੇਲ 'ਤੇ ਰੋਕ ਲਗਾਈ ਸੀ ਅਤੇ ਇਸ 'ਚ ਹੋਣ ਵਾਲੀ ਸਮੱਸਿਆ ਨੂੰ ਜਾਣਨ ਦੇ ਲਈ ਇਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ ਸੀ। ਜਿਸ ਦੇ ਬਾਅਦ ਸਾਰਿਆ ਦੇ ਮਨ 'ਚ ਇਹ ਸਵਾਲ ਸੀ ਕਿ ਕੰਪਨੀ ਹੁਣ Galaxy Note 7 ਡਿਵਾਇਸ ਦਾ ਕੀ ਕਰੇਗੀ। ਕੁਝ ਸਮਾਂ ਪਹਿਲਾਂ ਸੈਮਸੰਗ ਨੇ ਆਪਣੇ ਗੈਲੇਕਸੀ ਨੋਟ 7 ਦੇ ਪੁਨਰਗਠਨ (Refurbished) ਸਮਾਰਟਫੋਨ ਨੂੰ ਦੁਨੀਆ ਭਰ ਦੇ ਬਜ਼ਾਰ 'ਚ ਇਕ ਵਾਰ ਫਿਰ ਪੇਸ਼ ਕਰਨ ਦੀ ਘੋਸ਼ਣਾ ਕੀਤੀ ਇਸ ਦੇ ਬਾਅਦ Galaxy Note 7 Refurbished ਨਾਲ ਜੁੜਿਆ ਕੋਈ ਨਾ ਕੋਈ ਨਵਾਂ ਖੁਲਾਸਾ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਇਸ ਸਮਾਰਟਫੋਨ ਦੀ ਕੀਮਤ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ।
ਪਿਛਲੇ ਦਿਨਾਂ 'ਚ ਖਬਰ ਆਈ ਸੀ ਕਿ Galaxy Note 7 Refurbished ਸਮਾਰਟਫੋਨ ਇਸ ਸਾਲ ਜੂਨ 'ਚ ਲਾਂਚ ਹੋ ਸਕਦਾ ਹੈ। ਹਾਲ ਹੀ 'ਚ ਆਈ ਖਬਰ ਦੇ ਅਨੁਸਾਰ ਸੈਮਸੰਗ ਦੇ ਤਿੰਨ ਸਮਾਰਟਫੋਨਜ਼ ਮਾਡਲ ਨੰਬਰ SM-N935S, SM-N935K, SM-N935L ਨੂੰ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਐੱਫ. ਸੀ. ਸੀ) ਸਰਟੀਫਿਕੇਸ਼ਨ ਪ੍ਰਾਪਤ ਕਰ ਲਿਆ ਹੈ। ਉਮੀਦ ਹੈ ਕਿ ਇਨ੍ਹਾਂ 'ਚ ਗੈਲੇਕਸੀ ਨੋਟ 7 ਪੁਨਰਗਠਨ ਸਾਮਿਲ ਹੈ ਹੁਣ ਇਸ ਸਮਾਰਟਫੋਨ ਦੀ ਕੀਮਤ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ।
ਸੈਮਮੋਬਾਇਲ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਾਊਥ ਕੋਰੀਆ ਦਾ ਇਕ ਆਨਲਾਈਨ ਰੀਟੇਲਿੰਗ ਸਾਈਟ 'ਤੇ ਸੈਮਸੰਗ ਦਾ ਗੈਲੇਕਸੀ ਨੋਟ 7 ਪੁਲਰਗਠਨ ਸਮਾਰਟਫੋਨ ਲਿਸਟ ਹੋਇਆ ਹੈ ਜਿਸ ਨੂੰ ਗੈਲੇਕਸੀ ਨੋਟ ਐੱਫ. ਈ. (Galaxy Note FE ) ਨਾਮ ਦਿੱਤਾ ਗਿਆ ਹੈ। ਲਿਸਟ ਹੋਏ ਸਮਾਰਟਫੋਨ ਦੀ ਕੀਮਤ ਵੀ ਨਾਲ ਦਿੱਤੀ ਗਈ ਹੈ। ਜਿਸ ਦੇ ਮੁਤਾਬਿਕ ਇਸ ਦੀ ਕੀਮਤ 699,600 won($623) ਮਤਲਬ ਕਿ 41,000 ਰੁਪਏ ਹੈ। ਜੋ ਕਿ ਪਿਛਲੇ ਦਿਨਾਂ 'ਚ ਲੀਕ ਹੋਈ ਕੀਮਤ ਦੇ ਲਗਭਗ ਬਰਾਬਰ ਹੀ ਹੈ।
ਧਿਆਨਯੋਗ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ Galaxy Note 7 Refurbished ਸਮਾਰਟਫੋਨ ਦੇ ਬਜ਼ਾਰ 'ਚ ਆਉਣ ਦੀ ਖਬਰ ਸੀ। ਜਿਸ 'ਚ ਕਿਹਾ ਗਿਆ ਸੀ ਕਿ ਇਹ ਸਮਾਰਟਫੋਨ ਇਸੇ ਸਾਲ ਜੂਨ 'ਚ ਲਾਂਚ ਹੋਵਗਾ ਅਤੇ ਕੰਪਨੀ ਇਸ ਦੀ ਸ਼ੁਰੂਆਤ ਆਪਣੇ ਘਰੇਲੂ ਬਜ਼ਾਰ ਸਾਊਥ ਕੋਰੀਆ 'ਚ ਲਾਂਚ ਕਰੇਗੀ। ਐਂਡਰਾਈਡ ਅਥਾਰਟੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ Galaxy Note 7 Refurbished ਸਮਾਰਟਫੋਨ ਦੀ ਕੀਮਤ 655 ਡਾਲਰ ਮਤਲਬ ਕਿ ਲਗਭਗ 42,000 ਰੁਪਏ ਹੈ। ਜੋ ਕਿ ਵਰਤਮਾਨ 'ਚ ਉਪਲੱਬਧ Galaxy Note 7 ਦੀ ਮੌਜ਼ੂਦ ਕੀਮਤ ਤੋਂ 255 ਜਾਲਰ ਘੱਟ ਹੈ। ਸੈਮਸੰਗ Galaxy Note 7 ਨੂੰ 875 ਡਾਲਰ ਮਤਲਬ ਕਿ 57,000 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ।
ਸੈਮਸੰਗ Galaxy Note 7 Refurbished ਯੂਨਿਟ 'ਚ ਪਿਛਲੇ ਸਾਲ ਲਾਂਚ ਹੋਏ Galaxy Note ਦੀ ਤੁਲਨਾ 'ਚ ਛੋਟੀ ਬੈਟਰੀ ਹੋਵੇਗੀ। ਇਸ 'ਚ 3200 mAh ਦੀ ਬੈਟਰੀ ਉਪਲੱਬਧ ਹੋਵੇਗੀ ਜਦਕਿ ਪਿਛਲੇ ਸਾਲ ਇਸ ਡਿਵਾਇਸ ਨੂੰ 3500 mAhਦਾ ਬੈਟਰੀ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਦੀ ਛੋਟੀ ਬੈਟਰੀ ਦੇ ਨਾਲ ਇਸ ਦੇ ਡਿਜ਼ਾਇੰਨ ਅਤੇ ਸਪੈਸੀਫਿਕੇਸ਼ਨ 'ਚ ਵੀ ਬਦਲਾਅ ਸੰਭਵ ਹੈ। ਇਸ ਦੇ ਨਾਲ ਹੀ ਇਹ ਨੋਟ ਸੀਰੀਜ਼ ਦਾ ਪਹਿਲਾਂ ਅਜਿਹਾ ਡਿਵਾਇਸ ਹੋਵੇਗਾ ਜੋ IP68 ਸਰਟੀਫਾਇਡ ਹੋਵੇਗਾ। ਫਿੰਗਰਪ੍ਰਿੰਟ ਸੈਂਸਰ ਦੇ ਇਲਾਵਾ ਹੋਰ ਸਾਧਾਰਨ ਸਕਾਉਰਟੀ ਫੀਚਰਸ ਦੇ ਇਲਾਵਾ ਇਹ ਸਮਾਰਟਫੋਨ IRIS ਸੈਂਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਿਸ ਤੋਂ ਸਮਾਰਟਫੋਨ ਦੀ ਵਾਧੂ ਸੁਰੱਖਿਆ ਮਿਲੇਗੀ।
